ਵਿਵਾਦਾਂ 'ਚ ਆਟੇ ਦੀ ਹੋਮ ਡਿਲੀਵਰੀ, ਬਾਜਵਾ ਨੇ ਘੇਰੀ ਸਰਕਾਰ

ਆਟਾ-ਦਾਲ ਸਕੀਮ ਦੇ ਤਹਿਤ ਪੰਜਾਬ ਸਰਕਾਰ ਨੇ ਆਟੇ ਦੀ ਹੋਮ ਡਿਲੀਵਰੀ ਸ਼ੁਰੂ ਕਰਨ ਦਾ ਐਲਾਨ ਕੀਤਾ। ਪਹਿਲਾਂ ਇਸ ਸਕੀਮ ਦੇ ਖਿਲਾਫ ਡਿਪੂ ਹੋਲਡਰ ਅਦਾਲਤ ਚਲੇ ਗਏ। ਹੁਣ ਵਿਰੋਧੀ ਧਿਰ ਕਾਂਗਰਸ ਨੇ ਸਰਕਾਰ ਨੂੰ ਘੇਰਿਆ।

Share:

ਹਾਈਲਾਈਟਸ

  • ਆਟਾ ਦਾਲ
  • ਪ੍ਰਤਾਪ ਬਾਜਵਾ

ਪੰਜਾਬ ਅੰਦਰ ਆਟਾ ਦਾਲ ਸਕੀਮ ਤਹਿਤ ਆਟੇ ਦੀ ਹੋਮ ਡਿਲੀਵਰੀ ਸ਼ੁਰੂ ਤੋਂ ਪਹਿਲਾਂ ਮੁੜ ਵਿਵਾਦਾਂ 'ਚ ਘਿਰੀ।  ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਨਾ ਸਿਰਫ ਲਾਭਪਾਤਰੀਆਂ ਨੂੰ ਘਟੀਆ ਪੱਧਰ ਦਾ ਆਟਾ ਮਿਲਣ ਦਾ ਖਤਰਾ ਹੈ, ਸਗੋਂ ‘ਆਪ’ ਸਰਕਾਰ ਦੀ ਫਲੈਗਸ਼ਿਪ ਸਕੀਮ ਨਾਲ ਸਰਕਾਰੀ ਖਜ਼ਾਨੇ ‘ਤੇ ਬੇਲੋੜਾ ਬੋਝ ਵੀ ਵਧੇਗਾ। ਉਨ੍ਹਾਂ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਪਹਿਲਾਂ ਹੀ ਚਿੰਤਾ ਜ਼ਾਹਰ ਕਰ ਚੁੱਕੇ ਹਨ ਕਿ ਉਨ੍ਹਾਂ ਕੋਲ ਕਣਕ ਦੇ ਆਟੇ ਦੀ ਗੁਣਵੱਤਾ ਦਾ ਪਤਾ ਲਗਾਉਣ ਦਾ ਕੋਈ ਤਰੀਕਾ ਨਹੀਂ ਹੈ। ਫਿਰ ਵੀ ‘ਆਪ’ ਸਰਕਾਰ ਇਸ ਯੋਜਨਾ ‘ਤੇ ਅੱਗੇ ਵਧਣ ‘ਤੇ ਅੜੀ ਹੋਈ ਹੈ।

ਬਾਜਵਾ ਨੇ ਰੱਖੀ ਇਹ ਮੰਗ 

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਨੂੰ ਕਣਕ ਦੇ ਆਟੇ ਦੀ ਬਜਾਏ ਲਾਭਪਾਤਰੀਆਂ ਨੂੰ ਕਣਕ ਦਾ ਅਨਾਜ ਮੁਹੱਈਆ ਕਰਵਾਉਣਾ ਚਾਹੀਦਾ ਹੈ। ਬਾਜਵਾ ਨੇ ਪੰਜਾਬ ਦੀ ਆਪ ਸਰਕਾਰ ‘ਤੇ ਦੋਸ਼ ਲਾਇਆ ਕਿ ਉਹ ਦਿੱਲੀ ‘ਚ ਬੈਠੇ ਆਕਾਵਾਂ ਦੇ ਤਰਕਹੀਣ ਵਿਚਾਰ ਨੂੰ ਸੰਤੁਸ਼ਟ ਕਰਨ ਲਈ ਸੁਚਾਰੂ ਢੰਗ ਨਾਲ ਚੱਲ ਰਹੇ ਰਾਸ਼ਨ ਡਿਪੂ ਸਿਸਟਮ ਨੂੰ ਖਤਮ ਕਰ ਰਹੀ ਹੈ। ਬਾਜਵਾ ਨੇ ਕਿਹਾ ਕਿ ਕਣਕ ਨੂੰ ਪੀਸਣ ਅਤੇ ਆਟਾ ਘਰ-ਘਰ ਪਹੁੰਚਾਉਣ ਲਈ ਮਨੁੱਖੀ ਸ਼ਕਤੀ ਦੀ ਵਰਤੋਂ ਕਰਕੇ ਆਮ ਆਦਮੀ ਪਾਰਟੀ ਸੂਬੇ ਦੀ ਪਹਿਲਾਂ ਹੀ ਖਰਾਬ ਹੋ ਚੁੱਕੀ ਵਿੱਤੀ ਹਾਲਤ ‘ਤੇ ਵਾਧੂ ਬੋਝ ਪਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ  ਕਣਕ ਦੇ ਅਨਾਜ ਦੀ ਗੁਣਵੱਤਾ ਦਾ ਮੁਲਾਂਕਣ ਕਰਨਾ ਸੰਭਵ ਹੈ, ਪਰ ਕਣਕ ਦੇ ਦਾਣੇ ਨੂੰ ਕਣਕ ਦੇ ਆਟੇ ਵਿੱਚ ਪੀਸਣ ਤੋਂ ਬਾਅਦ ਮਿਆਰ ਦਾ ਪਤਾ ਲਗਾਉਣਾ ਲਗਭਗ ਅਸੰਭਵ ਹੈ। ਲਾਭਪਾਤਰੀਆਂ ਲਈ ਆਟਾ ਬਣਾਉਣ ਲਈ ਸੜੀ ਹੋਈ ਕਣਕ ਦੀ ਵਰਤੋਂ ਕਰਨ ਦੀਆਂ ਉਚਿਤ ਸੰਭਾਵਨਾਵਾਂ ਹਨ। ਇਸ ਕਰਕੇ ਸਰਕਾਰ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ। 

ਇਹ ਵੀ ਪੜ੍ਹੋ