ਭਾਰਤ ਦਾ ਸਭ ਤੋਂ ਛੋਟਾ ਮੇਅਰ ਬਠਿੰਡਾ ਨਗਰ ਨਿਗਮ ਦਾ ਬਣਿਆ, ਆਪ ਨੇ ਜਿੱਤੀ ਬਾਜ਼ੀ 

ਸਵਾ ਸਾਲ ਮਗਰੋਂ ਇੱਥੇ ਨਗਰ ਨਿਗਮ ਮੇਅਰ ਦੀ ਚੋਣ ਹੋ ਸਕੀ। ਉਪ ਚੋਣਾਂ ਜਿੱਤਣ ਮਗਰੋਂ ਕੌਂਸਲਰ ਬਣੇ ਨੌਜਵਾਨ ਆਗੂ ਪਦਮਜੀਤ ਮਹਿਤਾ ਦੇ ਸਿਰ ਤਾਜ ਸਜਿਆ। ਮਹਿਤਾ ਨੇ 50 ਚੋਂ 35 ਕੌਂਸਲਰਾਂ ਦਾ ਸਮਰਥਨ ਹਾਸਲ ਕੀਤਾ। 

Courtesy: ਬਠਿੰਡਾ ਦੇ ਨਵੇਂ ਮੇਅਰ ਪਦਮਜੀਤ ਮਹਿਤਾ

Share:

ਨਗਰ ਨਿਗਮ ਬਠਿੰਡਾ ਦੇ ਮੇਅਰ ਦੀ ਕਰੀਬ ਸਵਾ ਸਾਲ ਬਾਅਦ ਅੱਜ ਚੋਣ ਹੋਈ। ਇਸ ਵਿੱਚ ਸੂਬੇ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ। ਵਾਰਡ ਨੰਬਰ 48 ਤੋਂ ਉਪ-ਚੋਣ ਜਿੱਤ ਕੇ ਕੌਂਸਲਰ ਬਣੇ ਆਪ ਦੇ ਪਦਮਜੀਤ ਮਹਿਤਾ ਨੂੰ 50 ਵਿੱਚੋਂ 35 ਮਿਲੀਆਂ  ਜਿਸ ਕਾਰਨ ਉਹ ਨਵੇਂ ਮੇਅਰ ਚੁਣੇ ਗਏ। ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਸਪੁੱਤਰ ਹਨ। ਉਹ ਇੰਗਲੈਂਡ ਯੂਨੀਵਰਸਿਟੀ ਤੋਂ ਉੱਚ-ਵਿਦਿਅਕ ਹਾਸਿਲ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਹਿਤਾ ਪੰਜਾਬ ਨਹੀਂ ਸਗੋਂ ਭਾਰਤ ਅੰਦਰ ਸਭ ਤੋਂ ਘੱਟ ਉਮਰ ਦੇ ਮੇਅਰ ਬਣੇ ਹਨ। 

ਲੁਧਿਆਣਾ, ਫਗਵਾੜਾ, ਅੰਮ੍ਰਿਤਸਰ, ਪਟਿਆਲਾ, ਜਲੰਧਰ

ਆਮ ਆਦਮੀ ਪਾਰਟੀ ਨੇ ਬਠਿੰਡਾ ਤੋਂ ਪਹਿਲਾਂ ਸੂਬੇ ਦੀਆਂ ਹੋਰਨਾਂ ਨਗਰ ਨਿਗਮਾਂ ਅੰਦਰ ਵੀ ਆਪਣੀ ਪਾਰਟੀ ਦਾ ਮੇਅਰ ਬਣਾਉਣ 'ਚ ਸਫਲਤਾ ਹਾਸਲ ਕੀਤੀ ਹੈ। ਨਗਰ ਨਿਗਮ ਚੋਣਾਂ ਹੋਣ ਮਗਰੋਂ ਪਟਿਆਲਾ ਵਿਖੇ ਮੇਅਰ ਬਣਾਇਆ ਗਿਆ। ਫਿਰ ਜਲੰਧਰ ਵਿਖੇ ਆਪ ਦਾ ਮੇਅਰ ਬਣਿਆ। ਲੁਧਿਆਣਾ 'ਚ ਲੰਬੇ ਜੋੜ ਤੋੜ ਮਗਰੋਂ ਆਪ ਮੇਅਰ ਬਣਾਉਣ 'ਚ ਸਫਲ ਰਹੀ। ਥੋੜ੍ਹੇ ਦਿਨ ਪਹਿਲਾਂ ਅੰਮ੍ਰਿਤਸਰ ਤੇ ਫਗਵਾੜਾ ਚ ਮੇਅਰ ਚੁਣੇ ਗਏ। ਹਾਲਾਂਕਿ, ਅੰਮ੍ਰਿਤਸਰ ਤੇ ਫਗਵਾੜਾ 'ਚ ਵਿਰੋਧੀ ਧਿਰਾਂ ਨੇ ਆਪ ਖਿਲਾਫ ਰੋਸ ਵੀ ਜਾਹਿਰ ਕੀਤਾ ਸੀ ਤੇ ਮੇਅਰ ਦੀ ਚੋਣ ਨੂੰ ਧੱਕੇਸ਼ਾਹੀ ਦੱਸਿਆ ਸੀ। ਪ੍ਰੰਤੂ ਕੁੱਲ ਮਿਲਾ ਕੇ ਪੰਜਾਬ ਅੰਦਰ ਆਪਣੇ ਮੇਅਰ ਬਣਾਉਣ ਚ ਆਪ ਕਾਮਯਾਬ ਰਹੀ। 

ਇਹ ਵੀ ਪੜ੍ਹੋ