ਚੰਡੀਗੜ੍ਹ ਵਿੱਚ ਔਰਤ ਨੂੰ ਕੋਰੀਅਰ ਡਿਲੀਵਰੀ ਲਈ ਆਈ ਕਾਲ ਪਈ ਮਹਿੰਗੀ, ਖਾਤੇ 'ਚੋਂ 80,000 ਰੁਪਏ ਉੱਡੇ

ਭਾਰਤ 'ਚ ਸਾਈਬਰ ਕ੍ਰਾਈਮ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਗ੍ਰਹਿ ਮੰਤਰਾਲੇ ਅਨੁਸਾਰ 2023 ਵਿੱਚ ਸਾਈਬਰ ਕ੍ਰਾਈਮ ਦੇ ਮਾਮਲਿਆਂ ਵਿੱਚ 13 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ।

Share:

ਹਾਈਲਾਈਟਸ

  • ਸਾਈਬਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ

ਚੰਡੀਗੜ੍ਹ ਵਿੱਚ ਇੱਕ ਔਰਤ ਨੂੰ ਕੋਰੀਅਰ ਡਿਲੀਵਰੀ ਲਈ ਕਾਲ ਆਉਂਦੀ ਹੈ। ਡਿਲੀਵਰੀ ਏਜੰਟ ਉਸਨੂੰ ਹੈਂਡਲਿੰਗ ਚਾਰਜ ਦੇ ਨਾਂ 'ਤੇ 5 ਰੁਪਏ ਦਾ ਆਨਲਾਈਨ ਭੁਗਤਾਨ ਕਰਨ ਲਈ ਕਹਿੰਦਾ ਹੈ। ਏਜੰਟ ਭੁਗਤਾਨ ਲਈ ਇੱਕ ਲਿੰਕ ਭੇਜਦਾ ਹੈ। ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਔਰਤ 5 ਰੁਪਏ ਦਾ ਭੁਗਤਾਨ ਕਰ ਦਿੰਦੀ ਹੈ ਅਤੇ ਇਸ ਤੋਂ ਬਾਅਦ ਉਸ ਦੇ ਖਾਤੇ 'ਚੋਂ 80,000 ਰੁਪਏ ਉੱਡ ਜਾਂਦੇ ਹਨ। ਇਸ ਮਾਮਲੇ ਵਿੱਚ ਸਾਈਬਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।

4 ਸਾਲ 'ਚ ਦੋਗੁਣਾ ਵੱਧ ਗਏ ਮਾਮਲੇ


ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 2017 'ਚ ਸਾਈਬਰ ਅਪਰਾਧਾਂ ਦਾ ਅੰਕੜਾ 21,796 ਸੀ। ਇਸ ਦੇ ਨਾਲ ਹੀ 2018 'ਚ 27,248 ਮਾਮਲੇ ਦਰਜ ਕੀਤੇ ਗਏ ਸਨ। 2019 ਵਿੱਚ ਇਨ੍ਹਾਂ ਮਾਮਲਿਆਂ ਵਿੱਚ ਭਾਰੀ ਉਛਾਲ ਆਇਆ ਅਤੇ ਉਸ ਸਾਲ 44735 ਕੇਸ ਦਰਜ ਹੋਏ। ਇਸ ਦੇ ਨਾਲ ਹੀ 2020 ਵਿੱਚ ਇਹ ਅੰਕੜਾ ਪੰਜਾਹ ਹਜ਼ਾਰ ਨੂੰ ਪਾਰ ਕਰ ਗਿਆ ਹੈ। 2020 ਵਿੱਚ ਸਾਈਬਰ ਕ੍ਰਾਈਮ ਦੇ 50035 ਮਾਮਲੇ ਦਰਜ ਕੀਤੇ ਗਏ, ਜੋ ਕਿ 2019 ਦੇ ਮੁਕਾਬਲੇ 11.8 ਪ੍ਰਤੀਸ਼ਤ ਵੱਧ ਸਨ।


