ਦੀਵਾਲੀ ਤੇ ਸੁੰਦਰ ਲਾਈਟਾਂ ਨਾਲ ਸਜਾਇਆ ਪਵਿਤਰ ਦਰਬਾਰ ਸਾਹਿਬ, 2 ਲੱਖ ਸ਼ਰਧਾਲੂ ਪੁੱਜੇ

ਦੇਸੀ ਘਿਓ ਦੇ 1 ਲੱਖ ਦੀਵੇ ਜਗਾਏ ਗਏ। ਜਿਸ ਨੇ ਇਸ ਦੀ ਸੁੰਦਰਤਾ ਨੂੰ ਕਈ ਗੁਣਾ ਵਧਾ ਦਿੱਤੀ। ਇਸ ਤੋਂ ਬਾਅਦ ਸ਼ਾਨਦਾਰ ਆਤਿਸ਼ਬਾਜ਼ੀ ਦੇ ਨਜ਼ਾਰੇ ਵੇਖਣ ਨੂੰ ਮਿਲੇ।

Share:

Golden temple
Golden temple

ਅੰਮ੍ਰਿਤਸਰ ਵਿੱਖੇ ਸਥਿਤ ਸ੍ਰੀ ਦਰਬਾਰ ਸਾਹਿਬ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਨੂੰ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ। ਇਸ ਦੌਰਾਨ ਦਰਬਾਰ ਸਾਹਿਬ ਵਿੱਚ ਸੁੰਦਰ ਨਜ਼ਾਰਾ ਵੇਖਣ ਨੂੰ ਮਿਲਿਆ। ਇਸ ਦੌਰਾਨ ਕਰੀਬ 2 ਲੱਖ ਸ਼ਰਧਾਲੂ ਮੱਥਾ ਟੇਕਣ ਪੁੱਜੇ। ਹਰ ਕੋਈ ਇਸ ਨਜ਼ਾਰੇ ਨੂੰ ਵੇਖਦਾ ਰਹਿ ਗਿਆ। ਉਥੇ ਹੀ ਸ਼ਰਧਾਲੂ ਆਪਣੇ ਮੋਬਾਇਲ ਦੇ ਕੈਮਰੇ ਵਿੱਚ ਇਹ ਨਜ਼ਾਰਾ ਕੈਦ ਕਰਦੇ ਰਹੇ। ਸ਼ਾਮ ਹੁੰਦਿਆਂ ਹੀ ਦੇਸੀ ਘਿਓ ਦੇ 1 ਲੱਖ ਦੀਵੇ ਜਗਾਏ ਗਏ। ਜਿਸ ਨੇ ਇਸ ਦੀ ਸੁੰਦਰਤਾ ਨੂੰ ਕਈ ਗੁਣਾ ਵਧਾ ਦਿੱਤੀ। ਦੀਵੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਜਗਾਏ ਗਏ। ਇਸ ਤੋਂ ਬਾਅਦ ਸ਼ਾਨਦਾਰ ਆਤਿਸ਼ਬਾਜ਼ੀ ਦੇ ਨਜ਼ਾਰੇ ਵੇਖਣ ਨੂੰ ਮਿਲੇ। ਜਿਸ ਨੂੰ ਦੇਖਣ ਲਈ ਬਾਹਰਲੇ ਸੂਬਿਆਂ ਤੋਂ ਵੀ ਸ਼ਰਧਾਲੂ ਪੁੱਜੇ। ਸੋਨੇ ਦੇ ਬਣੇ ਮੰਦਰ 'ਤੇ ਪੀਲੇ ਰੰਗ ਦੇ ਕੱਚ ਦੇ ਬਲਬ ਚਮਕ ਰਹੇ ਹਨ। ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਲਈ ਇੱਥੇ ਸਵੇਰ ਤੋਂ ਹੀ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਲੰਗਰ ਵਿੱਚ ਦਾਲ-ਰੋਟੀ ਤੋਂ ਇਲਾਵਾ ਖੀਰ ਅਤੇ ਜਲੇਬੀ ਵੀ ਵਰਤਾਈ ਗਈ।  ਦਸ ਦੇਈਏ ਕਿ ਦੀਵਾਲੀ ਵਾਲੇ ਦਿਨ ਸ਼੍ਰੀ ਰਾਮ ਰਾਵਣ ਨੂੰ ਹਰਾ ਕੇ ਸੀਤਾ ਮਾਤਾ ਅਤੇ ਲਕਸ਼ਮਣ ਜੀ ਨਾਲ ਅਯੁੱਧਿਆ ਪਰਤੇ ਸਨ ਪਰ ਸਿੱਖ ਇਤਿਹਾਸ ਵਿੱਚ ਅੱਜ ਦੇ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਆਪਣੀ ਸਿਆਣਪ ਨਾਲ 52 ਰਾਜਿਆਂ ਨੂੰ ਮੁਗਲਾਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਵਾਇਆ ਸੀ।

ਇਹ ਵੀ ਪੜ੍ਹੋ