ਜੇਕਰ ਤੁਸੀਂ ਵਾਹਨ ਲੈ ਕੇ ਜਾ ਰਹੇ ਹੋ ਚੰਡੀਗੜ੍ਹ ਤੇ ਪਹਿਲੇ ਪੜ ਲਓ ਇਹ ਅਹਿਮ ਖ਼ਬਰ

ਚੰਡੀਗੜ੍ਹ ਪੁਲਿਸ ਵਲੋਂ ਲਗਾਤਾਰ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਤੇ ਸਖਤੀ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪੁਲਿਸ ਵਲੋਂ ਲਗਾਤਾਰ ਚਲਾਨ ਕੱਟੇ ਜਾ ਰਹੇ ਹਨ। ਪੁਲਿਸ ਵਲੋਂ ਸ਼ਹਿਰ ਵਿੱਚ 9 ਲੱਖ ਤੋਂ ਵੀ ਵੱਧ ਚਲਾਨ ਕਟੇ ਗਏ ਹਨ। 

Share:

Challan City Chandigarh: ਜੇਕਰ ਤੁਸੀਂ ਵੀ ਚੰਡੀਗੜ੍ਹ ਜਾ ਰਹੇ ਹੋਂ ਜਾਂ ਫਿਰ ਇਥੋਂ ਦੇ ਰਹਿਣ ਵਾਲੇ ਹੋਂ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਹੀ ਅਹਿਮ ਹੈ। ਚੰਡੀਗੜ੍ਹ ਪੁਲਿਸ ਵਲੋਂ ਲਗਾਤਾਰ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਤੇ ਸਖਤੀ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪੁਲਿਸ ਵਲੋਂ ਲਗਾਤਾਰ ਚਲਾਨ ਕੱਟੇ ਜਾ ਰਹੇ ਹਨ। ਪੁਲਿਸ ਵਲੋਂ ਸ਼ਹਿਰ ਵਿੱਚ 9 ਲੱਖ ਤੋਂ ਵੀ ਵੱਧ ਚਲਾਨ ਕਟੇ ਗਏ ਹਨ। ਇੰਨੀ ਵੱਡੀ ਗਿਣਤੀ ਵਿੱਚ ਚਲਾਨ ਕਰਨ ਦੇ ਨਾਲ ਲੋਕਾਂ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਨਹੀਂ ਹੁਣ ਇਸਦਾ ਨਾਂ ਬਦਲ ਕੇ ਚਲਾਨਗੜ੍ਹ ਕਰ ਦੇਣਾ ਚਾਹੀਦਾ ਹੈ। ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਇਹ ਅੰਕੜਾ ਬਹੁਤ ਹੀ ਵੱਧ ਹੈ। ਜਾਣਕਾਰੀ ਦੇ ਮੁਤਾਬਿਕ ਇਨ੍ਹਾਂ ਚਲਾਨਾਂ ਵਿੱਚ ਵਾਧੇ ਦਾ ਮੁੱਖ ਕਾਰਨ ਸ਼ਹਿਰ ਵਿੱਚ 40 ਟ੍ਰੈਫਿਕ ਪੁਆਇੰਟਾਂ 'ਤੇ ਲਗਾਏ ਹਾਈ ਰੈਜ਼ੋਲਿਊਸ਼ਨ ਵਾਲੇ ਸਮਾਰਟ ਕੈਮਰੇ ਹਨ। ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਪੁਲਿਸ ਲਗਾਤਾਰ ਰਿਕਾਰਤੋੜ ਚਲਾਨ ਕੱਟ ਰਹੀ ਹੈ। 

