Hockey Player ਵਰੁਣ ਤੇ ਨਾਬਾਲਗ ਨਾਲ ਜਬਰ-ਜਨਾਹ ਦਾ ਪਰਚਾ, 2 ਦਿਨ ਪਹਿਲਾਂ ਬਣਿਆ ਸੀ ਪੰਜਾਬ ਪੁਲਿਸ ਵਿੱਚ DSP

Hockey Player Varun Kumar Rape FIR: ਪੀੜਤਾ ਨੇ ਦੋਸ਼ ਲਾਇਆ ਕਿ ਵਰੁਣ ਨੇ ਉਸ ਨੂੰ ਇੰਸਟਾਗ੍ਰਾਮ (Instagram) 'ਤੇ ਦੋਸਤੀ ਕੀਤੀ। ਇਸ ਤੋਂ ਬਾਅਦ ਉਸ ਨੇ 5 ਸਾਲ ਤੱਕ ਉਸ ਨਾਲ ਬਲਾਤਕਾਰ ਕੀਤਾ। ਵਰੁਣ ਖਿਲਾਫ ਕਰਨਾਟਕ ਦੇ ਬੈਂਗਲੁਰੂ 'ਚ ਮਾਮਲਾ ਦਰਜ ਕੀਤਾ ਗਿਆ ਹੈ। 

Share:

Hockey Player Varun Kumar Rape FIR: ਭਾਰਤੀ ਹਾਕੀ ਟੀਮ ਦੇ ਖਿਡਾਰੀ ਵਰੁਣ ਕੁਮਾਰ ਉੱਤੇ ਨਾਬਾਲਗ ਕੁੜੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਪੋਸਕੇ ਐਕਟ ਦੇ ਤਹਿਤ ਦਰਜ਼ ਕੀਤਾ ਗਿਆ ਹੈ। ਵਰੁਣ ਅੱਜੇ 2 ਦਿਨ ਪਹਿਲਾਂ ਹੀ ਪੰਜਾਬ ਪੁਲਿਸ ਵਿੱਚ ਡੀਐਸਪੀ (DSP) ਬਣਿਆ ਹੈ। ਪਿਛਲੇ ਐਤਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਵਰੁਣ ਨੂੰ ਡੀਐਸਪੀ ਦਾ ਨਿਯੁਕਤੀ ਪੱਤਰ ਸੌਂਪਿਆ ਸੀ। ਪੀੜਤਾ ਨੇ ਦੋਸ਼ ਲਾਇਆ ਕਿ ਵਰੁਣ ਨੇ ਉਸ ਨੂੰ ਇੰਸਟਾਗ੍ਰਾਮ (Instagram) 'ਤੇ ਦੋਸਤੀ ਕੀਤੀ। ਇਸ ਤੋਂ ਬਾਅਦ ਉਸ ਨੇ 5 ਸਾਲ ਤੱਕ ਉਸ ਨਾਲ ਬਲਾਤਕਾਰ ਕੀਤਾ। ਵਰੁਣ ਖਿਲਾਫ ਕਰਨਾਟਕ ਦੇ ਬੈਂਗਲੁਰੂ 'ਚ ਮਾਮਲਾ ਦਰਜ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਸ ਮਾਮਲੇ 'ਚ ਛਾਪੇਮਾਰੀ ਕਰਨ ਲਈ ਬੈਂਗਲੁਰੂ ਪੁਲਸ ਦੀ ਟੀਮ ਪੰਜਾਬ-ਹਿਮਾਚਲ ਪਹੁੰਚ ਚੁੱਕੀ ਹੈ। ਹਾਲਾਂਕਿ ਪੰਜਾਬ ਪੁਲਿਸ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। 

ਵਿਆਹ ਦੇ ਬਹਾਨੇ ਪੀੜਤਾ ਨਾਲ ਕਰਦਾ ਰਿਹਾ 5 ਸਾਲ ਤੱਕ ਜਬਰ-ਜਨਾਹ

ਪੀੜਤਾ ਨੇ ਸ਼ਿਕਾਇਤ ਦਰਜ਼ ਕਰਵਾਈ ਹੈ ਕਿ 17 ਸਾਲ ਦੀ ਉਮਰ 'ਚ ਉਹ 2019 'ਚ ਇੰਸਟਾਗ੍ਰਾਮ ਰਾਹੀਂ ਵਰੁਣ ਦੇ ਸੰਪਰਕ 'ਚ ਆਈ ਸੀ। ਉਦੋਂ ਵਰੁਣ ਸਪੋਰਟਸ ਅਥਾਰਟੀ ਆਫ ਇੰਡੀਆ 'ਚ ਟ੍ਰੇਨਿੰਗ ਲੈ ਰਿਹਾ ਸੀ। ਇਸ ਤੋਂ ਬਾਅਦ ਵਰੁਣ ਨੇ ਵਿਆਹ ਦੇ ਬਹਾਨੇ ਉਸ ਨਾਲ ਬਲਾਤਕਾਰ ਕੀਤਾ। ਇਹ ਸਿਲਸਿਲਾ ਪਿਛਲੇ 5 ਸਾਲਾਂ ਤੋਂ ਚੱਲ ਰਿਹਾ ਸੀ। ਹੁਣ ਉਹ 21 ਸਾਲਾਂ ਦੀ ਹੈ। ਹੁਣ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵਰੁਣ ਹਿਮਾਚਲ ਦੇ ਚੰਬਾ ਜ਼ਿਲ੍ਹੇ ਦੇ ਡਲਹੌਜ਼ੀ ਦਾ ਰਹਿਣ ਵਾਲਾ ਹੈ। ਇਸ ਸਮੇਂ ਉਹ ਪੰਜਾਬ ਵਿੱਚ ਜਲੰਧਰ ਦੇ ਪਿੰਡ ਮਿੱਠਾਪੁਰ ਵਿੱਚ ਰਹਿ ਰਿਹਾ ਹੈ।  

ਮਹਾਰਾਜਾ ਰਣਜੀਤ ਸਿੰਘ ਐਵਾਰਡ ਤੇ ਅਰਜੁਨ ਐਵਾਰਡ ਜਿੱਤ ਚੁੱਕਾ ਵਰੁਣ

2021 ਵਿੱਚ ਵਰੁਣ ਨੂੰ ਅਰਜੂਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
2021 ਵਿੱਚ ਵਰੁਣ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇੰਸਟਾਗ੍ਰਾਮ

ਵਰੁਣ ਨੇ 2017 ਵਿੱਚ ਭਾਰਤੀ ਟੀਮ ਵਿੱਚ ਐਂਟਰੀ ਕੀਤੀ ਸੀ। ਉਹ 2020 ਟੋਕੀਓ ਓਲੰਪਿਕ ਵਿੱਚ ਭਾਰਤ ਦੀ ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਦਾ ਵੀ ਮੈਂਬਰ ਸੀ। ਬਰਮਿੰਘਮ ਵਿੱਚ ਹੋਈਆਂ 2022 ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਵਰੁਣ 2022 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸੀ। ਉਸ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਅਤੇ ਅਰਜੁਨ ਐਵਾਰਡ ਮਿਲ ਚੁੱਕੇ ਹਨ।

ਇਹ ਵੀ ਪੜ੍ਹੋ