ਫ਼ਿਰੋਜ਼ਪੁਰ ਵਿੱਚ ਲੁੱਟ ਦੀ ਨੀਅਤ ਨਾਲ ਆਏ ਬਦਮਾਸ਼ਾਂ ਨੇ ਸੇਵਾਮੁਕਤ ਫ਼ੌਜੀ ਕੈਪਟਨ ਦਾ ਕੀਤਾ ਕਤਲ

ਲੋਕਾਂ ਨੇ ਕੀਤਾ ਪੁਲਿਸ ਨੂੰ ਸੂਚਿਤ, ਫੋਰੈਂਸਿਕ ਟੀਮ ਪਹੁੰਚੀ ਮੌਕੇ 'ਤੇ, ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ

Share:

ਹਾਈਲਾਈਟਸ

  • ਖੂਨ ਨਾਲ ਲੱਥਪੱਥ ਲਾਸ਼ ਪਈ ਸੀ ਮੰਜੇ 'ਤੇ

ਫ਼ਿਰੋਜ਼ਪੁਰ ਦੇ ਪਿੰਡ ਮਿਰਜੇਕੇ ਵਿੱਚ ਲੁੱਟ ਦੀ ਨੀਅਤ ਨਾਲ ਆਏ ਬਦਮਾਸ਼ਾਂ ਨੇ ਇੱਕ ਸੇਵਾਮੁਕਤ ਫ਼ੌਜੀ ਕੈਪਟਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤ। ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਨੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਕੈਪਟਨ ਜਗਜੀਤ ਸਿੰਘ (62) ਨੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਇਕ ਵਿਆਹ ਸਮਾਗਮ ਵਿਚ ਗਿਆ ਸੀ। ਉਥੋਂ ਆਕੇ ਉਸਨੇ ਕੱਪੜੇ ਪ੍ਰੈਸ ਕਰਨ ਵਾਲੇ ਨੂੰ ਦੇ ਦਿੱਤੇ, ਪਰ ਸਵੇਰੇ ਜਗਜੀਤ ਨਾ ਤਾਂ ਦੁੱਧ ਲੈਣ ਗਿਆ ਅਤੇ ਨਾ ਹੀ ਕੱਪੜੇ।

ਸਮਾਨ ਪਿਆ ਸੀ ਖਿੱਲਰਿਆ

ਜਦੋਂ ਕੱਪੜੇ ਪ੍ਰੈਸ ਕਰਨ ਵਾਲਾ ਕੱਪੜੇ ਦੇਣ ਲਈ ਕੈਪਟਨ ਦੇ ਘਰ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਹ ਖੂਨ ਨਾਲ ਲੱਥਪੱਥ ਮੰਜੇ 'ਤੇ ਪਿਆ ਹੋਇਆ ਸੀ। ਉਸਨੇ ਇਸਦੀ ਸੂਚਨਾ ਉਸੇ ਵੇਲੇ ਪਿੰਡ ਦੇ ਲੋਕਾਂ ਨੂੰ ਦਿੱਤੀ। ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ 'ਤੇ ਪਹੁੰਚੀ ਤਾਂ ਘਰ ਦੇ ਕਮਰੇ ਵਿੱਚ ਸਾਰਾ ਸਾਮਾਨ ਖਿੱਲਰਿਆ ਪਿਆ ਸੀ।


ਮਾਮਲੇ ਦੀ ਜਾਂਚ ਸ਼ੁਰੂ

ਥਾਣਾ ਘੱਲਖੁਰਦ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਨੂੰ ਵੇਖਦੇ ਹੋਏ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਪਰਾਧੀ ਲੁੱਟ ਦੀ ਨੀਅਤ ਨਾਲ ਆਏ ਸਨ। ਇੰਝ ਲੱਗਦਾ ਹੈ ਕਿ ਕੈਪਟਨ ਨੇ ਉਨ੍ਹਾਂ ਨੂੰ ਕਿਤੇ ਨਾ ਕਿਤੇ ਪਛਾਣ ਲਿਆ ਸੀ, ਇਸੇ ਕਰਕੇ ਮੁਲਜ਼ਮਾਂ ਨੇ ਉਸਦਾ ਕਤਲ ਕਰ ਦਿੱਤਾ। ਜਲਦ ਹੀ ਮੁਲਜ਼ਮਾਂ ਦਾ ਪਤਾ ਲਗਾ ਲਿਆ ਜਾਵੇਗਾ।

ਇਹ ਵੀ ਪੜ੍ਹੋ

Tags :