LCD 'ਤੇ ਉਤਰਿਆ ਜੱਗੂ ਭਗਵਾਨਪੁਰੀਆ ਦਾ ਗੁੱਸਾ, ਜਾਣੋ ਪੂਰਾ ਮਾਮਲਾ 

ਕਪੂਰਥਲਾ ਜੇਲ੍ਹ 'ਚ ਬੰਦ ਖ਼ਤਰਨਾਕ ਗੈਂਗਸਟਰ ਨੇ ਬੈਰਕ ਵਿੱਚ ਲੱਗੀ ਐਲਸੀਡੀ ਨੂੰ ਫ਼ਿਲਮੀ ਸਟਾਇਲ 'ਚ ਗੁੰਡਿਆਂ ਵਾਂਗ ਕੰਧ ਤੋਂ ਉਤਾਰਿਆ ਤੇ ਜ਼ਮੀਨ ਉਪਰ ਸੁੱਟ ਕੇ ਪੈਰ ਨਾਲ ਤੋੜ ਦਿੱਤਾ। 

Share:

ਕਪੂਰਥਲਾ ਦੀ ਮਾਡਰਨ ਜੇਲ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਗੁੱਸੇ 'ਚ ਆ ਕੇ ਇੱਕ ਹੋਰ ਨਵਾਂ ਕਾਂਡ ਕਰ ਦਿੱਤਾ। ਉਸਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਜੇਲ੍ਹ ਵਿੱਚ ਲੱਗੀ ਐਲਸੀਡੀ ਨੂੰ ਭੰਨਿਆ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਕੋਤਵਾਲੀ ਪੁਲਿਸ ਨੇ ਗੈਂਗਸਟਰ ਜੱਗੂ ਖਿਲਾਫ ਆਈਪੀਸੀ ਦੀ ਧਾਰਾ 427 ਅਤੇ 42-ਏ ਪ੍ਰੀਜ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ। ਜੱਗੂ ਨੇ ਇਹ ਕਾਰਨਾਮਾ ਵੀ ਉਸ ਸਮੇਂ ਕੀਤਾ ਜਦੋਂ ਜੇਲ੍ਹ ਦੇ ਅੰਦਰ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਐਲਸੀਡੀ ਲਗਾਈ ਗਈ ਸੀ। 

ਬੈਰਕ 'ਚ ਕੈਦੀ ਨਾਲ ਹੋ ਗਈ ਸੀ ਬਹਿਸ 

ਸਹਾਇਕ ਸੁਪਰਡੈਂਟ ਜੇਲ੍ਹ (ਸੁਰੱਖਿਆ) ਨਵਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਉੱਚ ਸੁਰੱਖਿਆ ਵਾਲੀਆਂ ਬੈਰਕਾਂ ਵਿੱਚ ਐਲਸੀਡੀ ਲਗਾਈ ਗਈ ਸੀ। ਜੇਲ੍ਹ 'ਚ ਬੰਦ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਦੀ ਇੱਕ ਹੋਰ ਕੈਦੀ ਨਾਲ ਬਹਿਸ ਹੋ ਗਈ। ਇਸੇ ਦੌਰਾਨ ਜੱਗੂ ਨੇ ਗੁੱਸੇ 'ਚ ਆ ਕੇ ਕੰਧ ਤੋਂ ਐਲਸੀਡੀ ਉਤਾਰ ਕੇ ਜ਼ਮੀਨ 'ਤੇ ਮਾਰੀ ਅਤੇ ਪੈਰ ਨਾਲ ਭੰਨ ਦਿੱਤੀ। ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਇੰਨਾ ਹੀ ਨਹੀਂ ਬਿਜਲੀ ਦੇ ਉਪਕਰਨਾਂ ਨਾਲ ਛੇੜਛਾੜ ਕਰਕੇ ਜੇਲ੍ਹ ਦੇ ਕੈਦੀਆਂ ਦੀ ਜਾਨ ਨੂੰ ਖਤਰੇ ਵਿੱਚ ਪਾਇਆ। ਥਾਣਾ ਕੋਤਵਾਲੀ ਦੀ ਪੁਲਿਸ ਨੇ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ’ਤੇ ਜੱਗੂ ਖ਼ਿਲਾਫ਼ ਕੇਸ ਦਰਜ ਕੀਤਾ। 

ਇਹ ਵੀ ਪੜ੍ਹੋ