ਪਿਆਰ ਕਰਨ ਦੀ ਮਿਲੀ ਅਜਿਹੀ ਸਜ਼ਾ...ਫਾਹਾ ਲਿਆ

ਪਟਿਆਲਾ ਦੇ ਪਿੰਡ ਕੁਰਾਲੀ ਵਿੱਚ ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦੇ ਘਰ ਫਾਹਾ ਲੈ ਲਿਆ। ਖੁਦਕੁਸ਼ੀ ਕਰਨ ਤੋਂ ਪਹਿਲਾਂ ਲੜਕੇ ਨੇ ਕੰਧ 'ਤੇ ਸੁਸਾਈਡ ਨੋਟ ਵੀ ਲਿਖਿਆ। ਪੁਲਿਸ ਨੇ ਸੁਸਾਈਡ ਨੋਟ ਦੇ ਆਧਾਰ ’ਤੇ ਮਨਦੀਪ ਕੌਰ ਅਤੇ ਰਵੀ ਨਾਮਕ ਵਿਅਕਤੀ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ। ਲੜਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Share:

ਬਨੂੜ ਖੇਤਰ ਦੇ ਪਿੰਡ ਕੁਰਾਲੀ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਲੜਕੀ ਦੇ ਫਲੈਟ ਵਿੱਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਲੜਕੇ ਨੇ ਕੰਧ 'ਤੇ ਸੁਸਾਈਡ ਨੋਟ ਵੀ ਲਿਖਿਆ ਸੀ। ਪੁਲਿਸ ਨੇ ਸੁਸਾਈਡ ਨੋਟ ਦੇ ਆਧਾਰ ’ਤੇ ਲੜਕੀ ਮਨਦੀਪ ਕੌਰ ਅਤੇ ਰਵੀ ਨਾਮਕ ਵਿਅਕਤੀ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ। ਲੜਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 24 ਸਾਲਾ ਹਰਵਿੰਦਰ ਸਿੰਘ ਦਾ ਪਿੰਡ ਸ਼ਤਾਬਗੜ੍ਹ ਦੀ ਰਹਿਣ ਵਾਲੀ ਇਕ ਲੜਕੀ ਨਾਲ ਕਾਫੀ ਸਮੇਂ ਤੋਂ ਪ੍ਰੇਮ ਸਬੰਧ ਚੱਲ ਰਿਹਾ ਸੀ। 

ਪਰਿਵਾਰ ਕਰ ਰਿਹਾ ਸੀ ਭਾਲ 

ਜਾਣਕਾਰੀ ਅਨੁਸਾਰ ਸ਼ਤਾਬਗੜ੍ਹ ਦੀ ਰਹਿਣ ਵਾਲੀ ਲੜਕੀ ਨੇ ਕੁਝ ਸਮਾਂ ਪਹਿਲਾਂ ਪਿੰਡ ਛੱਤ ਦੀ ਇੱਕ ਸੁਸਾਇਟੀ ਵਿੱਚ ਪਲਾਟ ਲੈ ਕੇ ਆਪਣਾ ਫਲੈਟ ਬਣਾਇਆ ਸੀ। ਹਰਵਿੰਦਰ ਅਕਸਰ ਲੜਕੀ ਦੇ ਫਲੈਟ 'ਤੇ ਜਾਂਦਾ ਸੀ। ਹਰਵਿੰਦਰ ਨੇ ਲੜਕੀ ਦੇ ਫਲੈਟ ਵਿੱਚ ਹੀ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਹਰਵਿੰਦਰ ਦੇ ਦੋਸਤ ਨੇ ਹਰਵਿੰਦਰ ਦੀ ਲਾਸ਼ ਫਲੈਟ 'ਚ ਪੱਖੇ ਨਾਲ ਲਟਕਦੀ ਦੇਖੀ ਅਤੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਮ੍ਰਿਤਕ ਹਰਵਿੰਦਰ ਦੇ ਪਿਤਾ ਰਮੇਸ਼ ਕੁਮਾਰ ਨੇ ਦੱਸਿਆ ਕਿ ਘਟਨਾ ਤੋਂ ਦੋ ਦਿਨ ਪਹਿਲਾਂ ਲੜਕੀ ਆਪਣੀ ਭੈਣ ਨਾਲ ਮਿਲ ਕੇ ਹਰਵਿੰਦਰ ਨੂੰ ਸਕੂਟੀ 'ਤੇ ਸਵਾਰ ਹੋ ਕੇ ਘਰੋਂ ਆਪਣੇ ਨਾਲ ਲੈ ਗਈ ਸੀ। ਸਾਰਾ ਪਰਿਵਾਰ ਹਰਵਿੰਦਰ ਦੀ ਭਾਲ ਕਰ ਰਿਹਾ ਸੀ, ਜਦੋਂ ਹਰਵਿੰਦਰ ਘਰ ਨਹੀਂ ਪਹੁੰਚਿਆ ਤਾਂ ਅਗਲੇ ਦਿਨ ਉਨ੍ਹਾਂ ਨੂੰ ਖੁਦਕੁਸ਼ੀ ਕਰਨ ਦਾ ਪਤਾ ਲੱਗਾ।

 

ਫਲੈਟ ਆਪਣੇ ਨਾਂ ਕਰਵਾਉਣ ਦਾ  ਦਿੱਤਾ ਝਾਂਸਾ

ਮ੍ਰਿਤਕ ਹਰਵਿੰਦਰ ਦੇ ਪਿਤਾ ਨੇ ਦੱਸਿਆ ਕਿ ਲੜਕੀ ਨੇ ਹਰਵਿੰਦਰ ਨੂੰ ਕਾਫੀ ਸਮੇਂ ਤੋਂ ਆਪਣੇ ਪ੍ਰੇਮ ਜਾਲ 'ਚ ਫਸਾ ਰੱਖਿਆ ਸੀ। ਲੜਕੀ ਨੇ ਹਰਵਿੰਦਰ ਤੋਂ ਕਰੀਬ 7-8 ਲੱਖ ਰੁਪਏ ਮੰਗੇ ਸਨ। ਮ੍ਰਿਤਕ ਹਰਵਿੰਦਰ ਦੇ ਪਿਤਾ ਨੇ ਦੋਸ਼ ਲਾਇਆ ਕਿ ਲੜਕੀ ਨੇ ਹਰਵਿੰਦਰ ਨੂੰ ਆਪਣੇ ਨਾਲ ਰਹਿਣ ਅਤੇ ਫਲੈਟ ਆਪਣੇ ਨਾਂ ਕਰਵਾਉਣ ਦਾ ਝਾਂਸਾ ਦਿੱਤਾ ਸੀ। ਮਾਮਲੇ ਸਬੰਧੀ ਮਿ੍ਤਕ ਦੇ ਪਿਤਾ ਹਰਵਿੰਦਰ ਦੇ ਬਿਆਨਾਂ ਦੇ ਆਧਾਰ 'ਤੇ ਜ਼ੀਰਕਪੁਰ ਪੁਲਿਸ ਨੇ ਲੜਕੀ ਮਨਦੀਪ ਕੌਰ ਅਤੇ ਨੌਜਵਾਨ ਰਵੀ ਖ਼ਿਲਾਫ਼ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਹੈ, ਜਦਕਿ ਮਨਦੀਪ ਕੌਰ ਨੂੰ ਗਿ੍ਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। 

ਇਹ ਵੀ ਪੜ੍ਹੋ