ਬਠਿੰਡਾ 'ਚ ਪੁਲਿਸ ਨੂੰ ਦੇਖ ਕੇ ਪੁਲ ਤੋਂ ਮਾਰੀ ਛਾਲ, 4 ਮੁਲਜ਼ਮਾਂ ਦੀਆਂ ਲੱਤਾਂ-ਬਾਹਾਂ ਟੁੱਟੀਆਂ, ਨੌਜਵਾਨ ਦੀ ਕੀਤੀ ਸੀ ਕੁੱਟਮਾਰ

ਬਠਿੰਡਾ ਦੇ ਐਸਐਸਪੀ  ਅਮਨੀਤ ਕੌਂਡਲ ਨੇ ਦੱਸਿਆ ਕਿ  ਥਾਣਾ ਸਦਰ ਪੁਲਿਸ ਨੇ 14 ਘੰਟਿਆਂ ਦੇ ਅੰਦਰ ਅੰਦਰ ਸੱਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਅੱਜ ਕੋਰਟ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲਿਆ ਗਿਆ ਹੈ। ਇਹ ਵੀ ਪੁੱਛਗਿੱਛ ਹੋਵੇਗੀ ਕਿ ਉਹਨਾਂ ਨੂੰ ਇਸ ਬਾਰੇ ਇਨਫੋਰਮੇਸ਼ਨ ਕਿਸੇ ਨੇ ਦਿੱਤੀ ਸੀ।

Courtesy: ਬਠਿੰਡਾ ਪੁਲਿਸ ਨੇ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ

Share:

ਵੀਰਵਾਰ ਰਾਤ ਨੂੰ ਬਠਿੰਡਾ ਦੇ ਬੀੜ ਤਾਲਾਬ ਇਲਾਕੇ ਵਿੱਚ ਕੁੱਝ ਲੋਕਾਂ ਨੇ ਇੱਕ ਨੌਜਵਾਨ 'ਤੇ ਹਮਲਾ ਕਰ ਦਿੱਤਾ ਸੀ। ਇਸ ਹਮਲਾ ਇਸ ਕਰਕੇ ਕੀਤਾ ਗਿਆ ਕਿ ਇਹ ਨੌਜਵਾਨ ਨਸ਼ਾ ਤਸਕਰੀ ਦਾ ਵਿਰੋਧ ਕਰ ਰਿਹਾ ਸੀ ਅਤੇ ਪੁਲਿਸ ਕੋਲ ਸ਼ਿਕਾਇਤ ਕਰ ਰਿਹਾ ਸੀ। ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਪਹਿਲਾਂ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਨੂੰ ਏਮਜ਼ ਰੈਫਰ ਕਰ ਦਿੱਤਾ ਗਿਆ। ਜ਼ਖਮੀ ਨੌਜਵਾਨ ਦੀ ਪਛਾਣ ਪ੍ਰੇਮ ਕੁਮਾਰ ਵਜੋਂ ਹੋਈ। ਇਸ ਮਾਮਲੇ ਵਿੱਚ ਜਦੋਂ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਗਈ, ਤਾਂ ਕੁੱਝ ਮੁਲਜ਼ਮਾਂ ਨੇ ਪੁਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀਆਂ ਬਾਹਾਂ ਅਤੇ ਲੱਤਾਂ ਟੁੱਟ ਗਈਆਂ ਅਤੇ ਉਹ ਜ਼ਖਮੀ ਹੋ ਗਏ।

