ਜਗਰਾਓਂ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਸਵਾ ਕਰੋੜ ਦੀ ਡਰੱਗ ਮਨੀ ਸਮੇਤ ਭੁੱਕੀ ਨਾਲ ਭਰਿਆ 10 ਟਾਇਰੀ ਟਰੱਕ ਜ਼ਬਤ

ਪੁਲਿਸ ਨੇ ਅਵਤਾਰ ਸਿੰਘ ਉਰਫ ਤਾਰੀ ਵਾਸੀ ਢੁਡੀਕੇ, ਹਰਜਿੰਦਰ ਸਿੰਘ ਉਰਫ ਰਿੰਦੀ ਵਾਸੀ ਰਾਏਪੁਰ ਅਰਾਈਆਂ ਤੇ ਕਮਲਪ੍ਰੀਤ ਸਿੰਘ ਵਾਸੀ ਰੋਡੇ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਪੁਲਿਸ ਪਾਰਟੀ ਨੂੰ ਇਨ੍ਹਾਂ ਕੋਲੋਂ ਦੋ ਪਿਸਤੌਲ ਤੇ ਤਿੰਨ-ਤਿੰਨ ਜ਼ਿੰਦਾ ਕਾਰਤੂਸ ਬਰਾਮਦ ਹੋਏ।

Share:

ਬੀਤੀ ਸ਼ਾਮ ਪੁਲਿਸ ਨੇ ਪਿੰਡ ਭਰੋਵਾਲ ਤੋਂ ਗੋਸੀਆਂ ਮੱਖਣ ਨੂੰ ਜਾਂਦੀ ਲਿੰਕ ਸੜਕ 'ਤੇ ਇੱਕ ਅੰਤਰਰਾਜੀ ਭੁੱਕੀ ਤਸਕਰ ਗਿਰੋਹ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਤਿੰਨ ਮੈਂਬਰੀ ਗਿਰੋਹ ਦਾ ਸਰਗਣਾ ਹਾਲ ਹੀ 'ਚ ਜੇਲ੍ਹ 'ਚੋਂ ਪੈਰੋਲ 'ਤੇ ਆਇਆ ਸੀ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਿਰੋਹ ਤੋਂ ਸਵਾ ਕਰੋੜ ਰੁਪਏ ਦੀ ਡਰੱਗ ਮਨੀ, ਦੋ ਪਿਸਟਲ ਤੇ ਨੋਟ ਗਿਣਨ ਵਾਲੀ ਮਸ਼ੀਨ ਬਰਾਮਦ ਕੀਤੀ।

ਤਲਾਸ਼ੀ ਲੈਣ ਤੇ ਮਿਲੀਆਂ ਭੁੱਕੀ ਦਿੱਆਂ ਬੋਰੀਆਂ

ਐਸਐਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਐਸਪੀ ਮਨਵਿੰਦਰਵੀਰ ਸਿੰਘ ਦੀ ਨਿਗਰਾਨੀ ਹੇਠ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਕਿੱਕਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਪਿੰਡ ਭਰੋਵਾਲ ਤੋਂ ਗੋਸੀਆਂ ਮੱਖਣ ਨੂੰ ਜਾਂਦੀ ਲਿੰਕ ਸੜਕ "ਤੇ ਆਉਂਦੇ 10 ਟਾਇਰੀ ਕੰਟੇਨਰ ਟਰੱਕ ਨੂੰ ਰੋਕ ਕੇ ਉਸ ਵਿਚ ਸਵਾਰ ਤਿੰਨਾਂ ਵਿਅਕਤੀਆਂ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਪੂਰਾ ਕੰਟੇਨਰ ਭੁੱਕੀ ਦੀਆਂ ਬੋਰੀਆਂ ਨਾਲ ਭਰਿਆ ਹੋਇਆ ਸੀ।

ਹਰਜਿੰਦਰ ਸਿੰਘ ਦੇ ਘਰ ਕੀਤੀ ਛਾਪਾਮਾਰੀ 

ਐਸਐਸਪੀ ਬੈਂਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਹਰਜਿੰਦਰ ਸਿੰਘ ਦੇ ਘਰ ਛਾਪਾਮਾਰੀ ਕੀਤੀ ਤਾਂ ਉਸ ਦੇ ਘਰੋਂ ਸਵਾ ਕਰੋੜ ਰੁਪਏ ਦੀ ਡਰੱਗ ਬਰਾਮਦ ਹੋਈ। ਇਨ੍ਹਾਂ ਵੱਲੋਂ ਭੁੱਕੀ ਦਾ ਵੱਡੇ ਪੱਧਰ 'ਤੇ ਧੰਦਾ ਕਰਦਿਆਂ ਨੋਟ ਗਿਨਣ ਲਈ ਬਕਾਇਦਾ ਮਸ਼ੀਨ ਰੱਖੀ ਹੋਈ ਸੀ, ਉਹ ਵੀ ਬਰਾਮਦ ਕਰ ਲਈ ਗਈ ਹੈ।
 

ਇਹ ਵੀ ਪੜ੍ਹੋ