5 ਕਰੋੜ ਫਿਰੌਤੀ ਨਾ ਮਿਲੀ ਤਾਂ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ

ਜਲੰਧਰ ਵਿਖੇ ਦਿਨਦਿਹਾੜੇ ਕੀਤੀ ਫਾਇਰਿੰਗ। ਟ੍ਰੈਵਲ ਏਜੰਟ ਦੀ ਕਾਰ ਉਪਰ ਮਾਰੀਆਂ ਗੋਲੀਆਂ। ਮੋਟਰਸਾਈਕਲ 'ਤੇ ਸਵਾਰ ਸਨ ਹਮਲਾਵਰ।

Share:

ਪੰਜਾਬ 'ਚ ਲਗਾਤਾਰ ਫਿਰੌਤੀਆਂ ਮੰਗਣ ਦੇ ਮਾਮਲੇ ਸਾਮਣੇ ਆ ਰਹੇ ਹਨ। ਜਲੰਧਰ 'ਚ ਨਵੀਂ ਬਾਰਾਦਰੀ ਥਾਣੇ ਅਧੀਨ ਪੈਂਦੇ ਬੱਸ ਸਟੈਂਡ ਨੇੜੇ ਪਾਰਕਿੰਗ 'ਚ ਖੜ੍ਹੀ ਕਾਰ ’ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਟ੍ਰੈਵਲ ਏਜੰਟ ਦੀ ਕਾਰ ਉਪਰ ਪੰਜ ਗੋਲੀਆਂ ਮਾਰੀਆਂ ਤੇ ਵਾਰਦਾਤ ਕਰਕੇ ਫ਼ਰਾਰ ਹੋ ਗਏ। ਇੰਦਰਜੀਤ ਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਉਹ ਇਮੀਗ੍ਰੇਸ਼ਨਕੰਪਨੀ ਚਲਾ ਰਹੇ ਹਨ। ਉਹ ਆਪਣੇ ਦਫ਼ਤਰ 'ਚ ਬੈਠੇ ਕੰਮ ਕਰ ਰਹੇ ਸੀ ਤਾਂ ਪਾਰਕਿੰਗ 'ਚ ਬੈਠਾ ਇੱਕ ਨੌਜਵਾਨ ਉਹਨਾਂ ਕੋਲ ਆਇਆ। ਜਿਸਨੇ ਆ ਕੇ ਦੱਸਿਆ ਕਿ 3 ਨੌਜਵਾਨਾਂ ਨੇ ਉਨ੍ਹਾਂ ਦੀ ਕਾਰ 'ਤੇ ਗੋਲੀਆਂ ਚਲਾਈਆਂ ਤੇ  ਇੱਕ ਪੇਪਰ ਰੱਖ ਕੇ ਚਲੇ ਗਏ। ਜਦੋਂ ਉਸਨੇ ਉਹ ਕਾਗਜ਼ ਚੁੱਕ ਕੇ ਦੇਖਿਆ ਤਾਂ ਉਸ ਕਾਗਜ਼ 'ਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਪੇਪਰ 'ਤੇ ਕੌਸ਼ਲ ਚੌਧਰੀ ਗੈਂਗ ਦਾ ਨਾਂ ਲਿਖਿਆ ਹੋਇਆ ਸੀ।

ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਗੋਲੀਆਂ ਚੱਲਣ ਦੀ ਸੂਚਨਾ ਮਿਲਣ ਮਗਰੋਂ ਸੀਆਈਏ ਸਟਾਫ ਸਮੇਤ ਸਬੰਧਤ ਥਾਣੇ ਦੀ ਪੁਲਿਸ ਮੌਕੇ 'ਤੇ ਪੁੱਜੀ। ਟ੍ਰੈਵਲ ਏਜੰਟ ਦੀ ਕਾਰ ਨੂੰ ਕਬਜ਼ੇ 'ਚ ਲਿਆ ਗਿਆ। ਉਥੇ ਹੀ ਸੀਸੀਟੀਵੀ ਫੁਟੇਜ ਹਾਸਿਲ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਇੰਦਰਜੀਤ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਮੋਬਾਇਲ ਕਾਲਾਂ ਰਾਹੀਂ ਵੀ ਹਮਲਾਵਰਾਂ ਦਾ ਪਤਾ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