Jalandhar : ਸਮੋਸੇ ਚੋਂ ਨਿਕਲੇ ਕਾਕਰੋਚ, ਦੁਕਾਨ ਅੰਦਰ ਹੰਗਾਮਾ, ਵੀਡੀਓ ਹੋਈ ਵਾਇਰਲ 

ਜਦੋਂ ਦੋ ਵਿਅਕਤੀ ਸਮੋਸੇ ਖਾ ਰਹੇ ਸੀ ਤਾਂ ਇਹਨਾਂ ਚੋਂ ਕਾਕਰੋਚ ਨਿਕਲ ਆਏ। ਦੁਕਾਨਦਾਰ ਨੇ ਗਲਤੀ ਮੰਨਣ ਦੀ ਥਾਂ ਕਾਕਰੋਚ ਨੂੰ ਧਨੀਆ ਦੱਸਿਆ। ਜਿਸ ਮਗਰੋਂ ਸਮੋਸਾ ਖਾ ਰਹੇ ਵਿਅਕਤੀ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। 

Share:

ਜਲੰਧਰ ਦੇ ਰਾਮਾਮੰਡੀ ਨੇੜੇ ਨਿਊ ਬੋਲੀਨਾ ਸਵੀਟਸ ਦੀ ਦੁਕਾਨ ਤੋਂ ਖਰੀਦੇ ਗਏ ਸਮੋਸੇ 'ਚ ਕਾਕਰੋਚ ਪਾਏ ਜਾਣ 'ਤੇ ਹੰਗਾਮਾ ਹੋ ਗਿਆ। ਸਮੋਸਾ ਖਾਣ ਰਹੇ ਦੋ ਲੋਕਾਂ ਨੇ ਦੋਸ਼ ਲਾਇਆ ਕਿ ਉਕਤ ਮਿਠਾਈ ਦੀ ਦੁਕਾਨ ਤੋਂ ਖਰੀਦੇ ਗਏ ਸਮੋਸੇ 'ਚੋਂ ਕਾਕਰੋਚ ਨਿਕਲੇ ਹਨ। ਇਸਦੇ ਨਾਲ ਹੀ ਨਿਊ ਬੋਲੀਨਾ ਸਵੀਟਸ ਦੇ ਮਾਲਕਾਂ ਨੇ ਸਾਰੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ।

ਕਾਕਰੋਚ ਨੂੰ ਧਨੀਆ ਦੱਸ ਰਿਹਾ ਦੁਕਾਨਦਾਰ

ਮੁਕੇਸ਼ ਵਰਮਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਸਨੇ ਨਿਊ ਬੋਲੀਨਾ ਸਵੀਟਸ ਦੀ ਦੁਕਾਨ ਤੋਂ ਖਾਣ ਲਈ ਸਮੋਸੇ ਖਰੀਦੇ ਸਨ। ਇਸ ਦੌਰਾਨ ਸਮੋਸੇ 'ਚ ਕਾਕਰੋਚ ਆ ਗਿਆ। ਜਦੋਂ  ਇਸਦੀ ਸ਼ਿਕਾਇਤ ਦੁਕਾਨਦਾਰ ਨੂੰ ਕੀਤੀ ਤਾਂ ਉਸਨੇ ਕਾਕਰੋਚ ਨੂੰ ਧਨੀਆ ਕਹਿ ਕੇ ਟਾਲ ਦਿੱਤਾ। ਪਰ ਮੁਕੇਸ਼ ਵੱਲੋਂ ਬਣਾਈ ਗਈ ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਕਤ ਸਮੋਸੇ ਵਿੱਚ ਇੱਕ ਮਰਿਆ ਹੋਇਆ ਕਾਕਰੋਚ ਪਿਆ ਹੈ।

ਮਜ਼ਬੂਰ ਹੋ ਕੇ ਵਾਇਰਲ ਕੀਤੀ ਵੀਡੀਓ

ਮੁਕੇਸ਼ ਨੇ ਦੱਸਿਆ ਕਿ ਜਦੋਂ ਦੁਕਾਨਦਾਰ ਨੇ ਗੱਲ ਨਹੀਂ ਸੁਣੀ ਤਾਂ ਉਸ ਨੇ ਉਕਤ ਥਾਂ ਤੋਂ ਵੀਡੀਓ ਵੀ ਬਣਾ ਲਈ। ਜਿਸ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਉਕਤ ਸਮੋਸੇ 'ਚ ਕਾਕਰੋਚ ਸਨ। ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਦੁਕਾਨਦਾਰ ਤੋਂ ਇਲਾਵਾ ਉਕਤ ਸਮੋਸਾ ਕਿਸੇ ਹੋਰ ਗਾਹਕ ਨੂੰ ਵੀ ਦਿਖਾਇਆ ਗਿਆ ਸੀ। ਉਕਤ ਗਾਹਕ ਨੇ ਵੀ ਇਹ ਕਿਹਾ ਕਿ ਇਹ ਕਾਕਰੋਚ ਸੀ। ਪਰ ਦੁਕਾਨਦਾਰ ਮੰਨਣ ਨੂੰ ਤਿਆਰ ਨਹੀਂ ਸੀ।

ਸਿਹਤ ਮਹਿਕਮੇ ਨੂੰ ਕੀਤੀ ਜਾਵੇਗੀ ਸ਼ਿਕਾਇਤ 

ਮੁਕੇਸ਼ ਨੇ ਕਿਹਾ ਕਿ ਦੁਕਾਨਦਾਰ ਨੇ ਉਸਦੀ ਅਤੇ ਪਰਿਵਾਰ ਦੀ ਸਿਹਤ ਨਾਲ ਖਿਲਵਾੜ ਕੀਤਾ ਹੈ। ਇਸ ਕਾਰਨ ਉਹ ਹੁਣ ਉਕਤ ਦੁਕਾਨ ਮਾਲਕ ਵਿਰੁੱਧ ਸੂਬੇ ਦੇ ਸਿਹਤ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਉਣਗੇ। ਸਬੂਤ ਵਜੋਂ ਉਕਤ ਵੀਡੀਓ ਵੀ ਅਧਿਕਾਰੀਆਂ ਨੂੰ ਸੌਂਪੀਆਂ ਜਾਣਗੀਆਂ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਰੋਕਿਆ ਜਾ ਸਕੇ। 

ਇਹ ਵੀ ਪੜ੍ਹੋ