ਜਗਜੀਤ ਸਿੰਘ ਡੱਲੇਵਾਲ ਨੂੰ ਡੂੰਘਾ ਸਦਮਾ, ਨੌਜਵਾਨ ਪੋਤਰੀ ਦੀ ਹੋਈ ਮੌਤ

ਮ੍ਰਿਤਕ ਰਾਜਨਦੀਪ ਕੌਰ ਗੁੜਗਾਓਂ ਵਿਖੇ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ । ਪਿਛਲੇ ਕੁਝ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਹਸਪਤਾਲ ਵਿਖੇ ਦਾਖਲ ਸੀ। ਕੱਲ੍ਹ ਸ਼ਾਮ ਨੂੰ ਅਕਾਲ ਚਲਾਣਾ ਕਰ ਗਏ ।

Courtesy: ਰਾਜਨਦੀਪ ਕੌਰ ਦੀ ਫਾਇਲ ਫੋਟੋ

Share:

ਲੰਬੇ ਸਮੇਂ ਤੋਂ ਕਿਸਾਨੀ ਮੰਗਾਂ ਨੂੰ ਲੈਕੇ ਖਨੌਰੀ ਬਾਰਡਰ ਉਪਰ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਿਆ ਜਦੋਂ ਉਹਨਾਂ ਦੀ ਨੌਜਵਾਨ ਪੋਤਰੀ ਦੀ ਮੌਤ ਹੋ ਗਈ। ਮ੍ਰਿਤਕ ਰਾਜਨਦੀਪ ਕੌਰ ਗੁੜਗਾਓਂ ਵਿਖੇ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ । ਪਿਛਲੇ ਕੁਝ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਹਸਪਤਾਲ ਵਿਖੇ ਦਾਖਲ ਸੀ। ਕੱਲ੍ਹ ਸ਼ਾਮ ਨੂੰ ਅਕਾਲ ਚਲਾਣਾ ਕਰ ਗਏ । ਪੂਰੇ ਪਰਿਵਾਰ ਸਕੇ ਸਬੰਧੀਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਰਾਜਨਦੀਪ ਕੌਰ ਰਾਜਸਥਾਨ ਦੀ ਰਹਿਣ ਵਾਲੀ ਸੀ ਤੇ ਰਿਸ਼ਤੇ 'ਚ ਡੱਲੇਵਾਲ ਦੀ ਪੋਤਰੀ ਲੱਗਦੀ ਸੀ।

ਕਿਸਾਨੀ ਫਰਜ਼ ਜ਼ਰੂਰੀ ਸਮਝਿਆ, ਨਹੀਂ ਗਏ ਅੰਤਿਮ ਸਸਕਾਰ ਮੌਕੇ

ਦੂਜੇ ਪਾਸੇ ਕਿਸਾਨ ਆਗੂ ਡੱਲੇਵਾਲ ਨੇ ਇੱਕ ਵਾਰ ਮੁੜ ਤੋਂ ਇਹ ਸਾਬਤ ਕੀਤਾ ਕਿ ਉਹਨਾਂ ਦਾ ਜੀਵਨ ਕਿਸਾਨੀ ਲਈ ਸਮਰਪਿਤ ਹੈ ਤੇ ਪਹਿਲ ਕਿਸਾਨ ਅੰਦੋਲਨ ਨੂੰ ਹੈ। ਰੁਝੇਵਿਆਂ ਕਰਕੇ ਡੱਲੇਵਾਲ ਆਪਣੀ ਪੋਤਰੀ ਦੇ ਅੰਤਿਮ ਸਸਕਾਰ ਮੌਕੇ ਵੀ ਨਹੀਂ ਗਏ। ਉਹਨਾਂ ਨੇ ਕਿਸਾਨੀ ਅੰਦੋਲਨ ਨੂੰ ਲੈਕੇ ਅੱਜ ਹੋਣ ਵਾਲੀ ਮੀਟਿੰਗ ਨੂੰ ਅਹਿਮ ਸਮਝਿਆ ਤੇ ਕਿਸਾਨੀ ਮੰਗਾਂ ਨੂੰ ਲੈਕੇ ਉਹ ਮੀਟਿੰਗ 'ਚ ਸ਼ਾਮਲ ਹੋਣ ਪੁੱਜੇ।

81 ਦਿਨਾਂ ਤੋਂ ਜਾਰੀ ਹੈ ਮਰਨ ਵਰਤ

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਦਾਤਾ ਸਿੰਘ ਵਾਲਾ - ਖਨੌਰੀ ਕਿਸਾਨ ਮੋਰਚਾ ਉੱਪਰ ਅੱਜ 81ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂਆਂ ਨੇ ਕਿਹਾ ਕਿ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਪੁੱਛਦੇ ਸਨ ਕਿ MSP ਗਾਰੰਟੀ ਕਾਨੂੰਨ ਕਿਉਂ? ਪਰ ਕਿਸਾਨਾਂ ਵੱਲੋਂ 1 ਸਾਲ ਤੱਕ ਸੜਕਾਂ ਉੱਪਰ ਬੈਠ ਕੇ ਕੁਰਬਾਨੀਆਂ ਕਰਨ ਤੋਂ ਬਾਅਦ ਸ਼ਹਿਰੀ ਲੋਕ ਸਵਾਲ ਪੁੱਛਦੇ ਹਨ ਕਿ MSP ਗਾਰੰਟੀ ਦਾ ਕਾਨੂੰਨ ਕਿਵੇਂ ?? ਕਿਸਾਨਾਂ ਨੇ ਆਪਣੇ ਸੰਘਰਸ਼, ਕੁਰਬਾਨੀ ਅਤੇ ਬਲਿਦਾਨ ਰਾਹੀਂ ਦੇਸ਼ ਦੇ ਹਰ ਵਰਗ ਨੂੰ ਅਹਿਸਾਸ ਕਰਵਾਇਆ ਹੈ ਕਿ MSP ਗਾਰੰਟੀ ਕਾਨੂੰਨ ਦੇਸ਼ ਦੇ ਕਿਸਾਨਾਂ ਦਾ ਹੱਕ ਹੈ ਅਤੇ ਉਨ੍ਹਾਂ ਨੂੰ ਇਹ ਮਿਲਣਾ ਚਾਹੀਦਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਸ਼ੁਭਕਰਨ ਸਿੰਘ ਦੀ ਸ਼ਹੀਦੀ ਦੀ ਪਹਿਲੀ ਬਰਸੀ ਮੌਕੇ 21 ਫਰਵਰੀ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋਂ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ। 

ਇਹ ਵੀ ਪੜ੍ਹੋ