ਅੰਮ੍ਰਿਤਸਰ ਏਅਰਪੋਰਟ ਤੋਂ ਹੈਦਰਾਬਾਦ ਦੀ ਫਲਾਇਟ ਸ਼ੁਰੂ

ਏਅਰ ਇੰਡੀਆ ਐਕਸਪ੍ਰੈਸ ਦੀ ਇਹ ਫਲਾਇਟ ਸਵੇਰੇ 10.15 ਵਜੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲੈਂਡ ਕਰੇਗੀ। 

Courtesy: JBT

Share:

ਪੰਜਾਬ ਤੋਂ ਸਿੱਧੇ ਹੈਦਰਾਬਾਦ ਜਾਉਣ ਵਾਲੇ ਯਾਤਰਿਆਂ ਲਈ ਚੰਗੀ ਖ਼ਬਰ ਆ ਰਹੀ ਹੈ। ਹੁਣ ਅੰਮ੍ਰਿਤਸਰ ਏਅਰਪੋਰਟ ਤੋਂ ਹੈਦਰਾਬਾਦ ਲਈ ਸਿੱਧੀ ਫਲਾਇਟ ਸ਼ੁਰੂ ਹੋ ਗਈ ਹੈ। ਅੰਮ੍ਰਿਤਸਰ ਤੋਂ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਇਟ ਨੇ ਸ਼ੁਕਰਵਾਰ ਸਵੇਰੇ 10.15 ਵਜੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲੈਂਡ ਕੀਤਾ। ਇਸ ਤੋਂ ਬਾਅਦ 11.00 ਵਜੇ ਅੰਮ੍ਰਿਤਸਰ ਤੋਂ ਹੈਦਰਾਬਾਦ ਲਈ ਫਲਾਇਟ ਭਰੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸ਼ਿਮਲਾ ਲਈ ਉਡਾਣਾਂ ਵੀ ਸ਼ੁਰੂ ਹੋਈਆਂ ਸਨ।

ਸ਼ਿਮਲਾ-ਅੰਮ੍ਰਿਤਸਰ ਫਲਾਈਟ ਵੀ ਹੋਈ ਸ਼ੁਰੂ 

ਸ਼ਿਮਲਾ ਅਤੇ ਅੰਮ੍ਰਿਤਸਰ ਵਿਚਕਾਰ ਅਲਾਇੰਸ ਏਅਰ ਦੀਆਂ ਉਡਾਣਾਂ ਵੀਰਵਾਰ ਤੋਂ ਸ਼ੁਰੂ ਹੋ ਗਈਆਂ ਹਨ। ਪਹਿਲੇ ਦਿਨ ATR-42 ਕਲਾਸ 48 ਸੀਟਰ ਜਹਾਜ਼ ਵਿੱਚ ਕੁੱਲ 24 ਯਾਤਰੀਆਂ ਨੇ ਸਫ਼ਰ ਕੀਤਾ। 18 ਯਾਤਰੀ ਸ਼ਿਮਲਾ ਤੋਂ ਅੰਮ੍ਰਿਤਸਰ ਪਹੁੰਚੇ ਅਤੇ 6 ਯਾਤਰੀ ਸ਼ਿਮਲਾ ਤੋਂ ਅੰਮ੍ਰਿਤਸਰ ਗਏ। ਇਹ ਉਡਾਣਾਂ ਹਫ਼ਤੇ ਵਿੱਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਚੱਲਣਗੀਆਂ। ਆਮ ਤੌਰ 'ਤੇ ਹਰ ਰੋਜ਼ 25 ਤੋਂ 30 ਯਾਤਰੀ ਅੰਮ੍ਰਿਤਸਰ ਲਈ ਹਵਾਈ ਉਡਾਣ ਵਿੱਚ ਸਵਾਰ ਹੋ ਸਕਦੇ ਹਨ। ਇਸ ਨਾਲ ਸੈਲਾਨੀਆਂ ਨੂੰ ਹੀ ਨਹੀਂ ਸਗੋਂ ਕਾਰੋਬਾਰੀਆਂ ਨੂੰ ਵੀ ਫਾਇਦਾ ਹੋਵੇਗਾ।
 

ਇਹ ਵੀ ਪੜ੍ਹੋ

Tags :