Investigation: ਪਰਾਲੀ ਸੰਭਾਲਣ ਲਈ ਖਰੀਦੀਆਂ ਮਸ਼ੀਨਾਂ 'ਚ ਕਰੋੜਾਂ ਦੇ ਘਪਲੇ ਦੀ ਜਾਂਚ ਸ਼ੁਰੂ, ਸਰਕਾਰ ਨੇ ਮੰਗਿਆ 15 ਦਿਨਾਂ 'ਚ ਜਵਾਬ 

Investigation: ਇਸ ਤੋਂ ਪਹਿਲਾਂ ਕਰੀਬ ਡੇਢ ਸਾਲ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਖੇਤੀਬਾੜੀ ਵਿਭਾਗ ਨੂੰ ਨੋਟਿਸ ਭੇਜ ਕੇ ਰਿਕਾਰਡ ਮੰਗਿਆ ਸੀ। ਪਰ ਡੇਢ ਸਾਲ ਬਾਅਦ ਵੀ ED ਵੱਲੋਂ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ।

Share:

Investigation: ਪੰਜਾਬ ਸਰਕਾਰ ਨੇ ਪਰਾਲੀ (Stubble) ਸੰਭਾਲਣ ਲਈ ਖਰੀਦੀਆਂ ਮਸ਼ੀਨਾਂ ਵਿੱਚ ਕਰੋੜਾਂ ਦੇ ਘਪਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਪਲੇ ਨੂੰ ਲੈ ਕੇ 900 ਤੋਂ ਵੱਧ ਅਫਸਰਾਂ-ਮੁਲਾਜ਼ਿਮਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ਕਰੀਬ ਡੇਢ ਸਾਲ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਖੇਤੀਬਾੜੀ ਵਿਭਾਗ ਨੂੰ ਨੋਟਿਸ ਭੇਜ ਕੇ ਰਿਕਾਰਡ ਮੰਗਿਆ ਸੀ। ਪਰ ਡੇਢ ਸਾਲ ਬਾਅਦ ਵੀ ED ਵੱਲੋਂ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ। ਪਰ ਹੁਣ ਇਸ ਮਾਮਲੇ ਵਿੱਚ ਸੂਬਾ ਸਰਕਾਰ ਹਰਕਤ ਵਿੱਚ ਆ ਗਈ ਹੈ। ਹੁਣ ਮਸ਼ੀਨ ਖਰੀਦ ਘੁਟਾਲੇ 'ਚ ਸੂਬਾ ਸਰਕਾਰ ਨੇ ਨੋਟਿਸ ਜਾਰੀ ਕਰਕੇ 15 ਦਿਨਾਂ 'ਚ ਜਵਾਬ ਮੰਗਿਆ ਹੈ। 

ਆਤਮਾ ਸਕੀਮ 'ਚ ਵੀ ਸਾਹਮਣੇ ਆ ਚੁੱਕਿਆ ਹੈ ਘਪਲਾ 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੂਬੇ 'ਚ ਚੱਲ ਰਹੀ ਆਤਮਾ ਸਕੀਮ 'ਚ ਵੀ ਇਸ ਤਰ੍ਹਾਂ ਦਾ ਘਪਲਾ ਸਾਹਮਣੇ ਆਇਆ ਸੀ, ਪਰ ਇਸ ਦੀ ਜਾਂਚ ਵੀ ਠੰਡੇ ਬਸਤੇ 'ਚ ਹੈ। ਇਸ ਮਾਮਲੇ ਵਿੱਚ ਜਿਨ੍ਹਾਂ ਅਧਿਕਾਰੀਆਂ ਤੇ ਮੁਲਾਜ਼ਿਮਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿੱਚੋਂ ਕਈ ਸੇਵਾਮੁਕਤ ਹੋ ਚੁੱਕੇ ਹਨ। ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਨੋਟਿਸ ਦਾ ਜਵਾਬ ਦੇਣਾ ਹੋਵੇਗਾ। ਸਾਲ 2018-19 ਅਤੇ 2021-22 ਦੌਰਾਨ ਸੂਬਾ ਸਰਕਾਰ ਵੱਲੋਂ ਕਿਸਾਨਾਂ, ਰਜਿਸਟਰਡ ਫਾਰਮ ਗਰੁੱਪਾਂ, ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ 90422 ਮਸ਼ੀਨਾਂ ਦਿੱਤੀਆਂ ਗਈਆਂ ਹਨ। ਜਦੋਂ ਸਰਕਾਰ ਵੱਲੋਂ ਜ਼ਮੀਨ ’ਤੇ ਮਸ਼ੀਨਾਂ ਦੀ ਪੜਤਾਲ ਕੀਤੀ ਗਈ ਤਾਂ 11275 ਮਸ਼ੀਨਾਂ ਵਿੱਚੋਂ 13 ਫੀਸਦੀ ਦੇ ਕਰੀਬ ਗਾਇਬ ਪਾਈਆਂ ਗਈਆਂ। ਉਕਤ ਸਮੇਂ ਦੌਰਾਨ ਮਸ਼ੀਨਰੀ 'ਤੇ 1178 ਕਰੋੜ ਰੁਪਏ ਖਰਚ ਕੀਤੇ ਗਏ।

ਇਹ ਵੀ ਪੜ੍ਹੋ

Tags :