ਚੰਡੀਗੜ੍ਹ 'ਚ ਕਾਲਾ ਘੋੜਾ ਕਲੱਬ ਨੂੰ ਸੀਲ ਕਰਨ ਪਹੁੰਚੀ ਅਸਟੇਟ ਦਫਤਰ ਦੀ ਟੀਮ,ਹੋਇਆ ਹਾਈਵੋਲਟੇਜ ਡਰਾਮਾ

ਜਿਵੇਂ ਹੀ ਕਲੱਬ ਮਾਲਕਾਂ ਨੂੰ ਮੁਲਾਜ਼ਮਾਂ ਅਤੇ ਪੁਲਿਸ ਫੋਰਸ ਦੇ ਆਉਣ ਦਾ ਪਤਾ ਲੱਗਾ ਤਾਂ ਉਨ੍ਹਾਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਟੀਮ ਨੂੰ ਦੇਖ ਕੇ ਉਥੇ ਚੱਲ ਰਹੇ ਕਲੱਬਾਂ ਦੇ ਕਰਮਚਾਰੀ ਵੀ ਇਕੱਠੇ ਹੋ ਗਏ।

Share:

ਹਾਈਲਾਈਟਸ

  • ਧਿਕਾਰੀਆਂ ਨੇ ਕਲੱਬ ਮਾਲਕ ਨੂੰ 2 ਦਿਨਾਂ ਦੇ ਅੰਦਰ ਵਾਈਲੇਸ਼ਨ ਨੂੰ ਦੂਰ ਕਰਨ ਦੀ ਚਿਤਾਵਨੀ ਦਿੱਤੀ

ਚੰਡੀਗੜ੍ਹ ਵਿੱਚ ਉਸ ਸਮੇਂ ਮਾਹੌਲ ਤਵਾਨਪੂਰਣ ਹੋ ਗਿਆ ਜਦੋਂ ਅਸਟੇਟ ਦਫ਼ਤਰ ਦੇ ਮੁਲਾਜ਼ਮ ਪੁਲਿਸ ਫੋਰਸ ਨਾਲ ਸੈਕਟਰ-26 ਸਥਿਤ ਕਾਲਾ ਘੋੜਾ ਕਲੱਬ ਨੂੰ ਸੀਲ ਕਰਨ ਲਈ ਪੁੱਜੇ। ਜਿਵੇਂ ਹੀ ਕਲੱਬ ਮਾਲਕਾਂ ਨੂੰ ਮੁਲਾਜ਼ਮਾਂ ਅਤੇ ਪੁਲਿਸ ਫੋਰਸ ਦੇ ਆਉਣ ਦਾ ਪਤਾ ਲੱਗਾ ਤਾਂ ਉਨ੍ਹਾਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਟੀਮ ਨੂੰ ਦੇਖ ਕੇ ਉਥੇ ਚੱਲ ਰਹੇ ਕਲੱਬਾਂ ਦੇ ਕਰਮਚਾਰੀ ਵੀ ਇਕੱਠੇ ਹੋ ਗਏ। ਕਾਫੀ ਦੇਰ ਤੱਕ ਹਾਈ ਵੋਲਟੇਜ ਡਰਾਮਾ ਚੱਲਦਾ ਰਿਹਾ। ਇਸ ਤੋਂ ਬਾਅਦ ਅਸਟੇਟ ਦਫ਼ਤਰ ਦੀ ਟੀਮ ਬਿਨਾਂ ਕੋਈ ਕਾਰਵਾਈ ਕੀਤੇ ਵਾਪਸ ਪਰਤ ਗਈ। ਦੱਸਣਯੋਗ ਹੈ ਕਿ ਕਾਲਾ ਘੋੜਾ ਕਲੱਬ ਦਾ ਮਾਲਕ ਸੈਕਟਰ 26 ਦੀ ਮਾਰਕੀਟ ਦਾ ਮੁਖੀ ਵੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਨੋਟਿਸ ਦਿੱਤੇ ਕਲੱਬ ਨੂੰ ਸੀਲ ਕਰਨ ਦੀ ਕੋਸ਼ਿਸ਼ ਕੀਤੀ ਗਈ।

 

2 ਦਿਨ ਦਾ ਦਿੱਤਾ ਸਮਾਂ

ਅਸਟੇਟ ਦਫਤਰ ਦੀ ਟੀਮ ਵੱਲੋਂ ਕਾਰਵਾਈ ਨਾ ਕਰਨ ਕਾਰਨ ਟੀਮ ਦਾ ਕਿਰਕਿਰੀ ਹੋਈ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਕਲੱਬ ਮਾਲਕ ਨੂੰ 2 ਦਿਨਾਂ ਦੇ ਅੰਦਰ ਵਾਈਲੇਸ਼ਨ ਨੂੰ ਦੂਰ ਕਰਨ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਕਲੱਬ ਮਾਲਕ ਵਾਈਲੇਸ਼ਨ ਨੂੰ ਦੂਰ ਕਰਕੇ 48 ਘੰਟਿਆਂ ਦੇ ਅੰਦਰ-ਅੰਦਰ ਸੂਚਿਤ ਕਰਨ।

 

ਕਲੱਬ ਮਾਲਕ ਨੇ ਕਿਹਾ ਅਦਾਲਤ ਵਿੱਚ ਚੱਲ ਰਿਹਾ ਕੇਸ

ਕਾਲਾ ਘੋੜਾ ਕਲੱਬ ਦੇ ਮਾਲਕ ਰਾਜੀਵ ਧਵਨ ਨੇ ਦੱਸਿਆ ਕਿ ਉਨ੍ਹਾਂ ਦਾ ਕੇਸ ਮਾਲ ਅਦਾਲਤ ਵਿੱਚ ਚੱਲ ਰਿਹਾ ਹੈ। ਅਸਟੇਟ ਦਫਤਰ ਦੁਆਰਾ 11 ਵਾਈਲੇਸ਼ਨ ਦੀ ਰਿਪੋਰਟ ਕੀਤੀ ਗਈ ਸੀ। ਇਨ੍ਹਾਂ ਵਿੱਚੋਂ 8 ਵਾਈਲੇਸ਼ਨਜ਼ ਨੂੰ ਹਟਾ ਦਿੱਤਾ ਗਿਆ ਹੈ ਜਦੋਂ ਕਿ ਅਸੀਂ 3 ਨੂੰ ਹਟਾਉਣ ਲਈ ਸਮਾਂ ਮੰਗਿਆ ਸੀ। ਕਲੱਬ ਨੂੰ ਸੀਲ ਕਰਨ ਤੋਂ ਪਹਿਲਾਂ ਅਸਟੇਟ ਦਫ਼ਤਰ ਵੱਲੋਂ ਕੋਈ ਨੋਟਿਸ ਨਹੀਂ ਦਿੱਤਾ ਗਿਆ। ਬਿਨਾਂ ਨੋਟਿਸ ਦੇ ਸੀਲ ਕਰਨਾ ਗਲਤ ਹੈ।

 

ਇਹ ਵੀ ਪੜ੍ਹੋ