ਬਸਪਾ ਛੱਡ ਆਪ 'ਚ ਸ਼ਾਮਲ ਹੋਏ ਜਸਵੀਰ ਗੜ੍ਹੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ, SC ਕਮਿਸ਼ਨ ਚੇਅਰਮੈਨ ਬਣਾਏ

ਦਿੱਲੀ ਚੋਣਾਂ ਵਿੱਚ ਲਗਾਤਾਰ ਸੀਮਾਪੁਰੀ ਵਿਧਾਨ ਵਿੱਚ ਇੱਕ ਮਹੀਨਾ ਵਲੰਟੀਅਰ ਤੌਰ ਤੇ ਗਲੀ ਗਲੀ ਘਰ ਘਰ ਘੁੰਮਕੇ ਪਾਰਟੀ ਦਾ ਪਰਚਾਰ ਕੀਤਾ ਸੀ, ਜਿਸ ਤੇ ਨਤੀਜ਼ੇ ਵਜੋਂ ਆਮ ਆਦਮੀ ਪਾਰਟੀ ਨੇ ਸੀਮਾਪੁਰੀ ਵਿਧਾਨ ਵਿੱਚ ਜਿੱਤੀ।

Courtesy: file photo

Share:

ਪੰਜਾਬ ਸਰਕਾਰ ਦੇ ਵਿਭਾਗ ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀਆਂ ਵਿਭਾਗ ਵਲੋਂ ਜਾਰੀ ਪੱਤਰ ਤਹਿਤ ਜਸਵੀਰ ਸਿੰਘ ਗੜ੍ਹੀ ਨੂੰ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਜਸਵੀਰ ਸਿੰਘ ਗੜ੍ਹੀ ਨੇ ਨਵੇਂ ਸਾਲ ਦੇ ਪਹਿਲੇ ਦਿਨ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਸਨ। ਦਿੱਲੀ ਚੋਣਾਂ ਵਿੱਚ ਲਗਾਤਾਰ ਸੀਮਾਪੁਰੀ ਵਿਧਾਨ ਵਿੱਚ ਇੱਕ ਮਹੀਨਾ ਵਲੰਟੀਅਰ ਤੌਰ ਤੇ ਗਲੀ ਗਲੀ ਘਰ ਘਰ ਘੁੰਮਕੇ ਪਾਰਟੀ ਦਾ ਪਰਚਾਰ ਕੀਤਾ ਸੀ, ਜਿਸ ਤੇ ਨਤੀਜ਼ੇ ਵਜੋਂ ਆਮ ਆਦਮੀ ਪਾਰਟੀ ਨੇ ਸੀਮਾਪੁਰੀ ਵਿਧਾਨ ਵਿੱਚ ਜਿੱਤੀ।

6 ਸਾਲ ਬਸਪਾ ਦੀ ਕਮਾਨ ਸੰਭਾਲੀ 

ਇਹ ਵੀ ਜਿਕਰਯੋਗ ਹੈ ਕਿ ਜਸਵੀਰ ਸਿੰਘ ਗੜ੍ਹੀ ਪੰਜਾਬ ਦੇ ਦਲਿਤ ਸਮਾਜ ਦੇ ਪ੍ਰੁਮੱਖ ਚੇਹਰੇ ਹਨ, ਜੋਕਿ ਪਿਛਲੇ 6 ਸਾਲ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਵੀ ਰਹੇ ਅਤੇ ਬਸਪਾ ਨੂੰ ਪੰਜਾਬ ਵਿੱਚ ਬੁਲੰਦੀਆਂ ਤੇ ਪਹੁੰਚਾਇਆ, ਜਿਸ ਸਦਕਾ 25 ਸਾਲ ਬਾਅਦ ਬਸਪਾ ਦਾ ਨਵਾਂਸ਼ਹਿਰ ਤੋਂ ਵਿਧਾਇਕ ਜਿੱਤਿਆ ਸੀ। ਜਸਵੀਰ ਸਿੰਘ ਗੜ੍ਹੀ ਪੰਜਾਬ ਵਿੱਚ ਗਰੀਬ ਤੇ ਦਲਿਤਾਂ ਤੇ ਹੋਣ ਵਾਲੇ ਧੱਕੇ ਖਿਲਾਫ ਖੜ੍ਹੇ ਹੋਣ ਲਈ ਪ੍ਰਸਿੱਧ ਹਨ।

ਇਹ ਵੀ ਪੜ੍ਹੋ