ਲੁਧਿਆਣਾ 'ਚ ਏਟੀਐੱਮ ਵਿੱਚੋਂ ਪੈਸੇ ਕਢਵਾਉਣ ਗਈ ਅਪਾਹਜ ਅਧਿਆਪਕਾ ਨਾਲ ਠੱਗੀ, ਗੱਲਾਂ 'ਚ ਉਲਝਾ ਕੇ ਬਦਲਿਆ ਏਟੀਐਮ

ਠੱਗ ਨੇ ਇੱਕ ਹੋਰ ਏਟੀਐਮ ਵਿੱਚੋਂ 40,000 ਰੁਪਏ ਕਢਵਾ ਲਏ। ਇਸ ਦੇ ਨਾਲ ਹੀ ਸੁਨਿਆਰੇ ਦੀ ਦੁਕਾਨ ਤੋਂ 67 ਹਜ਼ਾਰ ਰੁਪਏ ਦਾ ਸੋਨਾ ਵੀ ਖਰੀਦਿਆ ਗਿਆ।

Share:

ਲੁਧਿਆਣਾ ਦੇ ਖੰਨਾ ਸ਼ਹਿਰ ਦੇ ਪਿੰਡ ਸਿਹਾਲਾ ਵਿੱਚ ਇੱਕ ਠੱਗ ਵੱਲੋਂ ਇੱਕ ਅਪਾਹਜ ਅਧਿਆਪਕ ਨਾਲ ਠੱਗੀ ਮਾਰਨ ਘਟਨਾ ਸਾਹਮਣੇ ਆਈ ਹੈ। ਔਰਤ ਆਪਣੇ ਪਤੀ ਨਾਲ ਤਨਖਾਹ ਕਢਵਾਉਣ ਗਈ ਸੀ। ਇਸ ਦੌਰਾਨ ਉਸ ਨਾਲ ਗੱਲਬਾਤ ਦੌਰਾਨ ਕਿਸੇ ਵਿਅਕਤੀ ਨੇ ਉਸ ਦਾ ਏਟੀਐਮ ਕਾਰਡ ਬਦਲ ਲਿਆ। ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਅਧਿਆਪਕਾ ਬਲਜਿੰਦਰ ਕੌਰ ਨੇ ਦੱਸਿਆ ਕਿ ਉਹ ਕੋਟਾਲਾ ਦੇ ਇੱਕ ਸਕੂਲ ਵਿੱਚ ਅਧਿਆਪਕਾ ਹੈ। ਜਦੋਂ ਉਹ ਅਤੇ ਉਸ ਦਾ ਪਤੀ ਏਟੀਐਮ ਵਿੱਚੋਂ ਪੈਸੇ ਕਢਵਾਉਣ ਲੱਗੇ ਤਾਂ ਇੱਕ ਵਿਅਕਤੀ ਉਨ੍ਹਾਂ ਕੋਲ ਆ ਕੇ ਖੜ੍ਹਾ ਹੋ ਗਿਆ। ਜਿਵੇਂ ਹੀ ਉਸਨੇ ਨਕਦੀ ਕਢਵਾਉਣ ਲਈ ਮਸ਼ੀਨ 'ਚ ਕਾਰਡ ਪਾਇਆ ਤਾਂ ਮਸ਼ੀਨ ਚਲੀ ਨਹੀਂ। ਕੋਲ ਖੜ੍ਹੇ ਵਿਅਕਤੀ ਨੇ ਵੀ ਏਟੀਐਮ ਮਸ਼ੀਨ ਪਾਇਆ ਪਰ ਉਸਦਾ ਕਾਰਡ ਵੀ ਏਟੀਐਮ ਨੇ ਨਹੀਂ ਚੁੱਕਿਆ। ਰ

 

ਕਾਰਡ ਫੜਾਉਣ ਲੱਗਿਆ ਕੀਤੀ ਹੇਰਾਫੇਰੀ

ਬਲਜਿੰਦਰ ਅਨੁਸਾਰ ਜਦੋਂ ਉਸਨੇ ਦੂਜੀ ਵਾਰ ਮਸ਼ੀਨ ਵਿੱਚ ਕਾਰਡ ਪਾਇਆ ਤਾਂ ਉਕਤ ਵਿਅਕਤੀ ਨੇ ਉਸਨੂੰ ਕੋਈ ਵੀ ਦੋ ਅੰਕ ਦਬਾਉਣ ਲਈ ਕਿਹਾ। ਇਸ ਤੋਂ ਬਾਅਦ ਸੀਕ੍ਰੇਟ ਕੋਡ ਐਂਟਰ ਕਰਨ ਲਈ ਕਿਹਾ। ਅਧਿਆਪਕ ਨੇ ਕਿਹਾ ਕਿ ਵਿਅਕਤੀ ਨੇ ਉਸ ਨੂੰ ਦੋ ਵਾਰ ਅਜਿਹਾ ਕਰਨ ਲਈ ਮਜਬੂਰ ਕੀਤਾ। ਠੱਗ ਉਨ੍ਹਾਂ ਦੇ ਪਿੱਛੇ ਖੜ੍ਹਾ ਹੋ ਗਿਆ ਅਤੇ ਸੀਕ੍ਰੇਟ ਕੋਡ ਦੇਖਿਆ। ਕਾਹਲੀ ਚ ਉਕਤ ਵਿਅਕਤੀ ਨੇ ਕਿਸੇ ਬਹਾਨੇ ਮਸ਼ੀਨ ਚੋਂ ਉਸ ਦਾ ਏਟੀਐਮ ਕਾਰਡ ਕੱਢ ਕੇ ਉਸ ਦੇ ਹੱਥ ਚ ਫੜ ਕੇ ਬਦਲ ਲਿਆ।

 

ਮੌਕੇ ਤੋਂ ਫਰਾਰ ਹੋਇਆ ਮੁਲਜ਼ਮ

ਇਸ ਦੌਰਾਨ ਉਸ ਨੂੰ ਦੋ ਮੈਸੇਜ ਆਏ ਪਰ ਉਹ ਉਨ੍ਹਾਂ ਮੈਸੇਜ ਨੂੰ ਸਮਝ ਨਹੀਂ ਸਕੇ। ਉਹ ਵਿਅਕਤੀ ਉਥੋਂ ਫਰਾਰ ਹੋ ਗਿਆ । ਅਗਲੇ ਦਿਨ ਉਸ ਦੇ ਫ਼ੋਨ 'ਤੇ ਮੈਸੇਜ ਆਇਆ ਕਿ ਉਸ ਦੇ ਖਾਤੇ 'ਚੋਂ ਪੈਸੇ ਕਢਵਾ ਲਏ ਗਏ ਹਨ। ਠੱਗ ਨੇ ਇਕ ਸੁਨਿਆਰੇ ਦੀ ਦੁਕਾਨ ਤੋਂ 67 ਹਜ਼ਾਰ ਰੁਪਏ ਦੀ ਖਰੀਦਦਾਰੀ ਵੀ ਕੀਤੀ।

ਇਹ ਵੀ ਪੜ੍ਹੋ

Tags :