Jalandhar: ਨਕਾਬਪੋਸ਼ ਨੇ ਘਰ ਵਿੱਚ ਵੜ ਪਰਿਵਾਰ ਨੂੰ ਬਣਾਇਆ ਬੰਧਕ, ਬੰਦੂਕ ਦੀ ਨੋਕ 'ਤੇ ਲੁੱਟੇ 12 ਲੱਖ ਅਤੇ 15 ਲੱਖ ਦੇ ਗਹਿਣੇ

ਇਹ ਘਟਨਾ ਮਕਸੂਦਾ ਦੇ ਸ਼ੀਤਲ ਨਗਰ ਦੇ ਨਾਲ ਲੱਗਦੇ ਨਿਊ ਰਸੀਲਾ ਨਗਰ ਦੀ ਗਲੀ ਨੰਬਰ-3 ਵਿੱਚ ਵਾਪਰੀ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਾਰੋਬਾਰੀ ਨੇ ਘਰ 'ਚ ਇੰਨੇ ਪੈਸੇ ਕਿਉਂ ਰੱਖੇ ਹੋਏ ਸਨ।

Share:

Punjab News: ਅੱਜ ਤੜਕਸਾਰ ਜਲੰਧਰ ਦੇ ਸ਼ੀਤਲ ਨਗਰ ਨੇੜੇ ਹਥਿਆਰਬੰਦ ਬਦਮਾਸ਼ ਇੱਕ ਸਬਜ਼ੀ ਵਪਾਰੀ ਦੇ ਘਰ ਵਿੱਚ ਦਾਖਲ ਹੋ ਗਏ ਅਤੇ ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਪਰਿਵਾਰ ਨੂੰ ਬੰਧਕ ਬਣਾ ਲਿਆ। ਲੁਟੇਰਿਆਂ ਨੇ ਘਰ 'ਚੋਂ 12 ਲੱਖ ਦੀ ਨਕਦੀ ਅਤੇ 15 ਲੱਖ ਦੇ ਗਹਿਣੇ ਲੁੱਟ ਲਏ ਅਤੇ ਫਰਾਰ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ-1 ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ

ਪਰਿਵਾਰ ਨੂੰ ਬਣਾਇਆ ਬੰਧਕ

ਸਬਜ਼ੀ ਕਾਰੋਬਾਰੀ ਰੰਜੀਨ ਨੇ ਪੁਲਿਸ ਨੂੰ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਪਰਿਵਾਰ ਸਮੇਤ ਘਰ 'ਚ ਮੌਜੂਦ ਸੀ। ਸੋਮਵਾਰ ਸਵੇਰੇ ਨਕਾਬਪੋਸ਼ ਲੁਟੇਰੇ ਉਸ ਦੇ ਘਰ ਦਾਖਲ ਹੋਏ। ਮੁਲਜ਼ਮ ਨੇ ਜਿਵੇਂ ਹੀ ਉੱਥੇ ਪਹੁੰਚ ਕੇ ਬੰਦੂਕ ਦੀ ਨੋਕ 'ਤੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਲਿਆ। ਜਿਸ ਤੋਂ ਬਾਅਦ ਮੁਲਜ਼ਮ ਨੇ ਘਰ ਦੇ ਅੰਦਰੋਂ ਕਰੀਬ 12 ਲੱਖ ਰੁਪਏ ਦੀ ਨਕਦੀ ਅਤੇ 15 ਲੱਖ ਰੁਪਏ ਦੇ ਗਹਿਣੇ ਲੁੱਟ ਲਏ।