ਕੁਝ ਰਾਜਾਂ ਵਿੱਚ ਕੋਈ ਸਾਈਬਰ ਸੈੱਲ ਹੀ ਨਹੀਂ 

ਸਾਈਬਰ ਕ੍ਰਾਈਮ ਨੂੰ ਰੋਕਣ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਬੇਵੱਸ ਨਜ਼ਰ ਆ ਰਿਹਾ ਹੈ। ਲਗਾਤਾਰ ਵੱਧ ਰਹੇ ਮਾਮਲਿਆਂ ਦੇ ਬਾਵਜੂਦ ਇਸ ਨੂੰ ਰੋਕਣ ਲਈ ਕੁਝ ਖਾਸ ਨਹੀਂ ਕੀਤਾ ਗਿਆ ਹੈ। ਕਮੇਟੀ ਸਾਈਬਰ ਸਪੇਸ ਵਿੱਚ ਕੇਸਾਂ ਦੀ ਗਿਣਤੀ ਵਿੱਚ ਵਾਧੇ ਤੋਂ ਚਿੰਤਤ ਹੈ, ਕਿਉਂਕਿ ਸਾਈਬਰ ਅਪਰਾਧੀ ਅਜਿਹੇ ਅਪਰਾਧ ਕਰਨ ਲਈ ਨਵੀਨਤਮ ਤਰੀਕਿਆਂ ਦਾ ਸਹਾਰਾ ਲੈਂਦੇ ਹਨ। ਪੁਲੀਸ ਨੂੰ ਸੌਂਪੀ ਕਮੇਟੀ ਦੀ ਰਿਪੋਰਟ ਅਨੁਸਾਰ ਕੁਝ ਰਾਜਾਂ ਵਿੱਚ ਕੋਈ ਸਾਈਬਰ ਸੈੱਲ ਹੀ ਨਹੀਂ ਹੈ।

 

ਇਸ ਤਰ੍ਹਾਂ ਬਚੋ


• ਕੋਈ ਵੀ ਭੁਗਤਾਨ ਕਰਨ ਤੋਂ ਪਹਿਲਾਂ, ਇਸਦੀ ਧਿਆਨ ਨਾਲ ਜਾਂਚ ਕਰੋ।
• ਜੇਕਰ ਕੋਈ ਤੁਹਾਨੂੰ ਭੁਗਤਾਨ ਲਈ ਵੈੱਬ ਲਿੰਕ ਭੇਜ ਰਿਹਾ ਹੈ, ਤਾਂ ਉਸ 'ਤੇ ਕਲਿੱਕ ਕਰਕੇ ਭੁਗਤਾਨ ਕਰਨ ਦੀ ਗਲਤੀ ਨਾ ਕਰੋ।
• ਜੇਕਰ ਤੁਸੀਂ ਕੋਈ ਆਰਡਰ ਨਹੀਂ ਦਿੱਤਾ ਹੈ ਤਾਂ ਕੋਰੀਅਰ ਕੰਪਨੀ ਨਾਲ ਫ਼ੋਨ 'ਤੇ ਗੱਲ ਨਾ ਕਰੋ।
• ਜੇਕਰ ਕੋਈ ਤੁਹਾਨੂੰ ਤੁਹਾਡੇ ਫੋਨ 'ਤੇ ਕਿਸੇ ਵੀ ਤਰ੍ਹਾਂ ਦੀ ਐਪ ਡਾਊਨਲੋਡ ਕਰਨ ਲਈ ਕਹਿ ਰਿਹਾ ਹੈ, ਤਾਂ ਅਜਿਹੀ ਗਲਤੀ ਨਾ ਕਰੋ।
• ਜੇਕਰ ਕੋਈ ਤੁਹਾਨੂੰ ਤੁਹਾਡੇ UPI ਐਪ 'ਤੇ ਪੈਸੇ ਦੇਣ ਲਈ ਕਹਿੰਦਾ ਹੈ ਅਤੇ ਕਹਿੰਦਾ ਹੈ ਕਿ ਸਿਰਫ ਪਿੰਨ ਐਂਟਰ ਕਰਨ ਨਾਲ ਕੰਮ ਹੋ ਜਾਵੇਗਾ, ਤਾਂ ਚੌਕਸ ਹੋ ਜਾਓ। 

ਇਹ ਵੀ ਪੜ੍ਹੋ