Jalandhar: ਵਿੱਕੀ ਗੌਂਡਰ-ਪ੍ਰੇਮਾ ਲਾਹੌਰੀਆ ਗੈਂਗ ਦੇ 4 ਸਾਥੀ ਗ੍ਰਿਫਤਾਰ,ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ

ਪ੍ਰਾਪਤ ਜਾਣਕਾਰੀ ਅਨੁਸਾਰ ਗੈਂਗਸਟਰ ਚਿੰਟੂ ਖ਼ਿਲਾਫ਼ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਦਰਜਨਾਂ ਕੇਸ ਦਰਜ ਹਨ। ਚਿੰਟੂ ਨੇ ਪਿਛਲੇ ਇੱਕ ਮਹੀਨੇ ਵਿੱਚ ਸ਼ਹਿਰ ਵਿੱਚ ਕਈ ਵਾਰਦਾਤਾਂ ਕੀਤੀਆਂ ਸਨ। ਬੀਤੇ ਦਿਨ ਉਕਤ ਮੁਲਜ਼ਮਾਂ ਨੇ ਥਾਣਾ ਡਿਵੀਜ਼ਨ ਨੰਬਰ 3 ਦੇ ਖੇਤਰ ਵਿੱਚੋਂ ਬਦਮਾਸ਼ ਤੋਤੇ ਨੂੰ ਅਗਵਾ ਕਰ ਲਿਆ ਸੀ।

Share:

Punjab News: ਪੰਜਾਬ ਪੁਲਿਸ ਦੇ ਵੱਲੋਂ ਜਲੰਧਰ ਦੇ ਅਬਾਦਪੁਰਾ ਵਿੱਚ ਗੈਂਗਸਟਰਾਂ ਨਾਲ ਹੋਏ ਮੁਕਾਬਲੇ ਵਿੱਚ ਚਾਰ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਸੀ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮੁਕਾਬਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ ਦੇ ਪ੍ਰੇਮਾ ਲਾਹੌਰੀਆ ਅਤੇ ਵਿੱਕੀ ਗੌਂਡਰ ਗੈਂਗ ਨਾਲ ਸਬੰਧ ਹਨ। ਮੁਲਜ਼ਮਾਂ ਨੇ ਜਲੰਧਰ ਵਿੱਚ ਗੈਂਗ ਵਿਰੋਧੀ ਗੈਂਗਸਟਰ ਸੈਪ ਅਤੇ ਮੈਨੀ ਦਾ ਕਤਲ ਕਰਨਾ ਸੀ। ਇਸ ਦੇ ਲਈ ਮੁਲਜ਼ਮ ਝਾਰਖੰਡ ਅਤੇ ਯੂਪੀ ਤੋਂ ਹਥਿਆਰ ਲੈ ਕੇ ਆਏ ਸਨ।

ਮੁਲਜ਼ਮਾਂ ਕੋਲੋ ਨਾਜਾਇਜ਼ ਹਥਿਆਰ ਬਰਾਮਦ

ਕਮਿਸ਼ਨਰੇਟ ਪੁਲਿਸ ਨੇ ਉਕਤ ਮੁਲਜ਼ਮਾਂ ਕੋਲੋਂ ਕਰੀਬ 6 ਨਾਜਾਇਜ਼ ਪਿਸਤੌਲ, 22 ਕਾਰਤੂਸ ਅਤੇ 6 ਮੈਗਜ਼ੀਨ ਬਰਾਮਦ ਕੀਤੇ ਹਨ। ਪਾਰਕਿੰਗ ਦੇ ਠੇਕੇ ਨੂੰ ਲੈ ਕੇ ਚਿੰਟੂ ਦਾ ਐਂਟੀ ਗੈਂਗ ਨਾਲ ਝਗੜਾ ਚੱਲ ਰਿਹਾ ਸੀ। ਫੜੇ ਗਏ ਗੈਂਗਸਟਰਾਂ ਦੀ ਪਛਾਣ ਚਿੰਟੂ ਸੈਣੀ, ਨੀਰਜ, ਸਾਜਨ ਜੋਸ਼ੀ ਅਤੇ ਕਿਸ਼ਨ ਉਰਫ ਗੰਜਾ ਵਜੋਂ ਹੋਈ ਹੈ। ਪੁਲਿਸ ਨੇ ਸਾਰਿਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਹੈ।

ਵੀਰਵਾਰ ਦੇਰ ਰਾਤ ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਹੋਇਆ ਸੀ ਮੁਕਾਬਲਾ

ਦੱਸ ਦੇਈਏ ਕਿ ਵੀਰਵਾਰ ਦੇਰ ਰਾਤ ਸਿਟੀ ਪੁਲਿਸ ਦੀ ਸੀਆਈਏ ਸਟਾਫ਼ ਦੀਆਂ ਟੀਮਾਂ ਨੇ ਆਬਾਦਪੁਰਾ ਵਿੱਚ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਚਿੰਟੂ ਨੂੰ ਇਸਦੀ ਭਨਕ ਲੱਗ ਗਈ। ਜਿਸ ਤੋਂ ਬਾਅਦ ਚਿੰਟੂ ਨੇ ਖੁਦ ਪੁਲਿਸ 'ਤੇ ਗੋਲੀ ਚਲਾ ਦਿੱਤੀ। ਦੋਵਾਂ ਪਾਸਿਆਂ ਤੋਂ ਕਰੀਬ 12 ਗੋਲੀਆਂ ਚਲਾਈਆਂ ਗਈਆਂ। ਸਾਰੀ ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਮੁਲਜ਼ਮ ਪੁਲਿਸ ਪਾਰਟੀ ਨੂੰ ਦੇਖ ਕੇ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ। ਚਾਰਾਂ ਖ਼ਿਲਾਫ਼ ਥਾਣਾ ਸਦਰ-6 ਵਿੱਚ ਕਤਲ ਦੀ ਕੋਸ਼ਿਸ਼, ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