ਲੁਧਿਆਣਾ ਵਿੱਚ 8ਵੀਂ ਜਮਾਤ ਦੀ ਮਾਸੂਮ ਦੇ ਨਾਲ ਫੈਕਟਰੀ ਮਾਲਕ ਨੇ ਦਿਖਾਈ ਹੈਵਾਨੀਅਤ

ਪੇਟ ਵਿੱਚ ਦਰਦ ਹੋਣ ਤੋਂ ਬਾਅਦ ਵਿਦਿਆਰਥਣ ਨੇ ਆਪਣੇ ਨਾਲ ਹੋਈ ਬੇਰਹਿਮੀ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ। ਪੁਲਿਸ ਨੇ ਮੁਲਜ਼ਮ ਦੇ ਖਿਲਾਫ ਮਾਮਲਾ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।

Share:

ਹਾਈਲਾਈਟਸ

  • ਪੇਟ ਵਿੱਚ ਦਰਦ ਹੋਣ ਤੋਂ ਬਾਅਦ ਵਿਦਿਆਰਥਣ ਨੇ ਆਪਣੇ ਨਾਲ ਹੋਈ ਬੇਰਹਿਮੀ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ।

ਪੰਜਾਬ ਦੇ ਲੁਧਿਆਣਾ ਤੋਂ ਇੱਕ ਸੰਨਸਨੀ ਫੈਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। 8ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜਿਨਾਹ ਕੀਤਾ ਗਿਆ ਹੈ। ਇਹ ਦੋਸ਼ ਫੈਕਟਰੀ ਦੇ ਠੇਕੇਦਾਰ 'ਤੇ ਲਾਏ ਗਏ ਹਨ। ਲੜਕੀ ਦੀ ਮਾਸੂਮੀਅਤ ਦਾ ਫਾਇਦਾ ਉਠਾਉਂਦੇ ਹੋਏ ਮੁਲਜ਼ਮ ਉਸ ਨੂੰ ਕਈ ਥਾਵਾਂ 'ਤੇ ਲੈ ਗਿਆ ਅਤੇ ਉਸ ਨਾਲ ਜਬਰ ਜਿਨਾਹ ਕਰਦਾ ਰਿਹਾ। ਪਰਿਵਾਰਕ ਮੈਂਬਰਾਂ ਨੇ ਥਾਣਾ ਡਿਵੀਜ਼ਨ ਨੰਬਰ 7 ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਠੇਕੇਦਾਰ ਸੰਤੋਸ਼ ਵਾਸੀ ਨੂਰਵਾਲਾ ਰੋਡ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵਰਗਲਾ ਕੇ ਬਣਾਇਆ ਹਵਸ ਦਾ ਸ਼ਿਕਾਰ

ਲੜਕੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਉਨ੍ਹਾਂ ਦੇ ਘਰ ਦੇ ਨੇੜੇ ਸਥਿਤ ਸਕੂਲ 'ਚ 8ਵੀਂ ਕਲਾਸ 'ਚ ਪੜ੍ਹਦੀ ਹੈ। ਜੂਨ ਦੀਆਂ ਛੁੱਟੀਆਂ ਦੌਰਾਨ ਉਹ ਟੀ-ਸ਼ਰਟ ਬਣਾਉਣ ਵਾਲੀ ਬੀਐੱਸ ਓਸਵਾਲ ਫੈਕਟਰੀ ਵਿੱਚ ਕੰਮ ਕਰਨ ਲੱਗੀ। ਫੈਕਟਰੀ ਦੇ ਠੇਕੇਦਾਰ ਸੰਤੋਸ਼ ਕੁਮਾਰ ਨੇ ਉਸ ਦਾ ਫਾਇਦਾ ਉਠਾਉਂਦੇ ਹੋਏ ਉਸ ਨਾਲ ਦੋਸਤੀ ਕਰ ਲਈ। ਉਸ ਨੇ ਉਸ ਨੂੰ ਵਰਗਲਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ।

ਲੜਕੀ ਨੂੰ ਸਿਵਲ ਹਸਪਤਾਲ ਕਰਵਾਇਆ ਦਾਖਲ

ਪਰਿਵਾਰਕ ਮੈਂਬਰਾਂ ਅਨੁਸਾਰ ਲੜਕੀ ਮੁਲਜ਼ਮ ਦੇ ਡਰ ਕਾਰਨ ਪਰਿਵਾਰ ਨੂੰ ਕੁਝ ਨਹੀਂ ਕਹਿ ਸਕੀ ਅਤੇ ਸਕੂਲ ਜਾਣ ਲੱਗੀ। ਸੰਤੋਸ਼ ਨੇ ਫਿਰ ਵੀ ਲੜਕੀ ਦਾ ਪਿੱਛਾ ਨਹੀਂ ਛੱਡਿਆ। ਦੋ ਦਿਨ ਪਹਿਲਾਂ ਦੁਪਹਿਰ 12 ਵਜੇ ਉਹ ਲੜਕੀ ਨੂੰ ਆਪਣੇ ਨਾਲ ਸਕੂਟਰ 'ਤੇ ਗੁਰੂ ਨਾਨਕ ਨਗਰ ਤਾਜਪੁਰ ਰੋਡ 'ਤੇ ਇਕ ਕਮਰੇ 'ਚ ਲੈ ਗਿਆ। ਉਥੇ ਸੰਤੋਸ਼ ਨੇ ਦਿਨ ਭਰ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਉਸ ਨੇ ਉਸ ਨੂੰ ਸ਼ਾਮ 7 ਵਜੇ ਤਾਜਪੁਰ ਰੋਡ 'ਤੇ ਛੱਡ ਦਿੱਤਾ। ਲੜਕੀ ਨੂੰ ਰਾਤ ਨੂੰ ਪੇਟ ਦਰਦ ਹੋਣ ਲੱਗਾ। ਇਸ ਤੋਂ ਬਾਅਦ ਪਰੇਸ਼ਾਨ ਹੋ ਕੇ ਉਸ ਨੇ ਆਪਣੇ ਪਰਿਵਾਰ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਪਰਿਵਾਰ ਨੇ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ।

ਇਹ ਵੀ ਪੜ੍ਹੋ