ਕਾਰੋਬਾਰੀ ਦੀ ਪਤਨੀ ਨੇ ਦੱਸੀ ਸਾਰੀ ਕਹਾਣੀ

ਪੁਸ਼ਪਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਬਲਰਾਮ ਮਕਸੂਦਾ ਸਬਜ਼ੀ ਮੰਡੀ ਵਿੱਚ ਆੜ੍ਹਤੀ ਵਜੋਂ ਕੰਮ ਕਰਦਾ ਹੈ। ਹਰ ਰੋਜ਼ ਦੀ ਤਰ੍ਹਾਂ ਉਹ ਸਵੇਰੇ ਆਪਣੇ ਕੰਮ 'ਤੇ ਚਲਾ ਗਿਆ। ਸਵੇਰੇ 6:15 ਵਜੇ ਜਦੋਂ ਕਿਸੇ ਨੇ ਦਰਵਾਜ਼ਾ ਖੜਕਾਇਆ ਤਾਂ ਉਹ ਖੋਲ੍ਹਣ ਗਈ। ਦਰਵਾਜ਼ਾ ਖੋਲ੍ਹਦੇ ਹੀ ਨਕਾਬਪੋਸ਼ ਲੁਟੇਰੇ ਘਰ ਅੰਦਰ ਦਾਖਲ ਹੋ ਗਏ। ਮੁਲਜ਼ਮਾਂ ਨੇ ਆਉਂਦੇ ਹੀ ਉਸ ਨੂੰ ਬੰਦੂਕ ਦੀ ਨੋਕ ’ਤੇ ਲੈ ਲਿਆ। ਇਸ ਦੌਰਾਨ ਜਦੋਂ ਉਨ੍ਹਾਂ ਨੇ ਸੁੱਤੇ ਬੱਚੇ ਨੂੰ ਦੇਖਿਆ ਤਾਂ ਮੁਲਜ਼ਮ ਨੇ ਔਰਤ ਨੂੰ ਛੱਡ ਕੇ ਬੱਚੇ ਨੂੰ ਚੁੱਕ ਲਿਆ ਅਤੇ ਉਸ ਦੇ ਸਿਰ 'ਤੇ ਹਥਿਆਰ ਰੱਖ ਦਿੱਤਾ।

ਪੁਸ਼ਪਾ ਕੁਮਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਕਿਹਾ- ਤੇਰੇ ਪਤੀ ਨੇ ਕਾਫੀ ਪੈਸਾ ਕਮਾਇਆ ਹੈ। ਜਲਦੀ ਦੱਸੋ ਪੈਸੇ ਕਿੱਥੇ ਰੱਖੇ ਹਨ। ਬੱਚੇ ਦੇ ਸਿਰ 'ਤੇ ਹਥਿਆਰ ਦੇਖ ਕੇ ਉਹ ਘਬਰਾ ਗਈ। ਪੁਸ਼ਪਾ ਨੇ ਤੁਰੰਤ ਅਲਮਾਰੀ ਦੀ ਸੇਫ ਖੋਲ੍ਹ ਦਿੱਤੀ। ਪੁਸ਼ਪਾ ਨੇ ਦੱਸਿਆ ਕਿ ਦੋਸ਼ੀ ਕਰੀਬ 15 ਮਿੰਟ ਤੱਕ ਘਰ ਦੇ ਅੰਦਰ ਹੀ ਰਹੇ। ਘਟਨਾ 'ਚ ਮੁਲਜ਼ਮ ਉਨ੍ਹਾਂ ਦੇ ਘਰੋਂ ਵਿਆਹ 'ਚ ਮਿਲੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਮੁਲਜ਼ਮ ਘਰ ਦੇ ਅੰਦਰੋਂ ਇੱਕ ਟਰੰਕ ਵੀ ਆਪਣੇ ਨਾਲ ਲੈ ਗਏ।

ਬਾਈਕ ਤੇ ਆਇਆ ਸੀ ਮੁਲਜ਼ਮ

ਪੀੜਤ ਨੇ ਦੱਸਿਆ ਕਿ ਮੁਲਜ਼ਮ ਬਾਈਕ 'ਤੇ ਸਵਾਰ ਹੋ ਕੇ ਆਇਆ ਸੀ। ਘਟਨਾ ਤੋਂ ਤੁਰੰਤ ਬਾਅਦ ਪੁਸ਼ਪਾ ਨੇ ਆਪਣੇ 7 ਸਾਲਾ ਬੱਚੇ ਜਤਿਨ ਨੂੰ ਫੜ ਲਿਆ ਅਤੇ ਮੁਹੱਲੇ 'ਚ ਰੌਲਾ ਪਾਇਆ। ਜਿਸ ਤੋਂ ਬਾਅਦ ਪੀੜਤਾ ਨੇ ਆਪਣੇ ਪਤੀ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ।

ਕੀ ਬੋਲੇ ਏਸੀਪੀ

ਘਟਨਾ ਦੀ ਜਾਂਚ ਲਈ ਮੌਕੇ ’ਤੇ ਪੁੱਜੇ ਏਸੀਪੀ ਦਮਨਵੀਰ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਜਿਸ ਦੇ ਆਧਾਰ 'ਤੇ ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਏਸੀਪੀ ਨੇ ਦੱਸਿਆ ਕਿ ਪਰਿਵਾਰ ਵੱਲੋਂ ਦੱਸੇ ਗਏ ਨੁਕਸਾਨ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਮਾਮਲਾ ਦਰਜ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