ਸੀਐੱਮ ਮਾਨ ਦੀ ਚਣੌਤੀ ਤੇ ਜਾਖੜ ਦਾ ਪਲਟਵਾਰ,ਕਿਹਾ- ਝੂਠੇ ਨੂੰ ਹਰ ਕੋਈ ਝੂਠਾ ਨਜ਼ਰ ਆਉਂਦਾ ਹੈ

ਜਾਖੜ ਦੇ ਇਸ ਜਵਾਬੀ ਹਮਲੇ ਤੋਂ ਬਾਅਦ ਝਾਂਕੀ ਨੂੰ ਰੱਦ ਕਰਨ ਦਾ ਮਾਮਲਾ ਇੱਕ ਵਾਰ ਫਿਰ ਗਰਮਾ ਗਿਆ ਹੈ।

Share:

ਗਣਤੰਤਰ ਦਿਵਸ 'ਤੇ ਪੰਜਾਬ ਦੀ ਝਾਕੀ ਨੂੰ ਰੱਦ ਕਰਨ ਨੂੰ ਲੈ ਕੇ ਭਾਜਪਾ ਅਤੇ 'ਆਪ' ਵਿਚਾਲੇ ਇਲਜ਼ਾਮਬਾਜ਼ੀ ਜਾਰੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਲੁਧਿਆਣਾ 'ਚ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਝੂਠਾ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਚੁਣੌਤੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀ ਅਤੇ ਕੇਜਰੀਵਾਲ ਦੀ ਫੋਟੋ ਝਾਂਕੀ 'ਚ ਸ਼ਾਮਲ ਕੀਤੀ ਗਈ, ਉਹ ਇਹ ਸਾਬਤ ਕਰ ਸਕੇ ਤਾਂ ਉਹ ਰਾਜਨੀਤੀ ਛੱਡ ਦੇਣਗੇ। ਹੁਣ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਪੋਸਟ 'ਚ ਇਹ ਕਹਿ ਕੇ ਮਾਨ ਦੀ ਚੁਣੌਤੀ 'ਤੇ ਪਲਟਵਾਰ ਕੀਤਾ ਹੈ ਕਿ ਝੂਠਿਆਂ ਨੂੰ ਹਰ ਕੋਈ ਝੂਠਾ ਹੀ ਨਜ਼ਰ ਆਉਂਦਾ ਹੈ।

 

ਮੈਂ ਆਪਣੇ ਬਿਆਨ ਤੇ ਕਾਇਮ ਹਾਂ- ਜਾਖੜ

ਸੀਐਮ ਮਾਨ ਦੀ ਚੁਣੌਤੀ ਦਾ ਜਵਾਬ ਦਿੰਦਿਆਂ ਜਾਖੜ ਨੇ ਫੇਸਬੁੱਕ 'ਤੇ ਲਿਖਿਆ- ਮੈਂ ਕੱਲ੍ਹ ਜੋ ਕਿਹਾ, ਉਸ 'ਤੇ ਕਾਇਮ ਹਾਂ, ਸਰਦਾਰ ਭਗਵੰਤ ਸਿੰਘ ਮਾਨ ਜੀ, ਅਸਲ ਵਿੱਚ ਤੁਹਾਡੇ ਸਿਸਟਮ ਦੀ ਸਮੱਸਿਆ ਇਹ ਹੈ ਕਿ ਝੂਠੇ ਨੂੰ ਹਰ ਕੋਈ ਝੂਠਾ ਹੀ ਨਜ਼ਰ ਆਉਂਦਾ ਹੈ। ਜਾਖੜ ਦੇ ਇਸ ਜਵਾਬੀ ਹਮਲੇ ਤੋਂ ਬਾਅਦ ਝਾਂਕੀ ਨੂੰ ਰੱਦ ਕਰਨ ਦਾ ਮਾਮਲਾ ਇੱਕ ਵਾਰ ਫਿਰ ਗਰਮਾ ਗਿਆ ਹੈ।

 

ਇਹ ਸੀ ਸੀਐੱਮ ਮਾਨ ਦੀ ਚੁਣੌਤੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ੁੱਕਰਵਾਰ ਨੂੰ ਲੁਧਿਆਣਾ ਵਿੱਚ ਸਨ। ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ 26 ਜਨਵਰੀ ਦੇ ਕੌਮੀ ਸਮਾਗਮ ਵਿੱਚ ਪੰਜਾਬ ਦੀ ਝਾਂਕੀ ਰੱਦ ਹੋਣ ਦਾ ਕਾਰਨ ਕੇਜਰੀਵਾਲ ਅਤੇ ਭਗਵੰਤ ਸਿੰਘ ਨੂੰ ਦੱਸਿਆ ਹੈ। ਇਸ 'ਤੇ ਮਾਨ ਨੇ ਕਿਹਾ ਕਿ ਜਾਖੜ ਸਾਹਿਬ ਸਾਬਤ ਕਰਨ ਕਿ ਝਾਂਕੀ 'ਚ ਦੋਵਾਂ ਦੀ ਫੋਟੋ ਸੀ। ਜੇਕਰ ਉਹ ਸਾਬਤ ਕਰ ਦਿੰਦੇ ਹਨ ਤਾਂ ਉਹ  ਸਿਆਸਤ ਛੱਡ ਦੇਣਗੇ। ਜੇਕਰ ਉਹ ਸਾਬਤ ਨਹੀਂ ਕਰ ਸਕੇ ਤਾਂ ਜਾਖੜ ਪੰਜਾਬ ਵਿੱਚ ਨਾ ਆਉਣਾ।

ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਜਾਖੜ ਹੁਣੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਉਹ ਅਜੇ ਪੂਰੀ ਤਰ੍ਹਾਂ ਝੂਠ ਬੋਲਣਾ ਨਹੀਂ ਜਾਣਦੇ। ਕੱਲ੍ਹ ਜਦੋਂ ਜਾਖੜ ਝੂਠ ਬੋਲ ਰਹੇ ਸਨ ਤਾਂ ਉਨ੍ਹਾਂ ਦੇ ਬੁੱਲ ਕੰਬ ਰਹੇ ਸਨ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ 'ਚ ਨੇਤਾਵਾਂ ਨੂੰ ਸਕਰਿੱਪਟਾਂ ਦਿੱਤੀਆਂ ਜਾਂਦੀਆਂ ਹਨ ਅਤੇ ਨੇਤਾ ਉਹੀ ਪੜ੍ਹਦੇ ਹਨ ਅਤੇ ਭਾਸ਼ਣ ਦਿੰਦੇ ਹਨ।

ਇਹ ਵੀ ਪੜ੍ਹੋ