ਇਨਸਾਨੀਅਤ ਦੀ ਸੇਵਾ ਸੁਸਾਇਟੀ ਵੱਲੋਂ ਦਰੱਖਤ ਨਾਲ ਬੰਨੇ 12 ਸਾਲਾ ਬੱਚੇ ਨੂੰ ਛੁਡਵਾਇਆ

ਇਨਸਾਨੀਅਤ ਦੀ ਸੇਵਾ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ ਦਿੜਬਾ ਦੇ ਪਿੰਡ ਉਭਿਆ ਵਿੱਚ ਜਾ ਕੇ ਘਰ ਵਿੱਚ ਦਰੱਖਤ ਨਾਲ ਬੰਨ੍ਹੇ ਇੱਕ 12 ਸਾਲਾ ਬੱਚੇ ਨੂੰ ਛੁਡਵਾਇਆ ਗਿਆ। ਜਿਸ ਤੋਂ ਬਾਅਦ ਸੁਸਾਇਟੀ ਬੱਚੇ ਨੂੰ ਆਪਣੇ ਨਾਲ ਲੁਧਿਆਣੇ ਲੈ ਗਏ। ਪਿੰਡ ਵਾਸੀਆਂ ਅਨੁਸਾਰ ਬੱਚੇ ਦੀ ਮਾਂ ਨਸ਼ੇ ਦੀ ਹਾਲਤ ਵਿੱਚ ਬੱਚੇ ਦੀ ਕੁੱਟਮਾਰ ਕਰਦੀ ਸੀ। ਉਸ ਨੂੰ ਖਾਣਾ […]

Share:

ਇਨਸਾਨੀਅਤ ਦੀ ਸੇਵਾ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ ਦਿੜਬਾ ਦੇ ਪਿੰਡ ਉਭਿਆ ਵਿੱਚ ਜਾ ਕੇ ਘਰ ਵਿੱਚ ਦਰੱਖਤ ਨਾਲ ਬੰਨ੍ਹੇ ਇੱਕ 12 ਸਾਲਾ ਬੱਚੇ ਨੂੰ ਛੁਡਵਾਇਆ ਗਿਆ। ਜਿਸ ਤੋਂ ਬਾਅਦ ਸੁਸਾਇਟੀ ਬੱਚੇ ਨੂੰ ਆਪਣੇ ਨਾਲ ਲੁਧਿਆਣੇ ਲੈ ਗਏ।

ਪਿੰਡ ਵਾਸੀਆਂ ਅਨੁਸਾਰ ਬੱਚੇ ਦੀ ਮਾਂ ਨਸ਼ੇ ਦੀ ਹਾਲਤ ਵਿੱਚ ਬੱਚੇ ਦੀ ਕੁੱਟਮਾਰ ਕਰਦੀ ਸੀ। ਉਸ ਨੂੰ ਖਾਣਾ ਵੀ ਨਹੀਂ ਦਿੰਦੀ ਸੀ।  ਉਸ ਨੂੰ ਦਰੱਖਤ ਨਾਲ ਬੰਨ੍ਹ ਕੇ ਰੱਖਦੀ ਸੀ। ਇੰਨ੍ਹਾ ਜੁਲਮ ਕੀਤੇ ਜਾਣ ਕਾਰਨ ਬੱਚੇ ਦਾ ਮਾਨਸਿਕ ਸੰਤੁਲਨ ਵਿਗੜ ਗਿਆ। ਜਿਸ ਦੀ ਇੱਕ ਵਿਅਕਤੀ ਨੇ ਵੀਡੀਓ ਬਣਾ ਕੇ ਸੁਸਾਇਟੀ ਨੂੰ ਭੇਜੀ ਤਾਂ ਨੁਮਾਇੰਦਿਆਂ ਨੇ ਬੱਚੇ ਨੂੰ ਛੁਡਵਾਇਆ।

