Patiala: ਪਾਵਰਕਾਮ ਦਾ ਜੂਨੀਅਰ ਇੰਜੀਨੀਅਰ ਬਰਖਾਸਤ, ਦੋ ਦਿਨ ਪਹਿਲਾਂ ਹੋਣਾ ਸੀ ਰਿਟਾਇਰ, 4.21 ਕਰੋੜ ਘੋਟਾਲਾ ਕਰਨ ਦਾ ਇਲਜ਼ਾਮ

ਪੰਜਾਬ ਸਰਕਾਰ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਖਸ਼ ਨਹੀਂ ਰਹੀ। ਚਾਹੇ ਉਹ ਕੇਡਾ ਵੀ ਵੱਡਾ ਅਧਿਕਾਰੀ ਨਾ ਹੋਵੇ। ਵਿਜੀਲੈਂਸ ਨੇ ਹੁਣ ਤੱਕ ਕਈ ਵੱਡੇ ਅਧਿਕਾਰੀਆਂ ਅਤੇ ਸਾਬਕਾ ਮੰਤਰੀਆਂ ਦੇ ਖਿਲਾਫ ਕਾਰਵਾਈ ਕੀਤੀ ਹੈ। ਤੇ ਹੁਣ ਪੰਜਾਬ ਸਰਕਾਰ ਅੜਿੱਕੇ ਇੱਕ ਅਜਿਹਾ ਜੇਈ ਚੜਿਆ ਹੈ ਜਿਸਨੇ ਦੋ ਦਿਨ ਪਹਿਲਾਂ ਰਿਟਾਇਰ ਹੋਣਾ ਹੈ। ਪਰ ਉਸਤੇ 4.21 ਕਰੋੜ ਰੁਪਏ ਦਾ ਘੋਟਾਲਾ ਕਰਨ ਦੇ ਇਲਜ਼ਾਮ ਲੱਗੇ ਹਨ। ਜਿਸ ਕਾਰਨ ਉਸਨੂੰ ਬਰਖਾਸਤ ਕਰ ਦਿੱਤਾ ਗਿਆ ਹੈ।

Share:

ਹਾਈਲਾਈਟਸ

  • ਮੁਲਜ਼ਮ ਦਾ ਨਾਂਅ ਗੁਰਦੀਪ ਸਿੰਘ ਜਿਹੜਾ ਬਰਨਾਲ ਵਿਖੇ ਸੀ ਤੈਨਾਤ
  • ਟਰਾਂਸਫਾਰਮਰਾਂ ਅਤੇ ਹੋਰ ਸਾਮਾਨ ਦੀ ਦੁਰਵਰਤੋਂ ਕਰਕੇ ਨਾਜਾਇਜ਼ ਕੁਨੈਕਸ਼ਨ ਦੇਣ ਦਾ ਇਲਜ਼ਾਮ

ਪੰਜਾਬ ਨਿਊਜ। ਪੰਜਾਬ ਪਾਵਰਕਾਮ ਦਾ ਇੱਕ ਅਜਿਹਾ ਜੇਈ ਜਿਸਨੇ ਦੋ ਦਿਨ ਪਹਿਲਾਂ ਰਿਟਾਇਰ ਹੋ ਜਾਣਾ ਸੀ ਪਰ ਸਰਕਾਰੀ ਆਦੇਸ਼ ਅਨੁਸਾਰ ਉਸਨੂੰ ਬਰਖਾਸਤ ਕਰ ਦਿੱਤਾ ਗਿਆ ਹੈ, ਕਿਉਂਕਿ ਉਕਤ ਮੁਲਜ਼ਮ ਜੇਈ ਤੇ 4.21 ਕਰੋੜ ਦਾ ਘੋਟਾਲਾ ਕਰਨ ਦੇ ਇਲਜ਼ਾਮ ਲੱਗੇ ਹਨ। ਬਰਖਾਸਤ ਕਰਨ ਦੇ ਨਾਲ-ਨਾਲ ਪੰਜਾਬ ਸਰਕਾਰ ਨੇ ਘੋਟਾਲੇ ਦੀ ਸਾਰੀ ਰਕਮ ਵੀ ਮੁਲਜ਼ਮ ਜੇਈ ਤੋਂ ਵਸੂਲਣ ਦੇ ਆਦੇਸ਼ ਜਾਰੀ ਕੀਤੇ ਹਨ।