ਗ੍ਰਿਫ਼ਤਾਰੀ ਤੋਂ ਬਚਣ ਲਈ ਮਾਰੀ ਛਾਲ 

ਐਸਐਸਪੀ ਅਮਨੀਤ ਕੌਂਡਲ ਅਨੁਸਾਰ ਪੁਲਿਸ ਨੇ ਇਸ ਮਾਮਲੇ ਵਿੱਚ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਤੋਂ ਬਚਣ ਲਈ ਕੁੱਝ ਮੁਲਜ਼ਮਾਂ ਨੇ ਪੁਲ ਤੋਂ ਛਾਲ ਮਾਰ ਦਿੱਤੀ। ਇਸ ਦੌਰਾਨ ਚਾਰ ਦੋਸ਼ੀ ਗੰਭੀਰ ਜ਼ਖਮੀ ਹੋ ਗਏ। ਉਹਨਾਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਫੜੇ ਗਏ ਮੁਲਜ਼ਮਾਂ ਵਿੱਚ ਪਵਨ ਉਰਫ ਸੁੱਖੀ, ਜਤਿੰਦਰ ਕੁਮਾਰ ਉਰਫ ਬਾਜਾ, ਸੋਨੂੰ ਉਰਫ ਕਲਯੁਗ, ਨਰਿੰਦਰ ਉਰਫ ਕਾਕੂ, ਅਜੇ ਉਰਫ ਬਿੱਲੂ, ਹਨੀ ਉਰਫ ਬੀਜੀ ਅਤੇ ਬਲਵਿੰਦਰ ਸਿੰਘ ਉਰਫ ਬੰਬ ਸ਼ਾਮਲ ਹਨ। ਪੁਲਿਸ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਉਨ੍ਹਾਂ ਦੇ ਰਿਮਾਂਡ ਦੀ ਮੰਗ ਕਰੇਗੀ। ਕੁੱਝ ਮੁਲਜ਼ਮਾਂ ਵਿਰੁੱਧ ਪਹਿਲਾਂ ਹੀ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਹਨ।

ਨਾਮ ਲੀਕ ਕਰਨ ਵਾਲੇ ਖਿਲਾਫ ਵੀ ਹੋਵੇਗੀ ਕਾਰਵਾਈ 

ਬਠਿੰਡਾ ਦੇ ਐਸਐਸਪੀ  ਅਮਨੀਤ ਕੌਂਡਲ ਨੇ ਦੱਸਿਆ ਕਿ  ਥਾਣਾ ਸਦਰ ਪੁਲਿਸ ਨੇ 14 ਘੰਟਿਆਂ ਦੇ ਅੰਦਰ ਅੰਦਰ ਸੱਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਅੱਜ ਕੋਰਟ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲਿਆ ਗਿਆ ਹੈ। ਇਹ ਵੀ ਪੁੱਛਗਿੱਛ ਹੋਵੇਗੀ ਕਿ ਉਹਨਾਂ ਨੂੰ ਇਸ ਬਾਰੇ ਇਨਫੋਰਮੇਸ਼ਨ ਕਿਸੇ ਨੇ ਦਿੱਤੀ ਸੀ। ਅਸੀਂ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਾਂ ਜੋ ਵੀ ਪੁਲਿਸ ਨੂੰ ਕੋਈ ਜਾਣਕਾਰੀ ਦਿੰਦਾ ਹੈ ਉਸਦਾ ਨਾਮ ਗੁਪਤ ਰੱਖਿਆ ਜਾਂਦਾ ਹੈ। ਇਹ ਕਿਸ ਤਰ੍ਹਾਂ ਹੋ ਗਿਆ ਕਿ ਪੁਲਿਸ ਨੂੰ ਜਾਣਕਾਰੀ ਦੇਣ ਵਾਲੇ ਦੇ ਉੱਪਰ ਹਮਲਾ ਹੋਇਆ ਕਿਉਂਕਿ ਇਹ ਕੁੱਝ ਦਿਨ ਪਹਿਲਾਂ ਮੇਰੇ ਕੋਲ ਵੀ ਆਇਆ ਸੀ ਅਤੇ ਜਾਣਕਾਰੀ ਦਿੱਤੀ ਸੀ। ਇਸਨੂੰ ਨਿੱਜੀ ਤੌਰ 'ਤੇ ਦੇਖ ਰਹੇ ਹਾਂ ਕਿ ਇਹ ਲੀਕੇਜ ਕਿੱਥੋਂ ਹੋਈ ਹੈ। ਜਿਸਨੇ ਵੀ ਕਿਸੇ ਨੇ ਕੋਈ ਲੇਕੇਜ ਕੀਤੀ ਹੋਵੇਗੀ ਤਾਂ ਉਸ ਉੱਪਰ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