image source –jbt

ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਨੁਮਾਇੰਦੇ ਗੁਰਪ੍ਰੀਤ ਸਿੰਘ ਮਿੰਟੂ ਨੇ ਦੱਸਿਆ ਕਿ ਪਿੰਡ ਉਭਿਆ ਦੇ ਵਸਨੀਕ ਗੁਰਲਾਲ ਸਿੰਘ ਨੇ ਉਸ ਨੂੰ ਬੱਚੇ ਦੀ ਵੀਡੀਓ ਭੇਜ ਕੇ ਦੱਸਿਆ ਸੀ ਕਿ ਪਿੰਡ ਵਿੱਚ ਇੱਕ 12 ਸਾਲਾ ਬੱਚੇ ਨੂੰ ਉਸਦੀ ਮਾਂ ਵੱਲੋਂ ਦਰੱਖਤ ਨਾਲ ਬੰਨ ਕੇ ਰੱਖਿਆ ਜਾਂਦਾ ਹੈ।  ਬੱਚੇ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਤਾਂ ਅਸੀਂ ਆਪਣੀ ਟੀਮ ਨਾਲ ਪਿੰਡ ਉਭੀਆ ਪਹੁੰਚੇ ਅਤੇ ਜਦੋਂ ਆ ਕੇ ਦੇਖਿਆ ਤਾਂ ਬੱਚੇ ਨੂੰ ਰੱਸੀ ਨਾਲ ਬੰਨ੍ਹਿਆ ਹੋਇਆ ਸੀ। ਘਰ, ਬੱਚੇ ਦੀ ਹਾਲਤ ਠੀਕ ਨਹੀਂ ਸੀ ਅਤੇ ਉਹ ਉੱਥੇ ਬਾਥਰੂਮ ਹੀ  ਕਰਦਾ ਸੀ।ਉਨ੍ਹਾਂ ਕਿਹਾ ਕਿ ਗੁਆਂਢੀ ਸਵੇਰੇ-ਸ਼ਾਮ ਨੂੰ ਖਾਣਾ ਦੇ ਜਾਂਦੇ ਸਨ।  ਗੁਰਪ੍ਰੀਤ ਸਿੰਘ ਮਿੰਟੂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਪੰਜਾਬ ਲਈ ਸ਼ਰਮਨਾਕ ਹਨ।

ਬੱਚੇ ਦੇ ਪਿਤਾ ਦੀ 11 ਸਾਲ ਪਹਿਲਾ ਹੋ ਚੁੱਕੀ ਹੈ ਮੌਤ

ਗੁਆਂਢੀ ਗੁੱਡੀ ਨੇ ਦੱਸਿਆ ਕਿ 12 ਸਾਲਾ ਵਿੱਕੀ ਸਿੰਘ ਦਾ ਪਿਤਾ ਨਸ਼ੇ ਦਾ ਆਦੀ ਸੀ। ਜਿਸ ਨੇ ਪ੍ਰਵਾਸੀ ਔਰਤ ਨਾਲ ਵਿਆਹ ਕਰਵਾਇਆ ਸੀ। ਪਤੀ-ਪਤਨੀ ਹਰ ਸਮੇਂ ਨਸ਼ਾ ਕਰਦੇ ਰਹਿੰਦੇ ਸਨ। ਲਗਭਗ 11 ਸਾਲ ਪਹਿਲਾਂ ਵਿੱਕੀ ਦੇ ਪਿਤਾ ਬਿੱਕਰ ਸਿੰਘ ਦੀ ਮੌਤ ਹੋ ਗਈ ਸੀ ਜਦਕਿ ਮਾਂ ਪਰਮਜੀਤ ਨਸ਼ੇ ਦੀ ਆਦੀ ਸੀ। ਨਸ਼ੇ ਦੀ ਹਾਲਤ ‘ਚ ਉਹ ਬੱਚੇ ਦੀ ਕੁੱਟਮਾਰ ਕਰਦੀ ਸੀ ਅਤੇ ਉਸ ਨੂੰ ਦਰੱਖਤ ਨਾਲ ਬੰਨ੍ਹ ਕੇ ਰੱਖਦੀ ਸੀ, ਜਿਸ ਕਾਰਨ ਬੱਚੇ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਸੀ।