ਲੁਧਿਆਣਾ 'ਚ INFLUENCERS’ ਨੂੰ ਸੜਕ 'ਤੇ ਰੀਲਾਂ ਬਨਾਉਣਾ ਪਿਆ ਮਹਿੰਗਾ, ਪੁਲਿਸ ਲੈ ਗਈ ਚੁੱਕ ਕੇ

ਸੋਸ਼ਲ ਮੀਡੀਆ 'ਤੇ 15 ਸੈਕਿੰਡ ਦੀ ਮਸ਼ਹੂਰੀ ਲਈ ਨੌਜਵਾਨ ਹਾਈਵੇਅ 'ਤੇ ਵੀਡੀਓਗ੍ਰਾਫੀ ਲਈ ਆਪਣੀ ਜਾਨ ਖ਼ਤਰੇ 'ਚ ਪਾ ਰਹੇ ਹਨ। ਕਈ ਥਾਵਾਂ ਅਜਿਹੀਆਂ ਹਨ ਜਿੱਥੇ ਇਸ ਤਰ੍ਹਾਂ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ।

Share:

ਹਾਈਲਾਈਟਸ

  • ਥਾਣਾ ਕੋਤਵਾਲੀ ਦੇ ਐੱਸਐੱਚਓ ਗਗਨਦੀਪ ਸਿੰਘ ਨੇ ਪੀਸੀਆਰ ਦਸਤੇ ਨੂੰ ਮੌਕੇ ’ਤੇ ਭੇਜਿਆ

ਲੁਧਿਆਣਾ 'ਚ ਪੁਲਿਸ ਨੇ ਦੇਰ ਰਾਤ ਪੁਲ 'ਤੇ ਆਪਣੀ ਜਾਨ ਖ਼ਤਰੇ 'ਚ ਪਾ ਕੇ ਵੀਡੀਓ ਬਣਾਉਣ ਵਾਲੇ INFLUENCERS  ਦੇ ਖਿਲਾਫ ਛਾਪੇਮਾਰੀ ਕੀਤੀ। ਥਾਣਾ ਕੋਤਵਾਲੀ ਦੀ ਪੁਲਿਸ ਨੇ ਜਗਰਾਉਂ ਪੁਲ ਤੋਂ ਸਲੇਮ ਟਾਬਰੀ ਵੱਲ ਜਾਣ ਵਾਲੇ ਐਲੀਵੇਟਿਡ ਪੁਲ ਤੇ ਕਲਾਕ ਟਾਵਰ ਦੇ ਸਾਹਮਣੇ ਵੀਡੀਓ ਬਣਾਉਣ ਵਾਲੇ ਤਿੰਨ ਨੌਜਵਾਨਾਂ ਅਤੇ ਇੱਕ ਲੜਕੀ ਨੂੰ ਕਾਬੂ ਕੀਤਾ ਹੈ। ਲੜਕੀ ਆਪਣੇ ਪਿਤਾ ਦੇ ਨਾਲ ਸੀ। ਉਸਦੇ ਪਿਤਾ ਨੇ ਪੁਲਿਸ ਤੋਂ ਮਾਫੀ ਮੰਗੀ ਲਈ, ਜਿਸਦੇ ਬਾਅਦ ਲੜਕੀ ਨੂੰ ਛੱਡ ਦਿੱਤਾ ਗਿਆ।

 

ਕਿਸੇ ਨੇ ਦਿੱਤੀ ਸੀ ਸੂਚਨਾ

ਦਰਅਸਲ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਘੰਟਾ ਘਰ ਦੇ ਸਾਹਮਣੇ ਪੁਲ 'ਤੇ ਕੁਝ ਲੋਕ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਵੀਡੀਓਗ੍ਰਾਫੀ ਕਰ ਰਹੇ ਹਨ। ਇਸ ਤੇ ਥਾਣਾ ਕੋਤਵਾਲੀ ਦੇ ਐੱਸਐੱਚਓ ਗਗਨਦੀਪ ਸਿੰਘ ਨੇ ਪੀਸੀਆਰ ਦਸਤੇ ਨੂੰ ਮੌਕੇ ਤੇ ਭੇਜਿਆ। ਦੇਰ ਰਾਤ ਨੌਜਵਾਨਾਂ ਨੂੰ ਥਾਣੇ ਲਿਜਾਇਆ ਗਿਆ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਵਾਹਨ ਚਾਲਕਾਂ ਨੂੰ ਸੜਕ ਤੇ ਵੀਡੀਓਗ੍ਰਾਫੀ ਕਰਨ ਤੋਂ ਰੋਕਿਆ ਜਾਂਦਾ ਹੈ। ਕਈ ਵਾਰ ਰੀਲਾਂ ਬਣਾਉਣ ਵਾਲੇ ਲੋਕਾਂ ਦਾ ਪਿੱਛਾ ਵੀ ਕੀਤਾ ਜਾਂਦਾ ਹੈ। ਆਉਣ ਵਾਲੇ ਸਮੇਂ ਵਿੱਚ ਸੜਕਾਂ ਤੇ ਵੀਡੀਓਗ੍ਰਾਫੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

ਬੱਚਿਆਂ ਦੀ ਕਾਊਂਸਲਿੰਗ ਜ਼ਰੂਰੀ

 

ਇੱਕ ਨੌਜਵਾਨ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਲੋਕ ਅਕਸਰ ਰਾਤ ਨੂੰ ਸੜਕਾਂ 'ਤੇ ਰੀਲਾਂ ਬਣਾਉਂਦੇ ਹਨ। ਇਸ ਤਰ੍ਹਾਂ ਦੀਆਂ ਰੀਲਾਂ ਬਣਾਉਣ ਤੋਂ ਬਾਅਦ, ਜਦੋਂ ਉਹ ਉਨ੍ਹਾਂ ਨੂੰ ਪੋਸਟ ਕਰਦੇ ਹਨ, ਤਾਂ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਲਾਈਕਸ ਅਤੇ ਟਿੱਪਣੀਆਂ ਮਿਲਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤੋਂ ਬਚਣ ਲਈ ਸਕੂਲ ਪੱਧਰ ਤੋਂ ਹੀ ਬੱਚਿਆਂ ਦੀ ਕਾਊਂਸਲਿੰਗ ਜ਼ਰੂਰੀ ਹੈ। ਬੱਚਿਆਂ ਨੂੰ ਰੀਲਾਂ ਬਣਾਉਂਦੇ ਸਮੇਂ ਵਾਪਰੇ ਹਾਦਸਿਆਂ ਦੀਆਂ ਵੀਡੀਓ ਦਿਖਾਉਣੀਆਂ ਚਾਹੀਦੀਆਂ ਹਨ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਅਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ ਹਨ।

ਇਹ ਵੀ ਪੜ੍ਹੋ

Tags :