HOSHIARPUR: ਸਿਹਤ ਵਿਭਾਗ ਦੀ ਟੀਮ ਵੱਲੋਂ ਵੱਡੀ ਕਾਰਵਾਈ, 5 ਕੁਇੰਟਲ ਨਕਲੀ ਪਨੀਰ ਜ਼ਬਤ, ਗੁਰਦਾਸਪੁਰ ਤੋਂ ਹੋ ਰਿਹਾ ਸੀ ਸਪਲਾਈ

ਇਹ ਲੋਕ ਬਾਜ਼ਾਰ ਵਿੱਚ ਪਨੀਰ 150 ਤੋਂ 250 ਰੁਪਏ ਵਿੱਚ ਵੇਚਦੇ ਹਨ। ਦੁਕਾਨਦਾਰ ਗਾਹਕਾਂ ਨੂੰ ਉਹੀ ਪਨੀਰ 350 ਤੋਂ 400 ਰੁਪਏ ਵਿੱਚ ਵੇਚ ਰਹੇ ਹਨ ਅਤੇ ਮੋਟਾ ਮੁਨਾਫ਼ਾ ਕਮਾ ਰਹੇ ਹਨ।

Share:

ਹਾਈਲਾਈਟਸ

  • 1 ਕਿਲੋ ਪਨੀਰ 5 ਕਿਲੋ ਫੁੱਲ ਫੈਟ ਵਾਲੇ ਦੁੱਧ ਤੋਂ ਤਿਆਰ ਕੀਤਾ ਜਾਂਦਾ ਹੈ।
  • ਉਹ 200 ਰੁਪਏ ਵਿੱਚ ਪਨੀਰ ਕਿਵੇਂ ਵੇਚ ਸਕਦੇ ਹਨ?

ਹੁਸ਼ਿਆਰਪੁਰ 'ਚ ਸਿਹਤ ਵਿਭਾਗ ਦੀ ਟੀਮ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਗੱਡੀ ਵਿੱਚੋਂ ਕਰੀਬ 5 ਕੁਇੰਟਲ ਨਕਲੀ ਪਨੀਰ ਬਰਾਮਦ ਕੀਤਾ। ਇਸ ਪਨੀਰ ਵਿੱਚ ਹਾਨੀਕਾਰਕ ਪਦਾਰਥ ਮਿਲਾ ਕੇ ਇਸ ਨੂੰ ਬਾਜ਼ਾਰ ਵਿੱਚ ਵੇਚਣ ਲਈ ਭੇਜਿਆ ਜਾ ਰਿਹਾ ਸੀ। ਸਿਹਤ ਟੀਮ ਨੇ ਸੈਂਪਲ ਲੈ ਕੇ ਖਰੜ ਲੈਬਾਰਟਰੀ ਭੇਜ ਦਿੱਤੇ ਹਨ।

ਨਾਕਾਬੰਦੀ  ਦੌਰਾਨ ਜ਼ਬਤ ਕੀਤਾ ਨਕਲੀ ਪਨੀਰ

ਜ਼ਿਲ੍ਹਾ ਸਿਹਤ ਅਫ਼ਸਰ ਡਾ: ਲਖਵੀਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਜ਼ਿਲ੍ਹਾ ਗੁਰਦਾਸਪੁਰ ਤੋਂ ਵੱਖ-ਵੱਖ ਰਸਤਿਆਂ ਰਾਹੀਂ ਹੁਸ਼ਿਆਰਪੁਰ ਜ਼ਿਲ੍ਹੇ ਅਤੇ ਹਿਮਾਚਲ ਪ੍ਰਦੇਸ਼ ਦੀਆਂ ਮੰਡੀਆਂ ਵਿੱਚ ਵੱਡੀ ਮਾਤਰਾ ਵਿੱਚ ਨਕਲੀ ਪਨੀਰ ਵੇਚਿਆ ਜਾ ਰਿਹਾ ਹੈ। ਜਿਸ ਦੇ ਚਲਦੇ ਨਾਕਾਬੰਦੀ ਕਰਕੇ ਵੱਡੀ ਪੱਧਰ 'ਤੇ ਨਕਲੀ ਪਨੀਰ ਜ਼ਬਤ ਕੀਤਾ ਗਿਆ, ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਅੱਗੇ ਉਨ੍ਹਾਂ ਕਿਹਾ ਕੀ 1 ਕਿਲੋ ਪਨੀਰ 5 ਕਿਲੋ ਫੁੱਲ ਫੈਟ ਵਾਲੇ ਦੁੱਧ ਤੋਂ ਤਿਆਰ ਕੀਤਾ ਜਾਂਦਾ ਹੈ। ਉਥੇਂ ਹੀ ਪਤਾ ਲੱਗਾ ਕਿ 1 ਕਿਲੋ ਦੁੱਧ 60 ਤੋਂ 70 ਰੁਪਏ ਦੇ ਕਰੀਬ ਮਿਲ ਰਿਹਾ ਹੈ। ਉਹ 200 ਰੁਪਏ ਵਿੱਚ ਪਨੀਰ ਕਿਵੇਂ ਵੇਚ ਸਕਦੇ ਹਨ? ਇਸ ਕਾਰਨ ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਮਿਲਾਵਟਖੋਰਾਂ ਨੇ ਇੱਕ ਵੱਡੀ ਸਿੰਡੀਕੇਟ ਬਣਾਈ ਹੋਈ ਹੈ।

ਨਕਲੀ ਪਨੀਰ ਤੋਂ ਮੋਟਾ ਮੁਨਾਫਾ 

ਜਿਸ ਵਿੱਚ ਵੱਡੀਆਂ-ਵੱਡੀਆਂ ਦੁਕਾਨਾਂ ਚਲਾਉਣ ਵਾਲੇ ਅਤੇ ਮਠਿਆਈਆਂ ਵੇਚਣ ਵਾਲੇ ਕਈ ਮਠਿਆਈਆਂ ਵਾਲੇ ਵੀ ਇਨ੍ਹਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮਿਲਾਵਟਖੋਰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪਨੀਰ ਵੇਚਣ ਲਈ ਕਈ ਤਰ੍ਹਾਂ ਦੇ ਰੂਟ ਵਰਤਦੇ ਹਨ ਤਾਂ ਜੋ ਉਹ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਆਪਣਾ ਨਕਲੀ ਪਨੀਰ ਵੇਚ ਕੇ ਮੋਟਾ ਮੁਨਾਫ਼ਾ ਕਮਾ ਸਕਣ।

ਇਹ ਵੀ ਪੜ੍ਹੋ