ਪੁਲਿਸ ਨੇ 10 ਕਰੋੜ ਤੋਂ ਵੀ ਵੱਧ ਜੁਰਮਾਨਾ ਕੀਤਾ ਲੋਕਾਂ ਤੋਂ ਵਸੂਲ

ਆਪਣੀ ਖੂਬਸੂਰਤੀ ਲਈ ਜਾਣੇ ਜਾਂਦੇ ਚੰਡੀਗੜ੍ਹ ਨੂੰ ਹੁਣ ਸਖਤ ਟ੍ਰੈਫਿਕ ਨਿਯਮਾਂ ਲਈ ਵੀ ਜਾਣਿਆ ਜਾਂਦਾ ਹੈ। ਇਨ੍ਹਾਂ ਸਖ਼ਤ ਨਿਯਮਾਂ ਕਾਰਨ ਹੁਣ ਚੰਡੀਗੜ੍ਹ ਨੂੰ ਚਲਨਗੜ੍ਹ ਵੀ ਕਿਹਾ ਜਾਣ ਲੱਗਾ ਹੈ। ਚੰਡੀਗੜ੍ਹ ਦੀ ਆਬਾਦੀ ਲਗਭਗ 15 ਲੱਖ ਤੱਕ ਪਹੁੰਚ ਗਈ ਹੈ ਅਤੇ ਸਾਲ 2023 ਵਿੱਚ ਅੱਧੀ ਤੋਂ ਵੱਧ ਆਬਾਦੀ ਦੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਚਲਾਨ ਕੱਟੇ ਗਏ ਹਨ। ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲਿਸ ਨੇ 11 ਮਹੀਨਿਆਂ ਵਿੱਚ 9 ਲੱਖ 26 ਹਜ਼ਾਰ 380 ਚਲਾਨ ਕੱਟੇ ਹਨ। ਇਸ ਤੋਂ ਇਲ਼ਾਵਾ 9398 ਵਾਹਨ ਅਤੇ 1721 ਲਾਇਸੰਸ ਜ਼ਬਤ ਕੀਤੇ ਹਨ। ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ 10 ਕਰੋੜ 31 ਲੱਖ 68 ਹਜ਼ਾਰ 653 ਰੁਪਏ ਜੁਰਮਾਨਾ ਵੀ ਵਸੂਲ ਕੀਤਾ ਹੈ। 

40 ਪੁਆਇੰਟਾਂ ਤੇ ਲਗਾਏ ਕੈਮਰਿਆਂ ਰਾਹੀਂ 7.95 ਲੱਖ ਚਲਾਨ ਕੱਟੇ 

ਚੰਡੀਗੜ੍ਹ ਪੁਲਿਸ ਨੇ ਸ਼ਹਿਰ ਵਿੱਚ ਸਖਤੀ ਕਰਨ ਲਈ 40 ਪੁਆਇੰਟਾਂ ’ਤੇ ਨਵੇਂ ਕੈਮਰੇ ਲਾਏ ਹਨ। ਜੇਕਰ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਪੁਲਿਸ ਨੇ ਇਨ੍ਹਾਂ ਕੈਮਰਿਆਂ ਰਾਹੀਂ 7 ਲੱਖ 95 ਹਜ਼ਾਰ ਚਲਾਨ ਕੀਤੇ ਹਨ। ਇਸੇ ਤਰ੍ਹਾਂ ਲਾਲ ਬੱਤੀ ਟੱਪਣ ਵਾਲਿਆਂ ਦੇ 4 ਲੱਖ 10 ਹਜ਼ਾਰ ਚਲਾਨ ਕੱਟੇ ਗਏ ਹਨ। ਇਸ ਤੋਂ ਇਲਾਵਾ ਪੁਲਿਸ ਨੇ ਓਵਰ ਸਪੀਡ 'ਤੇ 2 ਲੱਖ ਰੁਪਏ ਅਤੇ ਜ਼ੈਬਰਾ ਕਰਾਸਿੰਗ 'ਤੇ 1.22 ਲੱਖ ਰੁਪਏ ਦੇ ਚਲਾਨ ਕੀਤੇ ਹਨ। ਇਨ੍ਹਾਂ ਅੰਕੜਿਆਂ ਤੋਂ ਸਾਫ਼ ਹੈ ਕਿ ਚੰਡੀਗੜ੍ਹ ਵਿੱਚ ਪੁਲਿਸ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਕਿੰਨੀ ਸਖ਼ਤ ਹੈ।

ਇਹ ਵੀ ਪੜ੍ਹੋ