ਜੇਤੂ ਚਿਹਰਿਆਂ ਦੀ ਤਲਾਸ਼ ਵਿੱਚ Congress, ਸ਼ੁਰੂ ਕਰੇਗੀ ਡੋਰ-ਟੂ-ਡੋਰ ਕੰਪੈਂਨ

ਇਸ ਦੇ ਨਾਲ ਹੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਫਰਵਰੀ 'ਚ ਹੋਣ ਵਾਲੇ ਸੰਮੇਲਨ ਲਈ ਜਗ੍ਹਾ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਲਈ ਪਾਰਟੀ ਇੰਚਾਰਜ ਦਵਿੰਦਰ ਯਾਦਵ ਅੱਜ ਸਮਰਾਲਾ (ਲੁਧਿਆਣਾ) ਦਾ ਦੌਰਾ ਕਰਨਗੇ। ਉਨ੍ਹਾਂ ਨਾਲ ਪਾਰਟੀ ਦੇ ਸਾਰੇ ਸੀਨੀਅਰ ਆਗੂ ਵੀ ਮੌਜੂਦ ਰਹਿਣਗੇ।

Share:

ਹਾਈਲਾਈਟਸ

  • ਪਾਰਟੀ ਇੰਚਾਰਜ ਦੇਵੇਂਦਰ ਯਾਦਵ ਅਤੇ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕੋਸ਼ਿਸ਼ ਜ਼ਮੀਨੀ ਪੱਧਰ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਣ ਦੀ ਹੈ

Punjab News: ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਗਰਮਾਉਣਾ ਸ਼ੁਰੂ ਹੋ ਗਿਆ ਹੈ। ਕਾਂਗਰਸੀ ਸੀਨੀਅਰ ਆਗੂਆਂ ਨੇ ਜਿੱਥੇ ਸਭਾ ਹਲਕਿਆਂ ਵਿੱਚ ਜਾ ਕੇ ਚੋਣਾਂ ਲਈ ਜੇਤੂ ਚਿਹਰਿਆਂ ਦੀ ਭਾਲ ਵਿੱਚ ਜੁੱਟੇ ਹਨ ਉੱਥੇ ਹੀ ਹੁਣ ਕਾਂਗਰਸ ਵੋਟਰਾਂ ਨੂੰ ਲੁਭਾਉਣ ਲਈ ਘਰਾਂ ਦੇ ਦਰਵਾਜ਼ੇ ਖੜਕਾਏਗੀ। ਇਸ ਦੇ ਲਈ ਯੂਥ ਕਾਂਗਰਸ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕਰੇਗੀ। ਇਹ ਮੁਹਿੰਮ ਮੰਗਲਵਾਰ ਤੋਂ ਸ਼ੁਰੂ ਹੋਵੇਗੀ।

ਮੁਹਿੰਮ ਦਾ ਦੂਜਾ ਦੌਰ ਅੱਜ ਅੰਮ੍ਰਿਤਸਰ ਤੋਂ ਹੋਵੇਗਾ ਸ਼ੁਰੂ

ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਕਾਫੀ ਗੰਭੀਰ ਹੈ। ਪਾਰਟੀ ਇੰਚਾਰਜ ਦੇਵੇਂਦਰ ਯਾਦਵ ਅਤੇ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕੋਸ਼ਿਸ਼ ਜ਼ਮੀਨੀ ਪੱਧਰ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਣ ਦੀ ਹੈ। ਅਜਿਹੇ 'ਚ ਕਾਂਗਰਸ ਨੇ ਸਭ ਤੋਂ ਪਹਿਲਾਂ ਸਾਰੇ ਲੋਕ ਸਭਾ ਹਲਕਿਆਂ ਦਾ ਦੌਰਾ ਕਰਕੇ ਜ਼ਮੀਨੀ ਹਕੀਕਤ ਨੂੰ ਪਰਖਣ ਦਾ ਫੈਸਲਾ ਕੀਤਾ ਸੀ। ਇਸ ਮੁਹਿੰਮ ਦਾ ਦੂਜਾ ਦੌਰ ਅੱਜ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗਾ। ਅੰਮ੍ਰਿਤਸਰ ਸੀਟ ਫਿਲਹਾਲ ਕਾਂਗਰਸ ਕੋਲ ਹੈ। ਇਸ ਲੋਕ ਸਭਾ ਹਲਕੇ ਦੀ ਮੀਟਿੰਗ ਅੱਜ ਠੀਕ 11 ਵਜੇ ਅੰਮ੍ਰਿਤਸਰ ਵਿਖੇ ਹੋਵੇਗੀ।

ਸ਼ਾਮ 4 ਵਜੇ ਪਾਰਟੀ ਇੰਚਾਰਜ ਦਵਿੰਦਰ ਸਮਰਾਲਾ ਪਹੁੰਚਣਗੇ

ਜਦੋਂਕਿ ਇਸ ਤੋਂ ਬਾਅਦ ਸ਼ਾਮ ਚਾਰ ਵਜੇ ਪਾਰਟੀ ਇੰਚਾਰਜ ਦਵਿੰਦਰ ਸਮਰਾਲਾ ਪਹੁੰਚਣਗੇ। ਇੱਥੇ ਸੰਮੇਲਨ ਲਈ ਜਗ੍ਹਾ ਦੀ ਖੋਜ ਕੀਤੀ ਜਾਵੇਗੀ। ਮੰਗਲਵਾਰ ਨੂੰ ਪਾਰਟੀ ਇੰਚਾਰਜ ਤੇ ਪ੍ਰਧਾਨ ਦੇਵੇਂਦਰ ਯਾਦਵ ਲੁਧਿਆਣਾ ਲੋਕ ਸਭਾ ਹਲਕੇ ਦੇ ਆਗੂਆਂ ਨਾਲ ਮੀਟਿੰਗ ਕਰਨਗੇ। ਇਸ ਤੋਂ ਇਲਾਵਾ ਉਹ ਪੰਜਾਬ ਯੂਥ ਕਾਂਗਰਸ ਦੇ ਵਰਕਰਾਂ ਨਾਲ ਮੀਟਿੰਗਾਂ ਕਰਕੇ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕਰਨਗੇ।

 

ਇਹ ਵੀ ਪੜ੍ਹੋ