ਜਰੂਰੀ ਖਬਰ- ਪੰਜਾਬ ਦੇ ਡੀਸੀ ਦਫਤਰਾਂ ਵਿੱਚ ਕੱਲ ਤੋਂ ਪੰਜ ਦਿਨਾਂ ਲਈ ਕੰਮ ਰਹੇਗਾ ਪੂਰੀ ਤਰ੍ਹਾਂ ਠੱਪ

ਜੇਕਰ ਤੁਸੀਂ ਵੀ ਕਿਸੇ ਜਰੂਰੀ ਕੰਮ ਲਈ ਡੀਸੀ ਦਫਤਰ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਜਰੂਰੀ ਹੈ ਕਿਉਂਕਿ ਬੁੱਧਵਾਰ ਤੋਂ ਡੀਸੀ ਦਫਤਰ ਦੇ ਮੁਲਾਜ਼ਮ ਹੜਤਾਲ ਤੇ ਜਾ ਰਹੇ ਹਨ। ਇਹ ਫੈਸਲਾ ਡੀਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸਮੂਹ ਸੂਬਾ ਬਾਡੀ ਆਹੁੱਦੇਦਾਰਾਂ ਦੀ ਬੈਠਕ ਵਿੱਚ ਲਿਆ ਗਿਆ ਹੈ। ਸੂਬਾ ਕਮੇਟੀ PSMSU ਪੰਜਾਬ ਵੱਲੋਂ […]

Share:

ਜੇਕਰ ਤੁਸੀਂ ਵੀ ਕਿਸੇ ਜਰੂਰੀ ਕੰਮ ਲਈ ਡੀਸੀ ਦਫਤਰ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਜਰੂਰੀ ਹੈ ਕਿਉਂਕਿ ਬੁੱਧਵਾਰ ਤੋਂ ਡੀਸੀ ਦਫਤਰ ਦੇ ਮੁਲਾਜ਼ਮ ਹੜਤਾਲ ਤੇ ਜਾ ਰਹੇ ਹਨ। ਇਹ ਫੈਸਲਾ ਡੀਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸਮੂਹ ਸੂਬਾ ਬਾਡੀ ਆਹੁੱਦੇਦਾਰਾਂ ਦੀ ਬੈਠਕ ਵਿੱਚ ਲਿਆ ਗਿਆ ਹੈ। ਸੂਬਾ ਕਮੇਟੀ PSMSU ਪੰਜਾਬ ਵੱਲੋਂ ਤੈਅ ਪ੍ਰੋਗ੍ਰਾਮ ਦੇ ਅਨੁਸਾਰ 8 ਨਵੰਬਰ ਤੋਂ 13 ਨਵੰਬਰ ਤੱਕ ਮੁਕੰਮਲ ਕੰਮ ਬੰਦ ਰੱਖਿਆ ਜਾਵੇਗਾ।

ਸਾਰੇ ਕੰਮ ਰਹਿਣਗੇ ਬੰਦ
ਇਸ ਦੌਰਨ online ਕੰਮ, ਆਫ ਲਾਈਨ ਕੰਮ, ਡਰਾਈਵਿੰਗ ਟਰੈਕ ਦਾ ਕੰਮ ਆਦਿ ਸਾਰਾ ਕੁੱਝ ਬੰਦ ਰਹੇਗਾ। ਇਹ ਐਕਸ਼ਨ ਪੂਰਨ ਤੌਰ ਤੇ ਸਾਰੇ ਜਿਲਿਆਂ ਵਿਚ ਲਾਗੂ ਕੀਤਾ ਜਾਵੇਗਾ। ਇਸ ਲਈ ਪੰਜਾਬ ਰਾਜ ਦੇ ਸਾਰੇ ਡੀਸੀ ਦਫ਼ਤਰਾਂ ਅਤੇ ਡੀਸੀ ਦਫ਼ਤਰਾਂ ਦੇ ਅਧੀਨ ਆਉਂਦੇ ਸਾਰੇ ਐੱਸਡੀਐੱਮ ਦਫ਼ਤਰਾਂ, ਤਹਿਸੀਲਾਂ, ਸਬ ਤਹਿਸੀਲ ਦਫ਼ਤਰਾਂ ਦੇ ਮੁਮਾਜ਼ਮਾਂ ਨੂੰ ਮੰਗਾਂ ਨੂੰ ਲੈ ਕੇ ਸੰਘਰਸ਼ ਲਈ ਲਾਮਬੰਦ ਕਰ ਦਿੱਤਾ ਗਿਆ ਹੈ। ਅੱਜ ਹੋਈ ਬੈਠਕ ਵਿੱਚ ਤੇਜਿੰਦਰ ਸਿੰਘ ਨੰਗਲ, ਸੂਬਾ ਪ੍ਰਧਾਨ, ਨਰਿੰਦਰ ਸਿੰਘ ਚੀਮਾ, ਸੂਬਾ ਜਨਰਲ ਸਕੱਤਰ, ਕਰਵਿੰਦਰ ਸਿੰਘ ਚੀਮਾ, ਸੂਬਾ ਵਿੱਤ ਸਕੱਤਰ ਆਦਿ ਸ਼ਾਮਲ ਸਨ।