Ludhiana ਕੇਂਦਰੀ ਜੇਲ 'ਚ ਨਸ਼ੇ ਦੀ ਹਾਲਤ ਵਿੱਚ ਭਿੜੇ ਕੈਦੀ,ਪਾੜੇ ਇੱਕ ਦੂਜੇ ਦੇ ਸਿਰ

ਜੇਕਰ ਪਿਛਲੇ 4 ਦਿਨਾਂ ਦੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਪੁਲਿਸ ਨੇ ਕੈਦੀਆਂ ਅਤੇ ਹਵਾਲਾਤੀਆਂ ਤੋਂ ਕੁੱਲ 26 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਇਸ ਤੋਂ ਪਹਿਲਾਂ ਜੇਲ੍ਹ ਵਿੱਚ ਜਨਮਦਿਨ ਪਾਰਟੀ ਮਨਾਉਣ ਦੀ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ।

Share:

Punjab News: ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਦੇਰ ਰਾਤ ਦੋ ਕੈਦੀਆਂ ਵਿੱਚ ਝਗੜਾ ਹੋ ਗਿਆ। ਇਹ ਝਗੜਾ ਇਨ੍ਹਾਂ ਵੱਧ ਗਿਆ ਕਿ ਦੋਵਾਂ ਨੇ ਇਕ ਦੂਜੇ 'ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੇ ਸਿਰ 'ਤੇ ਸੱਟਾਂ ਲੱਗੀਆਂ। ਸੂਤਰਾਂ ਅਨੁਸਾਰ ਦੋਵੇਂ ਕੈਦੀ ਨਸ਼ੇ ਵਿਚ ਸਨ। ਦੋਵੇਂ ਕੈਦੀ ਇੱਕ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।

ਦੋਵੇ ਕੈਦੀ ਗੰਭੀਰ ਜ਼ਖਮੀ

ਫਿਲਹਾਲ ਰਾਤ ਕਰੀਬ 9.30 ਵਜੇ ਇਕ ਕੈਦੀ ਹਰਪ੍ਰੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਹਰਪ੍ਰੀਤ ਦੇ ਸਿਰ 'ਤੇ ਇੱਟ ਵੱਜਣ ਨਾਲ ਜ਼ਖਮੀ ਹੋ ਗਿਆ। ਉਸ ਦੇ ਸਿਰ ਤੇ ਲਗਭਗ 5 ਟਾਂਕੇ ਲੱਗੇ ਹਨ। ਡਾਕਟਰਾਂ ਨੇ ਦੇਰ ਰਾਤ ਉਸਦਾ ਐਕਸਰੇ ਅਤੇ ਸੀਟੀ ਸਕੈਨ ਵੀ ਕਰਵਾਇਆ। ਕੈਦੀ ਹਰਪ੍ਰੀਤ ਸਿੰਘ ਕਰੀਬ 4 ਘੰਟੇ ਸਿਵਲ ਹਸਪਤਾਲ ਵਿੱਚ ਦਾਖਲ ਰਿਹਾ। ਪੁਲਿਸ ਸੂਤਰਾਂ ਅਨੁਸਾਰ ਦੂਜੇ ਕੈਦੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ।

ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਤੇ ਉੱਠੇ ਸਵਾਲ

ਲੁਧਿਆਣਾ ਜੇਲ੍ਹ ਵਿੱਚ ਕੈਦੀਆਂ ਵਿੱਚ ਲਗਾਤਾਰ ਝੜਪਾਂ, ਮੋਬਾਈਲ ਅਤੇ ਨਸ਼ੇ ਦੀਆਂ ਘਟਨਾਵਾਂ ਵਿੱਚ ਵਾਧਾ ਹੋਣ ਕਾਰਨ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਗਏ ਹਨ। ਨਸ਼ਾ ਅਤੇ ਮੋਬਾਈਲ ਬਦਮਾਸ਼ਾਂ ਤੱਕ ਹਰ ਰੋਜ਼ ਆਸਾਨੀ ਨਾਲ ਜੇਲ੍ਹ ਵਿੱਚ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਵੀ ਕੈਦੀਆਂ ਨੇ ਜੇਲ੍ਹ ਦੇ ਬਾਥਰੂਮ ਦੀ ਕੰਧ ਤੋਂ ਇੱਟਾਂ ਹਟਾਉਣ ਦੀ ਕੋਸ਼ਿਸ਼ ਕੀਤੀ ਸੀ। ਜੇਲ੍ਹ ਤੋਂ ਆਏ ਪੁਲਿਸ ਮੁਲਾਜ਼ਮਾਂ ਨੇ ਇਸ ਮਾਮਲੇ ਸਬੰਧੀ ਚੁੱਪ ਧਾਰੀ ਰੱਖੀ।

ਇਹ ਵੀ ਪੜ੍ਹੋ