Weather Update: ਸੀਤ ਲਹਿਰ ਦੇ ਅੱਗੇ ਸੂਰਜ ਵੀ ਬੇਅਸਰ, ਧੁੱਪ ਵੀ ਨਹੀਂ ਦੇ ਪਾਈ ਕੋਈ ਰਾਹਤ, ਧੁੰਦ ਦਾ ਕਹਿਰ ਰਹੇਗਾ ਜਾਰੀ

ਸਵੇਰੇ 10 ਵਜੇ ਤੱਕ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਧੁੰਦ ਕਾਰਨ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਸੀ। ਦੁਪਹਿਰ 3 ਵਜੇ ਤੋਂ ਬਾਅਦ 1 ਘੰਟੇ ਲਈ ਹਲਕੀ ਧੁੱਪ ਨਿਕਲੀ, ਪਰ 4 ਵਜੇ ਫਿਰ ਧੁੰਦ ਛਾਈ ਰਹੀ। ਇਸ ਦੌਰਾਨ ਸੀਤ ਲਹਿਰ ਵੀ ਚੱਲ ਰਹੀ ਸੀ।

Courtesy: JBT Punjab

Share:

Weather Update: ਸੀਤ ਲਹਿਰ ਦੇ ਅੱਗੇ ਸੂਰਜ ਵੀ ਬੇਅਸਰ ਸਾਬਿਤ ਹੋਇਆ। ਠੰਡ ਨਾਲ ਕੰਬ ਰਹੇ ਲੋਕਾਂ ਨੂੰ ਧੁੱਪ ਵੀ ਕੋਈ ਖਾਸ ਰਾਹਤ ਨਹੀਂ ਦੇ ਪਾਈ। ਫਿਲਹਾਲ ਪੰਜਾਬ ਵਿੱਚ ਧੁੰਦ ਦਾ ਕਹਿਰ ਜਾਰੀ ਰਹੇਗਾ। ਐਤਵਾਰ ਨੂੰ ਸੰਘਣੀ ਧੁੰਦ ਦੇ ਨਾਲ ਹੱਡੀਆਂ ਨੂੰ ਕੰਬਾਉਣ ਵਾਲੀ ਠੰਡ ਰਹੀ। ਸਵੇਰੇ 10 ਵਜੇ ਤੱਕ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਧੁੰਦ ਕਾਰਨ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਸੀ। ਦੁਪਹਿਰ 3 ਵਜੇ ਤੋਂ ਬਾਅਦ 1 ਘੰਟੇ ਲਈ ਹਲਕੀ ਧੁੱਪ ਨਿਕਲੀ, ਪਰ 4 ਵਜੇ ਫਿਰ ਧੁੰਦ ਛਾਈ ਰਹੀ। ਇਸ ਦੌਰਾਨ ਸੀਤ ਲਹਿਰ ਵੀ ਚੱਲ ਰਹੀ ਸੀ। ਮੌਸਮ ਵਿਭਾਗ ਨੇ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਧੁੰਦ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਧੁੰਦ ਦੀ ਸਥਿਤੀ ਹੋਰ ਵੀ ਬਦਤਰ ਹੋ ਸਕਦੀ ਹੈ।

ਸਵੇਰੇ ਵਿਜ਼ੀਬਿਲਟੀ 25 ਮੀਟਰ ਤੋਂ ਵੀ ਹੁੰਦੀ ਘੱਟ

ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਾਜ਼ਿਲਕਾ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਸੰਘਣੀ ਧੁੰਦ ਹੈ। ਸਵੇਰੇ ਇੱਥੇ ਵਿਜ਼ੀਬਿਲਟੀ 25 ਮੀਟਰ ਤੋਂ ਘੱਟ ਹੁੰਦੀ ਹੈ। ਨਾਲ ਹੀ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸਵੇਰ ਦੀ ਧੁੰਦ ਤੋਂ ਬਾਅਦ ਦੁਪਹਿਰ ਬਾਅਦ ਧੁੱਪ ਨਿਕਲੇਗੀ। ਜਿਸ ਕਾਰਨ ਲੋਕਾਂ ਨੂੰ ਠੰਡ ਤੋਂ ਰਾਹਤ ਮਿਲ ਸਕਦੀ ਹੈ।

