ਫਿਰੋਜਪੁਰ ਬਾਰਡਰ ਤੋਂ ਫੜਿਆ ਗਿਆ ਘੁਸਪੈਠਿਆ

ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਮਾਚਿਸ, ਟੁੱਥ ਬਰੱਸ਼, ਪਾਸਪੋਰਟ ਸਾਈਜ਼ ਫੋਟੋ, ਦੋ ਸ਼ਨਾਖਤੀ ਕਾਰਡ, ਕੱਪੜੇ ਅਤੇ ਕੁਝ ਕਾਗਜ਼ ਬਰਾਮਦ ਹੋਏ ਹਨ।

Share:

ਸੀਮਾ ਸੁਰੱਖਿਆ ਬਲ ਦੀ 155 ਬਟਾਲੀਅਨ ਨੇ ਜੇਸੀਪੀ ਬੈਰੀਅਰ ਨੇੜੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਤਲਾਸ਼ੀ ਦੌਰਾਨ ਉਸ ਕੋਲੋਂ ਇਕ ਮਾਚਿਸ ਦਾ ਡੱਬਾ, ਟੁੱਥ ਬਰੱਸ਼, ਪਾਸਪੋਰਟ ਸਾਈਜ਼ ਫੋਟੋ, ਦੋ ਪਛਾਣ ਪੱਤਰ, ਕੱਪੜੇ ਅਤੇ ਕੁਝ ਕਾਗਜ਼ ਬਰਾਮਦ ਹੋਏ। ਬਰਾਮਦ ਹੋਏ ਕਾਰਡ ਵਿੱਚ ਨੌਜਵਾਨ ਦੀ ਪਛਾਣ ਰਬੀਬ ਬਿਲਾਲ ਪੁੱਤਰ ਮੁਹੰਮਦ ਅਕਰਮ ਵਾਸੀ ਡਾਕਖਾਨਾ ਖਾਸ ਚੱਕਾ, 400 ਜੀਬੀ ਹੋਬਕਾ ਤਹਿਸੀਲ ਟਾਂਡਿਆਵਾਲਾ, ਫੈਸਲਾਬਾਦ ਵਜੋਂ ਹੋਈ ਹੈ, ਜਿਸ ਦੀ ਜਨਮ ਮਿਤੀ 8 ਮਈ 2002 ਦੱਸੀ ਗਈ ਹੈ। ਘੁਸਪੈਠੀਏ ਕੋਲੋਂ ਬਰਾਮਦ ਹੋਏ ਇੱਕ ਕਾਰਡ ਤੋਂ ਪਤਾ ਚੱਲਦਾ ਹੈ ਕਿ ਉਹ ਕੋਸੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਵਿੱਚ ਮਸ਼ੀਨ ਆਪਰੇਟਰ ਵਜੋਂ ਨੌਕਰੀ ਕਰਦਾ ਸੀ। ਬੀਐਸਐਫ ਵੱਲੋਂ ਨੌਜਵਾਨਾਂ ਤੋਂ ਪੁੱਛਗਿੱਛ ਜਾਰੀ ਹੈ।

ਇਹ ਵੀ ਪੜ੍ਹੋ

Tags :