ਫੋਨ ਖੋਹਣ ਦੀ ਕੋਸ਼ਿਸ਼ ਵਿੱਚ ਬਜ਼ੁਰਗ ਔਰਤ ਨੂੰ ਐਕਟਿਵਾ ਨਾਲ ਡੇਢ ਕਿਲੋਮੀਟਰ ਤੱਕ ਘਸੀਟਿਆ, ਮੌਤ

ਝਪਟਮਾਰ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ, ਜਦਕਿ ਉਸ ਦੀ ਐਕਟਿਵਾ ਪੁਲਿਸ ਨੇ ਜ਼ਬਤ ਕਰ ਲਈ। ਸੜਕ 'ਤੇ ਡਿੱਗ ਕੇ ਖੂਨ ਨਾਲ ਲੱਥਪੱਥ ਔਰਤ ਦੀ ਮੌਤ ਹੋ ਗਈ।

Share:

ਹਾਈਲਾਈਟਸ

  • ਮੋਬਾਈਲ ਖੋਹਣ ਤੋਂ ਬਾਅਦ ਬਦਮਾਸ਼ ਔਰਤ ਨੂੰ ਐਕਟਿਵਾ ਨਾਲ ਡੇਢ ਕਿਲੋਮੀਟਰ ਤੱਕ ਘਸੀਟ ਕੇ ਲੈ ਗਿਆ

ਲੁਧਿਆਣਾ ਵਿੱਚ ਕੰਮ ਤੋਂ ਪਰਤ ਰਹੀ ਇੱਕ ਔਰਤ ਕੋਲੋ ਝਪਟਮਾਰ ਨੇ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਮੋਬਾਈਲ ਖੋਹਣ ਤੋਂ ਬਾਅਦ ਬਦਮਾਸ਼ ਔਰਤ ਨੂੰ ਐਕਟਿਵਾ ਨਾਲ ਡੇਢ ਕਿਲੋਮੀਟਰ ਤੱਕ ਘਸੀਟ ਕੇ ਲੈ ਗਿਆ ਜਿਸ ਕਾਰਨ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਝਪਟਮਾਰ ਤੇਜ਼ ਰਫ਼ਤਾਰ ਐਕਟਿਵਾ ਨੂੰ ਸੰਭਾਲ ਨਾ ਸਕਿਆ ਅਤੇ ਰਸਤੇ ਵਿੱਚ ਇੱਕ ਕਾਰ ਨਾਲ ਟੱਕਰਾ ਗਿਆ। ਮੁਲਜ਼ਮ ਦਾ ਪਿੱਛਾ ਕਰ ਰਹੇ ਲੋਕਾਂ ਨੇ ਉਸ ਨੂੰ ਫੜ ਲਿਆ। ਲੁਟੇਰੇ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ।

 

ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਔਰਤ

ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਮਿਲਾ (56) ਨਾਂ ਦੀ ਔਰਤ ਜੋ ਕਿ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ, ਰਾਤ ​​ਕਰੀਬ 9 ਵਜੇ ਕਵਾਲਟੀ ਚੌਕ ਤੋਂ ਮਠਾਰੂ ਚੌਕ ਵੱਲ ਆਪਣੇ ਘਰ ਪਰਤ ਰਹੀ ਸੀ। ਘਰੋਂ ਫੋਨ ਆਉਣ ਕਾਰਨ ਉਹ ਆਪਣੇ ਮੋਬਾਈਲ 'ਤੇ ਗੱਲ ਕਰਦੀ ਹੋਈ ਸੜਕ 'ਤੇ ਤੁਰ ਰਹੀ ਸੀ। ਔਰਤ ਦਾ ਪਿੱਛਾ ਕਰ ਰਹੇ ਐਕਟਿਵਾ ਸਵਾਰ ਨੌਜਵਾਨ ਨੇ ਉਸ ਦਾ ਮੋਬਾਈਲ ਖੋਹ ਲਿਆ। ਕਾਫੀ ਜੱਦੋਜਹਿਦ ਤੋਂ ਬਾਅਦ ਵੀ ਔਰਤ ਨੇ ਮੋਬਾਈਲ ਨਹੀਂ ਛੱਡਿਆ। ਬਦਮਾਸ਼ ਦਾ ਪਿੱਛਾ ਕਰ ਰਹੇ ਲੋਕਾਂ ਨੇ ਕਰੀਬ ਡੇਢ ਕਿਲੋਮੀਟਰ ਦੀ ਦੂਰੀ 'ਤੇ ਉਸ ਨੂੰ ਫੜ ਲਿਆ। ਔਰਤ ਦੇ ਸਿਰ, ਹੱਥ, ਲੱਤਾਂ ਅਤੇ ਕਮਰ 'ਤੇ ਗੰਭੀਰ ਸੱਟਾਂ ਲੱਗੀਆਂ।

 

ਝਪਟਮਾਰ ਆਇਆ ਕਾਬੂ

ਐਕਟਿਵਾ 'ਤੇ ਸਵਾਰ ਨੌਜਵਾਨ ਇੰਨੀ ਤੇਜ਼ ਰਫਤਾਰ ਨਾਲ ਜਾ ਰਿਹਾ ਸੀ ਕਿ ਕੁਝ ਦੂਰੀ 'ਤੇ ਇਕ ਵਾਹਨ ਨਾਲ ਟਕਰਾ ਗਿਆ। ਜਦੋਂ ਦੋਸ਼ੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਝਪਟਮਾਰ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ, ਜਦਕਿ ਉਸ ਦੀ ਐਕਟਿਵਾ ਪੁਲਿਸ ਨੇ ਜ਼ਬਤ ਕਰ ਲਈ। ਸੜਕ 'ਤੇ ਡਿੱਗ ਕੇ ਖੂਨ ਨਾਲ ਲੱਥਪੱਥ ਔਰਤ ਦੀ ਮੌਤ ਹੋ ਗਈ। ਉਸ ਦੇ ਸਰੀਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

ਇਹ ਵੀ ਪੜ੍ਹੋ

Tags :