ਲੁਧਿਆਣਾ 'ਚ ਸ਼ਰਾਰਤੀ ਅਨਸਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਦੁਕਾਨਦਾਰ ਦੀ ਅੱਖ ਕੱਢੀ

ਸਾਰੀ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਕੈਲਾਸ਼ ਨਗਰ ਚੌਕੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

Share:

ਹਾਈਲਾਈਟਸ

  • ਪੀੜਤ ਨੇ ਮੁਲਜ਼ਮ ਦੀ ਐਕਟਿਵਾ ਕੈਲਾਸ਼ ਨਗਰ ਪੁਲਿਸ ਚੌਕੀ ਕੋਲ ਰੱਖੀ ਹੋਈ ਸੀ

ਲੁਧਿਆਣਾ 'ਚ ਚਿਕਨ ਦੀ ਦੁਕਾਨ ਚਲਾ ਰਹੇ ਇਕ ਨੌਜਵਾਨ ਨੂੰ ਗਲੀ 'ਚ ਕੁਝ ਲੋਕਾਂ ਨੇ ਘੇਰ ਲਿਆ। ਉਸ ਦੀ ਕੁੱਟਮਾਰ ਕੀਤੀ। ਤੇਜ਼ਧਾਰ ਹਥਿਆਰ ਨਾਲ ਉਸ ਦੀ ਅੱਖ ਵਿੱਚ ਵਾਰ ਕੀਤਾ। ਦਖਲ ਦੇਣ ਆਏ ਨੌਜਵਾਨ ਦੇ ਭਰਾ ਦੀ ਗਰਦਨ 'ਤੇ ਕਿਰਚ ਨਾਲ ਹਮਲਾ ਕਰ ਦਿੱਤਾ ਗਿਆ। ਇਹ ਸਾਰੀ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਕੈਲਾਸ਼ ਨਗਰ ਚੌਕੀ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

30 ਹਜ਼ਾਰ ਰੁਪਏ ਲੈਣੇ ਸਨ

ਜਾਣਕਾਰੀ ਦਿੰਦਿਆਂ ਜਤਿਨ ਬਹਿਲ ਵਾਸੀ ਸ਼ਾਹੀ ਮੁਹੱਲਾ ਕੁੰਦਨਪੁਰੀ ਨੇ ਦੱਸਿਆ ਕਿ ਉਸ ਦਾ ਇਲਾਕੇ ਦੇ ਕਿਸੇ ਵਿਅਕਤੀ ਨਾਲ ਪੈਸਿਆਂ ਦਾ ਲੈਣ-ਦੇਣ ਹੈ। ਮੁਲਜ਼ਮ ਨੇ ਉਸ ਤੋਂ 30 ਹਜ਼ਾਰ ਰੁਪਏ ਲਏ ਸਨ। ਉਹ ਵਿਅਕਤੀ ਕਾਫੀ ਸਮੇਂ ਤੋਂ ਪੈਸੇ ਵਾਪਸ ਨਹੀਂ ਕਰ ਰਿਹਾ ਸੀ। ਉਸ ਨੇ ਮੁਲਜ਼ਮ ਦੀ ਐਕਟਿਵਾ ਕੈਲਾਸ਼ ਨਗਰ ਪੁਲਿਸ ਚੌਕੀ ਕੋਲ ਰੱਖੀ ਹੋਈ ਸੀ। ਉਸ ਨੇ ਪੁਲਿਸ ਨੂੰ ਕਿਹਾ ਸੀ ਕਿ ਉਸ ਨੇ ਪੈਸੇ ਲੈਣੇ ਹਨ ਅਤੇ ਜਦੋਂ ਉਹ ਪੈਸੇ ਦੇ ਦੇਵੇਗਾ ਤਾਂ ਪੁਲਿਸ ਉਸ ਦਾ ਸਕੂਟਰੀ ਵਾਪਸ ਕਰ ਦੇਵੇ। ਇਸ ਤੋਂ ਗੁੱਸੇ 'ਚ ਆ ਕੇ ਉਕਤ ਵਿਅਕਤੀ ਨੇ ਕੁਝ ਅਣਪਛਾਤੇ ਲੋਕਾਂ ਨਾਲ ਮਿਲ ਕੇ ਉਸਦੇ ਭਰਾ ਜਸ਼ਨ 'ਤੇ ਹਮਲਾ ਕਰ ਦਿੱਤਾ।

ਅੱਖ ਨੂੰ ਖ਼ਤਰਾ 

ਜਤਿਨ ਅਨੁਸਾਰ ਉਸ ਦਾ ਭਰਾ ਜਸ਼ਨ ਦੋ ਦਿਨਾਂ ਤੋਂ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਹੈ। ਉਸ ਦੀ ਅੱਖ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਹੈ। ਜਸ਼ਨ ਦੀ ਅੱਖ ਬਿਲਕੁਲ ਵੀ ਕੰਮ ਨਹੀਂ ਕਰ ਰਹੀ ਹੈ। ਡਾਕਟਰਾਂ ਨੇ ਉਸ ਦੀ ਅੱਖ ਨੂੰ ਖ਼ਤਰਾ ਦੱਸਿਆ ਹੈ। ਜਤਿਨ ਨੇ ਦੱਸਿਆ ਕਿ ਜਦੋਂ ਉਹ ਜਸ਼ਨ ਨੂੰ ਬਚਾਉਣ ਲਈ ਗਿਆ ਤਾਂ ਬਦਮਾਸ਼ਾਂ ਨੇ ਉਸ ਦੀ ਗਰਦਨ 'ਤੇ ਕਿਰਚ ਨਾਲ ਹਮਲਾ ਕਰ ਦਿੱਤਾ।

ਮੋਬਾਈਲ ਅਤੇ ਪਰਸ ਵੀ ਖੋਹਿਆ

ਕੈਲਾਸ਼ ਨਗਰ ਚੌਕੀ ਦੇ ਇੰਚਾਰਜ ਭਜਨ ਲਾਲ ਨੇ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਪ੍ਰਿਯਾਂਸ਼ੂ, ਜਤਿਨ, ਗੁੱਲੂ, ਕਾਰਤਿਕ, ਪੀਯੂਸ਼ ਅਤੇ ਸਿਕੰਦਰ ਵਜੋਂ ਹੋਈ ਹੈ। ਜਲਦੀ ਹੀ ਹਮਲਾਵਰਾਂ ਨੂੰ ਫੜ ਲਿਆ ਜਾਵੇਗਾ। ਕੁੱਟਮਾਰ ਤੋਂ ਬਾਅਦ ਮੁਲਜ਼ਮਾਂ ਨੇ ਪੀੜਤ ਦਾ ਮੋਬਾਈਲ ਫ਼ੋਨ ਅਤੇ ਪਰਸ ਵੀ ਖੋਹ ਲਿਆ।

ਇਹ ਵੀ ਪੜ੍ਹੋ