ਹੁਣ ਜਲੰਧਰ ਬਣੇਗਾ ਕ੍ਰਾਈਣ ਫ੍ਰੀ, ਆਵਾਜਾਈ ਵੀ ਹੋਵੇਗੀ ਸੁਚਾਰੂ, ਇਹ ਵੱਡਾ ਪ੍ਰੋਜੈਕਟ ਕੀਤਾ ਲਾਗੂ

ਸੇਫ਼ ਸਿਟੀ ਪ੍ਰੋਜੈਕਟ ਦੇ ਤਹਿਤ ਪੰਜਾਬ ਜਲੰਧਰ ਵਿੱਚ ਕਈ ਵੱਡੇ ਬਦਲਾਅ ਕੀਤੇ ਗਏ ਹਨ। ਇਸ ਦੇ ਤਹਿਤ ਹੁਣ 21 ਸੜਕਾਂ 'ਤੇ ਵਾਹਨ ਨਹੀਂ ਦੋੜ ਸਕਣਗੇ। ਇਥੇ ਲੋਕ ਸਿਰਫ਼ ਪੈਦਲ ਹੀ ਚੱਲ ਪਾਉਣਗੇ। 17 ਥਾਵਾਂ ਨੂੰ ਨੋ ਟਾਲਰੈਂਸ ਜ਼ੋਨ ਬਣਾਇਆ ਗਿਆ ਹੈ। 4 ਸੜਕਾਂ ਨੂੰ ਵਨ-ਵੇ ਕੀਤਾ ਗਿਆ ਹੈ।

Share:

Crime Free Jalandhar: ਜਲੰਧਰ ਸ਼ਹਿਰ ਵਿੱਚ ਕ੍ਰਾਈਮ ਘਟਾਉਣ ਅਤੇ ਆਵਾਜਾਈ ਨੂੰ ਸੁਚਾਰੂ ਬਨਾਉਣ ਦੇ ਟੀਚੇ ਨਾਲ ਖਾਸ ਪ੍ਰੋਜੈਕਟ ਲਿਆਂਦਾ ਗਿਆ ਹੈ। ਸੇਫ਼ ਸਿਟੀ ਪ੍ਰੋਜੈਕਟ ਦੇ ਤਹਿਤ ਪੰਜਾਬ ਜਲੰਧਰ ਵਿੱਚ ਕਈ ਵੱਡੇ ਬਦਲਾਅ ਕੀਤੇ ਗਏ ਹਨ। ਇਸ ਦੇ ਤਹਿਤ ਹੁਣ 21 ਸੜਕਾਂ 'ਤੇ ਵਾਹਨ ਨਹੀਂ ਦੋੜ ਸਕਣਗੇ। ਇਥੇ ਲੋਕ ਸਿਰਫ਼ ਪੈਦਲ ਹੀ ਚੱਲ ਪਾਉਣਗੇ। 17 ਥਾਵਾਂ ਨੂੰ ਨੋ ਟਾਲਰੈਂਸ ਜ਼ੋਨ ਬਣਾਇਆ ਗਿਆ ਹੈ। 4 ਸੜਕਾਂ ਨੂੰ ਵਨ-ਵੇ ਕੀਤਾ ਗਿਆ ਹੈ। ਲੋਕਾਂ ਦੀ ਸਹੂਲਤ ਲਈ ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ। ਇਹ ਪ੍ਰੋਜੈਕਟ 5 ਪੜਾਵਾਂ ਵਿੱਚ ਚੱਲੇਗਾ। ਅਜੇ ਸੇਫ਼ ਸਿਟੀ ਪ੍ਰਾਜੈਕਟ ਦਾ ਪਹਿਲਾ ਪੜਾਅ ਸ਼ੁਰੂ ਕੀਤਾ ਗਿਆ ਹੈ। ਪੀਸੀਆਰ ਵਾਹਨਾਂ ਦੀ ਗਿਣਤੀ ਵਿੱਚ 30 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਪੁਲਿਸ ਨੇ 44 ਟ੍ਰੈਫਿਕ ਪੁਆਇੰਟ ਬਣਾਏ ਹਨ ਅਤੇ ਪੀਸੀਆਰ ਹੋਲਟ ਪੁਆਇੰਟਾਂ ਨੂੰ ਦੁਬਾਰਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ ਵਿੱਚ ਟ੍ਰੈਫਿਕ ਦੇ ਸੁਚਾਰੂ ਪ੍ਰਵਾਹ ਵਿੱਚ ਮਦਦ ਮਿਲੇਗੀ ਅਤੇ ਸ਼ਹਿਰ ਵਿੱਚ ਖਾਸ ਤੌਰ 'ਤੇ ਐਮਰਜੈਂਸੀ ਸੇਵਾਵਾਂ ਲਈ ਸਫ਼ਰ ਦੇ ਸਮੇਂ ਵਿੱਚ ਕਮੀ ਆਵੇਗੀ।

17 ਨੋ ਟਾਲਰੈਂਸ ਜ਼ੋਨ ਵੀ ਬਣਾਏ ਜਾਣਗੇ

 
ਇਹ ਪ੍ਰਾਜੈਕਟ ਕਈ ਇਲਾਕਿਆਂ ਵਿੱਚ ਅਪਰਾਧ, ਵਾਹਨਾਂ ਦੀ ਆਵਾਜਾਈ ਅਤੇ ਪੈਦਲ ਚੱਲਣ ਵਾਲਿਆਂ ਦੀ ਮੁਕੰਮਲ ਮੈਪਿੰਗ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ। ਟ੍ਰੈਫਿਕ ਪ੍ਰਬੰਧਨ, ਆਵਾਜਾਈ ਅਤੇ ਛੋਟੇ ਅਪਰਾਧਾਂ ਨੂੰ ਰੋਕਣ ਲਈ ਸ਼ਹਿਰ ਵਿੱਚ 17 ਨੋ ਟਾਲਰੈਂਸ ਜ਼ੋਨ, 21 ਪੈਦਲ ਚੱਲਣ ਵਾਲੇ ਜ਼ੋਨ ਅਤੇ ਚਾਰ ਵਨ ਵੇ ਲੇਨ ਬਣਾਏ ਗਏ ਹਨ। ਸੀਪੀ ਸਵਪਨ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਇਲਾਕਿਆਂ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਭੀੜ-ਭੜੱਕੇ ਨੂੰ ਘੱਟ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਜਿਸ ਲਈ ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡੀ ਮੁਹਿੰਮ ਚਲਾਈ ਜਾਵੇਗੀ। ਸੀਪੀ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੂੰ ਇਨ੍ਹਾਂ ਜ਼ੋਨਾਂ ਲਈ ਜ਼ੋਨ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਜੋ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਕਮਿਸ਼ਨਰੇਟ ਪੁਲਿਸ ਨੂੰ ਸਹਿਯੋਗ ਦੇਣ।

ਇਹ ਵੀ ਪੜ੍ਹੋ