Jalandhar: ਡੀਸੀ ਦਫ਼ਤਰ ਦੇ ਬਾਹਰ ਮੁੱਖ ਮੰਤਰੀ ਭਾਲ ਯਾਤਰਾ ਦੇ ਲੱਗੇ ਪੋਸਟਰ

ਜ਼ਿਲ੍ਹਾ ਪ੍ਰਸ਼ਾਸਨਿਕ ਦਫ਼ਤਰ 2 ਦਿਨ ਦੀ ਹਫ਼ਤਾਵਾਰੀ ਛੁੱਟੀ ਤੋਂ ਬਾਅਦ ਖੁੱਲ੍ਹਿਆ ਸੀ। ਜਦੋਂ ਅਧਿਕਾਰੀ ਦਫਤਰ ਪਹੁੰਚੇ ਤਾਂ ਇਸ ਸਬੰਧੀ ਫੋਟੋਆਂ ਅਤੇ ਵੀਡੀਓ ਅਧਿਕਾਰੀਆਂ ਤੱਕ ਪਹੁੰਚ ਗਈਆਂ, ਜਿਸ ਤੋਂ ਬਾਅਦ ਤੁਰੰਤ ਪੋਸਟਰਾਂ ਨੂੰ ਹਟਾ ਦਿੱਤਾ ਗਿਆ।

Share:

ਹਾਈਲਾਈਟਸ

  • ਫਿਲਹਾਲ ਇਸ ਮਾਮਲੇ ਸਬੰਧੀ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ

Punjab News: ਜਲੰਧਰ ਡੀਸੀ ਦਫ਼ਤਰ ਕੋਲ ਕੁਝ ਸ਼ਰਾਰਤੀ ਅਨਸ਼ਰਾ ਵੱਲੋਂ ਮੁੱਖ ਮੰਤਰੀ (Chief Minister) ਭਾਲ ਯਾਤਰਾ ਦੇ ਪੋਸਟਰ ਲਗਾ ਦਿੱਤੇ ਗਏ। ਇਸ ਬਾਰੇ ਜਦੋਂ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਕੁਝ ਦੇਰ ਬਾਅਦ ਹੀ ਪੋਸਟਰ ਹਟਾ ਦਿੱਤੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਡੀਸੀ ਦਫ਼ਤਰ ਦੇ ਬਾਹਰ ਏ-4 ਸਾਈਜ਼ ਦੇ ਇਹ ਪੋਸਟਰ ਲਗਾਏ ਗਏ ਸਨ। ਪੋਸਟਰ ਟੇਪ ਨਾਲ ਚਿਪਕਾਇਆ ਗਏ ਸਨ। ਜ਼ਿਲ੍ਹਾ ਪ੍ਰਸ਼ਾਸਨਿਕ ਦਫ਼ਤਰ 2 ਦਿਨ ਦੀ ਹਫ਼ਤਾਵਾਰੀ ਛੁੱਟੀ ਤੋਂ ਬਾਅਦ ਖੁੱਲ੍ਹਿਆ ਸੀ। ਜਦੋਂ ਅਧਿਕਾਰੀ ਦਫਤਰ ਪਹੁੰਚੇ ਤਾਂ ਇਸ ਦੀਆਂ ਫੋਟੋਆਂ ਅਤੇ ਵੀਡੀਓ ਅਧਿਕਾਰੀਆਂ ਤੱਕ ਪਹੁੰਚ ਗਈਆਂ। ਜਿਸ ਤੋਂ ਬਾਅਦ ਤੁਰੰਤ ਪੋਸਟਰਾਂ ਨੂੰ ਹਟਾ ਦਿੱਤਾ ਗਿਆ।

ਦੋ ਦਿਨ ਪਹਿਲਾਂ ਪ੍ਰਦਰਸ਼ਨ ਦੌਰਾਨ ਲਾਏ ਗਏ Poster

ਤੁਹਾਨੂੰ ਦੱਸ ਦੇਈਏ ਕਿ ਆਸ-ਪਾਸ ਦੇ ਲੋਕਾਂ ਤੋਂ ਪਤਾ ਲੱਗਾ ਹੈ ਕਿ ਉਕਤ ਪੋਸਟਰ ਕਰੀਬ ਦੋ ਦਿਨ ਪਹਿਲਾਂ ਹੋਏ ਪ੍ਰਦਰਸ਼ਨ ਦੌਰਾਨ ਲੋਕਾਂ ਨੇ ਲਗਾਏ ਸਨ। ਜਿਸ ਤੋਂ ਬਾਅਦ ਉਨ੍ਹਾਂ ਪੋਸਟਰਾਂ ਨੂੰ ਕਿਸੇ ਨੇ ਨਹੀਂ ਹਟਾਇਆ। ਪਰ ਇਸ ਦੌਰਾਨ ਜਦੋਂ ਅਧਿਕਾਰੀ ਦਫ਼ਤਰ ਪੁੱਜੇ ਤਾਂ ਡੀਸੀ ਦਫ਼ਤਰ ਦੇ ਅਧਿਕਾਰੀਆਂ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

Police ਕਰੇਗੀ ਬਣਦੀ ਕਾਰਵਾਈ 

ਇਸ ਸਬੰਧੀ ਥਾਣਾ ਨਵੀਂ ਬਾਰਾਦਰੀ ਦੇ ਐੱਸਐੱਚਓ ਜਸਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਇਸ ਮਾਮਲੇ ਸਬੰਧੀ ਕਿਸੇ ਕਿਸਮ ਦੀ ਕੋਈ ਸ਼ਿਕਾਇਤ (Complaint) ਨਹੀਂ ਮਿਲੀ ਹੈ। ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਸੇ ਕਾਰਵਾਈ ਸਬੰਧੀ ਹੁਕਮ ਆਉਂਦੇ ਹਨ ਤਾਂ ਪੁਲਿਸ ਉਸ 'ਤੇ ਬਣਦੀ ਕਾਰਵਾਈ ਕਰੇਗੀ।

ਇਹ ਵੀ ਪੜ੍ਹੋ