Jalandhar: ਇੱਕੋ ਪਲਾਟ ਦਾ ਤਿੰਨ ਥਾਵਾਂ 'ਤੇ ਕਰਵਾਇਆ ਸੌਦਾ,78 ਲੱਖ ਦੀ ਠੱਗੀ

ਇੰਦਰਜੀਤ ਸਿੰਘ ਨੇ ਮੁਲਜ਼ਮ ਖ਼ਿਲਾਫ਼ ਥਾਣਾ 8 ਵਿੱਚ ਸ਼ਿਕਾਇਤ ਦਰਜ ਕਰਵਾਈ। ਜਾਂਚ ਕਰਨ 'ਤੇ ਪਤਾ ਲੱਗਾ ਕਿ ਉਕਤ ਪਲਾਟ ਦਾ ਮਾਲਕ ਸ਼ੈਲੇਂਦਰ ਕੁਮਾਰ ਪਹਿਲਾਂ ਹੀ ਤਿੰਨ ਲੋਕਾਂ ਤੋਂ 78 ਲੱਖ ਰੁਪਏ ਲੈ ਚੁੱਕਾ ਸੀ।

Share:

Punjab News: ਜਲੰਧਰ 'ਚ ਇਕ ਭਗੌੜੇ ਨੇ ਇਕ ਹੀ ਪਲਾਟ ਨੂੰ ਤਿੰਨ ਥਾਵਾਂ 'ਤੇ ਵੇਚ ਕੇ ਕਰੀਬ 78 ਲੱਖ ਰੁਪਏ ਦੀ ਠੱਗੀ ਮਾਰੀ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਇਸ ਸਬੰਧੀ ਐਫਆਈਆਰ ਦਰਜ ਕਰ ਲਈ ਹੈ। ਮੁਲਜ਼ਮ ਦੀ ਪਛਾਣ ਸ਼ੈਲੇਂਦਰ ਕੁਮਾਰ ਵਜੋਂ ਹੋਈ ਹੈ। ਜੋ ਕਿਸੇ ਪੁਰਾਣੇ ਫਰੋਡ ਕੇਸ ਵਿੱਚ ਭਗੌੜਾ ਚੱਲ ਰਿਹਾ ਹੈ। ਫਿਲਹਾਲ ਮੁਲਜ਼ਮ ਦੀ ਭਾਲ ਜਾਰੀ ਹੈ।

ਮੁਲਜ਼ਮ ਨੇ ਪਹਿਲਾਂ ਹੀ ਤਿੰਨ ਲੋਕਾਂ ਤੋਂ ਪਲਾਟ ਦੇ ਬਦਲੇ ਲਏ ਸਨ 78 ਲੱਕ ਰੁਪਏ

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਇੰਦਰਜੀਤ ਸਿੰਘ ਵਾਸੀ ਜਵਾਹਰ ਨਗਰ ਨੇ ਦੱਸਿਆ ਕਿ ਕੈਲਾਸ਼ ਨਗਰ ਦੇ ਰਹਿਣ ਵਾਲੇ ਸ਼ੈਲੇਂਦਰ ਕੁਮਾਰ ਨੇ ਉਸ ਨੂੰ ਜਲੰਧਰ ਪਠਾਨਕੋਟ ਬਾਈਪਾਸ ਚੌਕ ਨੇੜੇ ਸਥਿਤ ਇੱਕ ਪਲਾਟ ਦਿਖਾ ਕੇ ਸੌਦਾ ਕੀਤਾ। ਉਸ ਨੇ ਲੱਖਾਂ ਰੁਪਏ ਡਿਪਾਜ਼ਿਟ ਵਜੋਂ ਦਿੱਤੇ ਸਨ। ਬਿਆਨਾ ਦੇਣ ਤੋਂ ਬਾਅਦ ਜਦੋਂ ਉਸ ਨੇ ਤੈਅ ਮਿਤੀ 'ਤੇ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਫੋਨ ਕੀਤਾ ਤਾਂ ਉਕਤ ਨੌਜਵਾਨ ਉਸ ਨੂੰ ਵਾਰ-ਵਾਰ ਟਾਲਦਾ ਰਿਹਾ।

ਇੰਨਾ ਹੀ ਨਹੀਂ ਉਸ ਨੇ ਰਜਿਸਟਰੇਸ਼ਨ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪੀੜਤ ਇੰਦਰਜੀਤ ਸਿੰਘ ਨੇ ਮੁਲਜ਼ਮ ਖ਼ਿਲਾਫ਼ ਥਾਣਾ 8 ਵਿੱਚ ਸ਼ਿਕਾਇਤ ਦਰਜ ਕਰਵਾਈ। ਜਾਂਚ ਕਰਨ 'ਤੇ ਪਤਾ ਲੱਗਾ ਕਿ ਉਕਤ ਪਲਾਟ ਦਾ ਮਾਲਕ ਸ਼ੈਲੇਂਦਰ ਕੁਮਾਰ ਪਹਿਲਾਂ ਹੀ ਤਿੰਨ ਲੋਕਾਂ ਤੋਂ 78 ਲੱਖ ਰੁਪਏ ਲੈ ਚੁੱਕਾ ਸੀ। ਲੰਬੀ ਜਾਂਚ ਤੋਂ ਬਾਅਦ ਆਖਿਰਕਾਰ ਪੁਲਸ ਨੇ ਮੁਲਜ਼ਮ ਸ਼ੈਲੇਂਦਰ ਕੁਮਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਮੁਲਜ਼ਮ ਨੂੰ ਜਲਦ ਕੀਤਾ ਜਾਵੇਗਾ ਗ੍ਰਿਫ਼ਤਾਰ

ਮੁਲਜ਼ਮ ਨੂੰ ਫੜਨ ਲਈ ਥਾਣਾ 8 ਦੀ ਪੁਲਿਸ ਲਗਾਤਾਰ ਉਸ ਦੇ ਘਰ ਅਤੇ ਸੰਭਾਵਿਤ ਛੁਪਣਗਾਹਾਂ 'ਤੇ ਛਾਪੇਮਾਰੀ ਕਰ ਰਹੀ ਹੈ। ਇਸ ਸਬੰਧੀ ਥਾਣਾ 8 ਦੇ ਐਸਐਚਓ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ

Tags :