ਮੁਲਜ਼ਮ ਸਹਾਇਕ ਜੇਈ ਗੁਰਦੀਪ ਸਿੰਘ ਹਲਕਾ ਬਰਨਾਲਾ ਵਿੱਚ ਪਾਵਰਕੌਮ ਦੀ ਵੰਡ ਸਬ-ਡਵੀਜ਼ਨ ਭਦੌੜ ਬਰਾਂਚ ਵਿੱਚ ਤਾਇਨਾਤ ਸੀ। ਸ਼ਿਕਾਇਤ ਦੇ ਆਧਾਰ ’ਤੇ ਪਾਵਰਕੌਮ ਵੱਲੋਂ ਜਾਰੀ ਮੁਲਾਜ਼ਮ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਹੁਕਮਾਂ ਅਨੁਸਾਰ ਨਾਜਾਇਜ਼ ਟਿਊਬਵੈਲ ਕੁਨੈਕਸ਼ਨ ਖੋਲ੍ਹਣ ਸਬੰਧੀ ਸਹਾਇਕ ਜੇ.ਈ ਵੱਲੋਂ ਜਾਂਚ ਕੀਤੀ ਗਈ।

37.22 ਲੱਖ ਰੁਪਏ ਦਾ ਨੁਕਸਾਨ ਹੋਇਆ

ਜਾਂਚ ਚ ਪਤਾ ਲੱਗਾ ਕਿ ਸਾਲ 2012-2013 ਤੋਂ ਹੁਣ ਤੱਕ ਗੁਰਦੀਪ ਸਿੰਘ ਨੇ ਬਰਨਾਲਾ ਦੇ ਸਟੋਰ ਆਊਟਲੈਟ 'ਚੋਂ ਕੱਢੇ ਗਏ ਟਰਾਂਸਫਾਰਮਰਾਂ ਅਤੇ ਹੋਰ ਸਾਮਾਨ ਦੀ ਦੁਰਵਰਤੋਂ ਕਰਕੇ ਨਾਜਾਇਜ਼ ਕੁਨੈਕਸ਼ਨ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਦਫ਼ਤਰ ਵਿੱਚ ਕਰੀਬ 5.37 ਕਰੋੜ ਰੁਪਏ ਦੇ ਖਾਤੇ ਪੇਸ਼ ਨਹੀਂ ਕੀਤੇ। ਜਾਂਚ ਵਿੱਚ ਪਾਇਆ ਗਿਆ ਕਿ ਸਹਾਇਕ ਜੇ.ਈ ਨੇ ਸਟੋਰ ਵਿੱਚੋਂ ਕੱਢੇ ਸਾਮਾਨ ਦੀ ਦੁਰਵਰਤੋਂ ਕਰਕੇ ਭਦੌੜ ਸਮੇਤ ਹੋਰ ਸਬ-ਡਵੀਜ਼ਨਾਂ ਵਿੱਚ ਨਾਜਾਇਜ਼ ਖੇਤੀ ਟਿਊਬਵੈਲ ਕੁਨੈਕਸ਼ਨ ਸ਼ੁਰੂ ਕਰ ਦਿੱਤੇ ਸਨ। ਇਸ ਕਾਰਨ ਪਾਵਰਕੌਮ ਨੂੰ 37.22 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

370 ਟਰਾਂਸਫਾਰਮਰਾਂ ਵਿੱਚੋਂ 268 ਟਰਾਂਸਫਾਰਮਰ ਨਹੀਂ ਕੀਤੇ ਵਾਪਸ

ਇਸ ਤੋਂ ਇਲਾਵਾ ਮੁਲਜ਼ਮਾਂ ਨੇ ਸਾਲ 2012-2013 ਤੋਂ ਸਟੋਰ ਤੋਂ ਹਟਾਏ ਗਏ 370 ਟਰਾਂਸਫਾਰਮਰਾਂ ਵਿੱਚੋਂ 268 ਟਰਾਂਸਫਾਰਮਰਾਂ ਨੂੰ ਸਟੋਰ ’ਤੇ ਵਾਪਸ ਨਹੀਂ ਕੀਤਾ। ਸਟੋਰ 'ਚੋਂ ਭਾਰੀ ਮਾਤਰਾ 'ਚ ਸਾਮਾਨ ਕੱਢ ਕੇ ਉਸ ਦੀ ਰਿਹਾਇਸ਼ ਦੇ ਸਾਹਮਣੇ ਖੁੱਲ੍ਹੀ ਜਗ੍ਹਾ 'ਤੇ ਇਕੱਠਾ ਕਰ ਲਿਆ ਗਿਆ, ਜੋ ਬਿਨਾਂ ਕਿਸੇ ਵਰਤੋਂ ਦੇ ਉੱਥੇ ਹੀ ਪਿਆ ਰਿਹਾ।

ਇਹ ਵੀ ਪੜ੍ਹੋ