Hit & Run ਕਾਨੂੰਨ - ਪੰਜਾਬ 'ਚ 200 ਫੁੱਟ ਦੇ ਟਾਵਰ ਉਪਰ ਚੜ੍ਹਿਆ ਟਰੱਕ ਡਰਾਈਵਰ, ਕੀਤਾ ਵਿਰੋਧ 

ਨਵੇਂ ਕਾਨੂੰਨ ਦਾ ਐਲਾਨ ਹੋਣ ਮਗਰੋਂ ਇਸ ਵਿਅਕਤੀ ਨੇ ਡਰਾਈਵਰੀ ਛੱਡਣ ਦਾ ਦਾਅਵਾ ਕੀਤਾ। ਨਾਲ ਹੀ ਕਿਹਾ ਕਿ ਮੋਦੀ ਸਰਕਾਰ ਨੇ ਇਹ ਮਾਰੂ ਕਾਨੂੰਨ ਲਾਗੂ ਕੀਤੇ ਹਨ। 

Share:

ਹਾਈਲਾਈਟਸ

  • ਵਿਅਕਤੀ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ 'ਚ ਟਾਵਰ ’ਤੇ ਚੜ੍ਹ ਗਿਆ
  • ਕੁਲਵਿੰਦਰ ਸਿੰਘ ਨੇ ਹੇਠਾਂ ਛਾਲ ਮਾਰਨ ਦੀ ਧਮਕੀ ਦੇ ਦਿੱਤੀ
ਪੰਜਾਬ ਨਿਊਜ।  ਕੋਟਕਪੁਰਾ ਦੇ ਦੇਵੀਵਾਲਾ ਰੋਡ ’ਤੇ ਸਥਿਤ ਵੀਆਈਪੀ ਕਾਲੋਨੀ ਵਿਖੇ ਇੱਕ ਵਿਅਕਤੀ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ 'ਚ ਟਾਵਰ ’ਤੇ ਚੜ੍ਹ ਗਿਆ। ਵਿਅਕਤੀ ਦੇ ਟਾਵਰ ’ਤੇ ਚੜ੍ਹਨ ਤੋਂ ਬਾਅਦ ਮੌਕੇ ’ਤੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ’ਤੇ ਪਹੁੰਚੀ। ਜਾਣਕਾਰੀ ਅਨੁਸਾਰ ਸਥਾਨਕ ਜੀਵਨ ਨਗਰ ਦਾ ਰਹਿਣ ਵਾਲਾ ਟਰੱਕ ਡਰਾਈਵਰ ਕੁਲਵਿੰਦਰ ਸਿੰਘ ਮੰਗਲਵਾਰ ਦੁਪਹਿਰ ਕਰੀਬ 12 ਵਜੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਕਰਨ ਲਈ 200 ਫੁੱਟ ਉੱਚੇ ਟਾਵਰ ’ਤੇ ਚੜ੍ਹ ਗਿਆ ਸੀ। 
 
ਇਸ ਸ਼ਰਤ ਉਪਰ ਥੱਲੇ ਆਇਆ
ਸਪੀਕਰ ਲਗਾ ਕੇ ਪ੍ਰਸ਼ਾਸਨ ਨੇ ਡਰਾਈਵਰ ਨੂੰ ਸਮਝਾਉਣਾ ਸ਼ੁਰੂ ਕੀਤਾ। ਸਮਾਜਸੇਵੀ ਵੀਪੀ ਸਿੰਘ ਦੇ ਨਾਲ ਇੱਕ ਹੋਰ ਨੌਜਵਾਨ ਬੂਟਾ ਸਿੰਘ ਨੇ ਟਾਵਰ ’ਤੇ ਚੜ੍ਹਨਾ ਸ਼ੁਰੂ ਕੀਤਾ। ਜਦੋਂ ਉਹ ਅੱਧੇ ਰਸਤੇ ’ਤੇ ਪਹੁੰਚੇ ਤਾਂ ਕੁਲਵਿੰਦਰ ਸਿੰਘ ਨੇ ਹੇਠਾਂ ਛਾਲ ਮਾਰਨ ਦੀ ਧਮਕੀ ਦੇ ਦਿੱਤੀ। ਬੂਟਾ ਸਿੰਘ ਤਾਂ ਵਾਪਸ ਥੱਲੇ ਆ ਗਿਆ ਸੀ। ਪ੍ਰੰਤੂ ਸਮਾਜ ਸੇਵਕ ਵੀਪੀ ਸਿੰਘ ਕਿਸੇ ਨਾ ਕਿਸੇ ਤਰੀਕੇ ਟਾਵਰ ਦੇ ਸਿਖਰ 'ਤੇ ਪਹੁੰਚ ਗਿਆ। ਜਦੋਂ ਵੀਪੀ ਸਿੰਘ ਕੁਲਵਿੰਦਰ ਦੇ ਕੋਲ ਪਹੁੰਚਣ ਲੱਗਾ ਤਾਂ ਇਸੇ ਦੌਰਾਨ ਕੁਲਵਿੰਦਰ ਨੇ ਸ਼ਰਤ ਰੱਖੀ ਕਿ ਉਹ ਪੱਤਰਕਾਰਾਂ ਨਾਲ ਹੀ ਗੱਲ ਕਰੇਗਾ। ਇਸਤੋਂ ਬਾਅਦ ਪੁਲਿਸ ਨੇ ਪੱਤਰਕਾਰਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਉੱਥੋਂ ਹਟਾ ਦਿੱਤਾ। ਟਾਵਰ ਤੋਂ ਹੇਠਾਂ ਉਤਰਦਿਆਂ ਕੁਲਵਿੰਦਰ ਨੇ ਦੱਸਿਆ ਕਿ ਹਿੱਟ ਐਂਡ ਰਨ ਕਾਨੂੰਨ ਪਾਸ ਹੋਣ ਤੋਂ ਬਾਅਦ ਉਸਨੇ ਟਰੱਕ ਡਰਾਈਵਿੰਗ ਦੀ ਨੌਕਰੀ ਛੱਡ ਦਿੱਤੀ ਹੈ। ਕਿਉਂਕਿ 10,000 ਰੁਪਏ ਪ੍ਰਤੀ ਮਹੀਨਾ ਤਨਖਾਹ ਲੈਣ ਵਾਲੇ ਡਰਾਈਵਰਾਂ ਲਈ ਹਿੱਟ ਐਂਡ ਰਨ ਕਾਨੂੰਨ ਦੀ ਮਾਰ ਝੱਲਣਾ ਬਹੁਤ ਔਖਾ ਹੈ। ਦੂਜੇ ਪਾਸੇ ਪੁਲਿਸ ਨੇ ਕੁਲਵਿੰਦਰ ਸਿੰਘ ਨੂੰ ਦਿਮਾਗੀ ਤੌਰ 'ਤੇ ਬਿਮਾਰ ਦੱਸਿਆ। 
 
 

ਇਹ ਵੀ ਪੜ੍ਹੋ