ਫਿਲਹਾਲ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ 

ਵੈਸਟਰਨ ਡਿਸਟਰਬੈਂਸ ਹੌਲੀ ਹੋਣ ਕਾਰਨ ਉੱਤਰੀ ਭਾਰਤ ਵਿੱਚ ਅਜੇ ਤੱਕ ਮੀਂਹ ਦੇ ਕੋਈ ਸੰਕੇਤ ਨਹੀਂ ਹਨ। ਪਿਛਲੇ 10 ਸਾਲਾਂ ਵਿੱਚ ਪਹਿਲੀ ਵਾਰ ਦਸੰਬਰ ਅਤੇ ਜਨਵਰੀ ਖੁਸ਼ਕ ਜਾ ਰਹੇ ਹਨ। ਅਜਿਹੀ ਸਥਿਤੀ 2013 ਵਿੱਚ ਪੈਦਾ ਹੋਈ ਸੀ, ਜਦੋਂ ਪੰਜਾਬ ਅਤੇ ਹਰਿਆਣਾ ਵਿੱਚ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ ਸੀ। ਵਧਦੀ ਸੁੱਕੀ ਠੰਡ ਕਾਰਨ ਦਿਨ ਦੇ ਤਾਪਮਾਨ ਵਿਚ ਭਾਰੀ ਗਿਰਾਵਟ ਆਈ ਅਤੇ ਰਾਤ ਦਾ ਤਾਪਮਾਨ ਆਮ ਦੇ ਨੇੜੇ ਰਿਹਾ। ਧੁੱਪ ਨਾ ਨਿਕਲਣ ਕਾਰਨ ਲੋਕ ਸੀਤ ਲਹਿਰ ਤੋਂ ਪ੍ਰਭਾਵਿਤ ਹੋਏ।

ਸੱਚਖੰਡ ਐਕਸਪ੍ਰੈਸ 15 ਘੰਟੇ ਲੇਟ, ਡੀਐਮਯੂ ਰੱਦ

ਉੱਤਰੀ ਭਾਰਤ ਵਿੱਚ ਧੁੰਦ ਕਾਰਨ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਇਸ ਕਾਰਨ ਕਈ ਟ੍ਰੇਨਾਂ ਕਈ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਸ਼ਨੀਵਾਰ ਨੂੰ ਸੱਚਖੰਡ ਐਕਸਪ੍ਰੈਸ (12716) 15 ਘੰਟੇ ਦੀ ਦੇਰੀ ਨਾਲ ਚੱਲੀ। ਨਵੀਂ ਦਿੱਲੀ ਸਵਰਨ ਸ਼ਤਾਬਦੀ (12030) ਤਿੰਨ ਘੰਟੇ, ਗੋਲਡਨ ਟੈਂਪ (12904) 45 ਮਿੰਟ, ਜਨਨਾਇਕ ਐਕਸਪ੍ਰੈਸ (15212) 40 ਮਿੰਟ, ਅੰਮ੍ਰਿਤਸਰ ਐਕਸਪ੍ਰੈਸ (11057) ਸੱਤ ਘੰਟੇ, ਦੁਰਗਿਆਨਾ ਐਕਸਪ੍ਰੈਸ (12357) ਛੇ ਘੰਟੇ, ਨਵੀਂ ਦਿੱਲੀ ਇੰਟਰਸਿਟੀ ਐਕਸਪ੍ਰੈਸ (12459) ਇੱਕ ਘੰਟੇ ਲਈ ਦੇਰ ਨਾਲ ਚਲੀ। ਇਸ ਤੋਂ ਇਲਾਵਾ ਜਲੰਧਰ-ਫ਼ਿਰੋਜ਼ਪੁਰ ਡੀਐਮਯੂ ਰੱਦ ਰਹੀ। ਟ੍ਰੇਨਾਂ ਦੇ ਦੇਰੀ ਨਾਲ ਚਲਣ ਕਰਕੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ।

ਇਹ ਵੀ ਪੜ੍ਹੋ