ਕਰਨਲ ਬਾਠ ਮਾਮਲੇ 'ਚ ਪੁਲਿਸ ਨੇ ਕਿਸਾਨਾਂ ਦਾ ਹਵਾਲਾ ਦੇ ਕੇ ਬਚਣ ਦੀ ਕੀਤੀ ਕੋਸ਼ਿਸ਼, ਹਾਈ ਕੋਰਟ ਨੇ ਲਗਾਈ ਫਟਕਾਰ

ਐਸਐਸਪੀ ਨਾਨਕ ਸਿੰਘ ਦੇ ਇਸ ਜਵਾਬ 'ਤੇ ਹੈਰਾਨੀ ਪ੍ਰਗਟ ਕਰਦਿਆਂ ਅਦਾਲਤ ਨੇ ਪੁੱਛਿਆ ਕਿ ਕਿਉਂ ਨਾ ਅਦਾਲਤ ਇੱਕ ਹੋਰ ਹਲਫ਼ਨਾਮਾ ਮੰਗ ਲਵੇ, ਜਿਸ ਵਿੱਚ ਇਹ ਦੱਸਿਆ ਜਾਵੇ ਕਿ ਕਿਸਾਨ ਅੰਦੋਲਨ ਕਾਰਨ ਜ਼ਿਲ੍ਹੇ  ’ਚ ਕਿੰਨੀਆਂ ਐਫਆਈਆਰਜ਼ ਵਿੱਚ ਦੇਰੀ ਹੋਈ।

Courtesy: ਕਰਨਲ ਬਾਠ ਮਾਮਲੇ 'ਚ ਹਾਈ ਕੋਰਟ ਨੇ ਪੁਲਿਸ ਨੂੂੰ ਫਟਕਾਰ ਲਗਾਈ

Share:

ਪਟਿਆਲਾ 'ਚ ਪੁਲਿਸ ਵੱਲੋਂ ਭਾਰਤੀ ਫੌਜ ਦੇ ਕਰਨਲ ਬਾਠ ਤੇ ਉਸਦੇ ਪੁੱਤਰ 'ਤੇ ਹਮਲੇ ਦੇ ਮਾਮਲੇ ’ਚ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਫ਼ਟਕਾਰ ਲਗਾਈ। ਸੁਣਵਾਈ ਦੌਰਾਨ ਐਸਐਸਪੀ ਪਟਿਆਲਾ ਵੱਲੋਂ ਇੱਕ ਹਲਫ਼ਨਾਮਾ ਦਾਇਰ ਕੀਤਾ ਗਿਆ। ਜਿਸ ’ਚ ਕਿਹਾ ਗਿਆ ਸੀ ਕਿ ਕਿਸਾਨਾਂ ਦੇ ਮੁੱਦੇ ਕਾਰਨ ਇਸ ਮਾਮਲੇ ’ਚ ਐਫਆਈਆਰ ਦਰਜ ਕਰਨ ਵਿੱਚ ਦੇਰੀ ਹੋਈ ਹੈ। ਐਸਐਸਪੀ ਨਾਨਕ ਸਿੰਘ ਦੇ ਇਸ ਜਵਾਬ 'ਤੇ ਹੈਰਾਨੀ ਪ੍ਰਗਟ ਕਰਦਿਆਂ ਅਦਾਲਤ ਨੇ ਪੁੱਛਿਆ ਕਿ ਕਿਉਂ ਨਾ ਅਦਾਲਤ ਇੱਕ ਹੋਰ ਹਲਫ਼ਨਾਮਾ ਮੰਗ ਲਵੇ, ਜਿਸ ਵਿੱਚ ਇਹ ਦੱਸਿਆ ਜਾਵੇ ਕਿ ਕਿਸਾਨ ਅੰਦੋਲਨ ਕਾਰਨ ਜ਼ਿਲ੍ਹੇ  ’ਚ ਕਿੰਨੀਆਂ ਐਫਆਈਆਰਜ਼ ਵਿੱਚ ਦੇਰੀ ਹੋਈ।

ਕਰਨਲ ਬਾਠ ਨੇ ਸੀਬੀਆਈ ਦੀ ਮੰਗ ਕੀਤੀ 

ਇਸ ਮਾਮਲੇ 'ਚ ਸਰਕਾਰ ਨੇ ਕਿਹਾ ਕਿ ਜਾਂਚ ਸਹੀ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਨਿਰਪੱਖ ਜਾਂਚ ਕੀਤੀ ਜਾਵੇਗੀ। ਜਦੋਂ ਅਦਾਲਤ ਨੇ ਕਰਨਲ ਬਾਠ ਦੇ ਵਕੀਲ ਤੋਂ ਜਵਾਬ ਮੰਗਿਆ ਤਾਂ ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਪੰਜਾਬ ਪੁਲਿਸ ਦੀ ਜਾਂਚ 'ਤੇ ਅਵਿਸ਼ਵਾਸ ਪ੍ਰਗਟ ਕੀਤਾ ਅਤੇ ਕੇਸ ਸੀਬੀਆਈ ਨੂੰ ਸੌਂਪਣ ਦੀ ਬੇਨਤੀ ਕੀਤੀ। ਅਦਾਲਤ ਨੇ ਮਾਮਲੇ ਦੀ ਸੁਣਵਾਈ ਕੁੱਝ ਸਮੇਂ ਲਈ ਮੁਲਤਵੀ ਕਰ ਦਿੱਤੀ।

ਇਹ ਵੀ ਪੜ੍ਹੋ