JAGRAON : ਸੰਘਣੀ ਧੁੰਦ ਦੇ ਕਾਰਣ ਸੜਕ 'ਤੇ ਖੜ੍ਹੀ ਟਰਾਲੀ ਨਾਲ ਟਕਰਾਇਆ ਮੋਟਰਸਾਇਕਲ, ਇਕ ਦੀ ਮੌਤ, ਇਕ ਜਖ਼ਮੀ

ਦੋਵੇਂ ਮੋਗਾ ਤੋਂ ਵਧਾਈਆਂ ਮੰਗ ਕੇ ਜਗਰਾਉਂ ਆ ਰਹੇ ਸਨ ਤਾਂ ਗੁਰੂਸਰ ਕਾਉਂਕੇ ਰੋਡ ’ਤੇ ਸੰਘਣੀ ਧੁੰਦ ਕਾਰਨ ਉਹ ਸੜਕ ’ਤੇ ਖੜ੍ਹੀ ਟਰਾਲੀ ਨਹੀਂ ਦੇਖ ਸਕੇ। ਇਸ ਦੌਰਾਨ ਉਨ੍ਹਾਂ ਦਾ ਮੋਟਰਸਾਇਕਲ ਟਰਾਲੀ ਨਾਲ ਜਾ ਵੱਜਾ।

Share:

ਜਗਰਾਓਂ 'ਚ ਹੋਏ ਹਾਦਸੇ ਵਿੱਚ ਲੋਕਾਂ ਦੇ ਘਰਾਂ ਵਿੱਚ ਵਧਾਈਆਂ ਮੰਗ ਕੇ ਵਾਪਸ ਆ ਰਹੇ ਦੋ ਮੋਟਰਸਾਇਕਲ ਸਵਾਰ ਨੌਜਵਾਨ ਸੰਘਣੀ ਧੁੰਦ ਦੇ ਕਾਰਣ ਸੜਕ 'ਤੇ ਖੜ੍ਹੀ ਟਰਾਲੀ ਨਾਲ ਜਾ ਟਕਰਾਏ।  ਹਾਦਸੇ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਉਸਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਥਾਣਾ ਸਦਰ ਪੁਲਿਸ ਨੇ ਅਣਪਛਾਤੇ ਟਰਾਲੀ ਚਾਲਕ ਖ਼ਿਲਾਫ਼  ਕੇਸ ਦਰਜ ਕਰ ਲਿਆ ਗਿਆ ਹੈ।

 

ਮੋਗਾ ਤੋਂ ਆ ਰਹੇ ਸਨ ਵਾਪਸ

ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ਬੰਟੀ ਅਤੇ ਉਸਦਾ ਦੋਸਤ ਸੰਦੀਲਾ ਆਲੇ-ਦੁਆਲੇ ਦੇ ਇਲਾਕੇ ਵਿੱਚ ਲੋਕਾਂ ਦੇ ਘਰਾਂ ਤੋਂ ਵਧਾਈਆਂ ਮੰਗ ਕੇ ਗੁਜਾਰਾ ਕਰਦੇ ਹਨ। ਪੁਲਿਸ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਸੰਦੀਲਾ ਹਸਪਤਾਲ ਵਿੱਚ ਦਾਖਲ ਹੈ। ਜਦੋਂ ਦੋਵੇਂ ਮੋਗਾ ਤੋਂ ਵਧਾਈਆਂ ਮੰਗ ਕੇ ਜਗਰਾਉਂ ਆ ਰਹੇ ਸਨ ਤਾਂ ਗੁਰੂਸਰ ਕਾਉਂਕੇ ਰੋਡ ’ਤੇ ਸੰਘਣੀ ਧੁੰਦ ਕਾਰਨ ਉਹ ਸੜਕ ’ਤੇ ਖੜ੍ਹੀ ਟਰਾਲੀ ਨਹੀਂ ਦੇਖ ਸਕੇ। ਇਸ ਦੌਰਾਨ ਉਨ੍ਹਾਂ ਦਾ ਮੋਟਰਸਾਇਕਲ ਟਰਾਲੀ ਨਾਲ ਜਾ ਵੱਜਾ। ਜਿਸ ਕਾਰਨ ਉਹ ਮੋਟਰਸਾਇਕਲ ਤੋਂ ਡਿੱਗ ਕੇ ਬੇਹੋਸ਼ ਹੋ ਗਏ। ਇਸ ਦੌਰਾਨ ਰਾਹਗੀਰਾਂ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ। ਥਾਣਾ ਸਦਰ 'ਚ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ

Tags :