ਸ਼੍ਰੀ ਮੁਕਤਸਰ ਸਾਹਿਬ ਵਿੱਚ ਇਤਿਹਾਸਕ ਮਾਘੀ ਮੇਲਾ ਸ਼ੁਰੂ, ਪੁਲਿਸ ਮੁਲਾਜ਼ਮ ਦੂਰਬੀਨ ਰਾਹੀਂ ਰੱਖਣਗੇ ਨਜ਼ਰ

ਫ਼ਿਰੋਜ਼ਪੁਰ ਰੋਡ, ਕੋਟਕਪੂਰਾ, ਬਠਿੰਡਾ, ਜਲਾਲਾਬਾਦ, ਗੁਰੂ ਹਰਸਹਾਏ ਰੋਡ ਵੱਲੋਂ ਆਉਣ ਵਾਲੇ ਭਾਰੀ ਵਾਹਨਾਂ ਦੇ ਸ਼ਹਿਰ ਅੰਦਰ ਦਾਖ਼ਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਨ੍ਹਾਂ ਲਈ ਵੱਖਰੇ ਪ੍ਰਬੰਧ ਕੀਤੇ ਗਏ ਹਨ।

Share:

ਹਾਈਲਾਈਟਸ

  • ਪੁਲਿਸ ਦੀਆਂ 18 ਪੈਦਲ ਟੀਮਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਤੈਨਾਤ ਹਨ

ਚਾਲੀ ਮੁਕਿਤਆਂ ਦੀ ਯਾਦ ਵਿੱਚ ਸ਼੍ਰੀ ਮੁਕਤਸਰ ਸਾਹਿਬ ਵਿੱਚ ਇਤਿਹਾਸਕ ਤਿੰਨ ਰੋਜ਼ਾ ਮਾਘੀ ਮੇਲਾ ਸ਼ੁਰੂ ਹੋ ਗਿਆ ਹੈ। ਦੇਸ਼-ਵਿਦੇਸ਼ ਤੋਂ ਸੰਗਤਾਂ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚ ਰਹੀਆਂ ਹਨ। ਇਹ ਸਥਾਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਵਾਰ ਮਾਘੀ ਮੇਲੇ ਵਿੱਚ ਪੰਜ ਲੱਖ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਦੂਜੇ ਪਾਸੇ ਜ਼ਿਲ੍ਹਾ ਪੁਲਿਸ ਵੱਲੋਂ ਮੇਲੇ ਨੂੰ ਲੈ ਕੇ ਸਖ਼ਤ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਟਰੈਫਿਕ ਰੂਟ ਪਲਾਨ ਵੀ ਜਾਰੀ ਕੀਤਾ ਗਿਆ ਹੈ। ਫ਼ਿਰੋਜ਼ਪੁਰ ਰੋਡ, ਕੋਟਕਪੂਰਾ, ਬਠਿੰਡਾ, ਜਲਾਲਾਬਾਦ, ਗੁਰੂ ਹਰਸਹਾਏ ਰੋਡ ਵੱਲੋਂ ਆਉਣ ਵਾਲੇ ਭਾਰੀ ਵਾਹਨਾਂ ਦੇ ਸ਼ਹਿਰ ਅੰਦਰ ਦਾਖ਼ਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਨ੍ਹਾਂ ਲਈ ਵੱਖਰੇ ਪ੍ਰਬੰਧ ਕੀਤੇ ਗਏ ਹਨ। 

4500 ਪੁਲਿਸ ਮੁਲਾਜ਼ਮ ਤੈਨਾਤ

ਐੱਸਐੱਸਪੀ ਭਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਮੇਲਾ ਮਾਘੀ ਮੌਕੇ ਸ਼ਹਿਰ ਨੂੰ ਸੱਤ ਸੈਕਟਰਾਂ ਵਿੱਚ ਵੰਡਿਆ ਗਿਆ ਹੈ, ਇਨ੍ਹਾਂ ਸੈਕਟਰਾਂ ਵਿੱਚ ਚਾਰ ਕਮਾਂਡੈਂਟਾਂ, ਅੱਠ ਐਸਪੀਜ਼ ਅਤੇ 21 ਡੀਐਸਪੀਜ਼ ਸਮੇਤ 4500 ਦੇ ਕਰੀਬ ਪੁਲਿਸ ਅਧਿਕਾਰੀ/ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸ਼ਹਿਰ ਵਿਚ ਦਾਖਲ ਹੋਣ ਅਤੇ ਬਾਹਰ ਜਾਣ ਵਾਲੇ ਰਸਤਿਆਂ ਤੇ ਕੁੱਲ 66 ਨਾਕੇ ਲਗਾਏ ਗਏ ਹਨ। ਇਸ ਦੇ ਨਾਲ ਹੀ ਮੇਲੇ ਦੌਰਾਨ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 48 ਟ੍ਰੈਫਿਕ ਪੁਆਇੰਟ ਬਣਾਏ ਗਏ ਹਨ। ਪੁਲਿਸ ਦੀਆਂ 18 ਪੈਦਲ ਟੀਮਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਤੈਨਾਤ ਹਨ, ਜੋ ਪੈਦਲ ਆਉਣ ਵਾਲੇ ਸ਼ਰਧਾਲੂਆਂ 'ਚ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖਣਗੀਆਂ | 10 ਵਾਚ ਟਾਵਰ ਬਣਾਏ ਗਏ ਹਨ, ਇਹ ਵਾਚ ਟਾਵਰ ਅਤੇ ਪੁਲਿਸ ਮੁਲਾਜ਼ਮ ਦੂਰਬੀਨ ਰਾਹੀਂ ਮੇਲਾ ਮਾਘੀ 'ਤੇ ਨਜ਼ਰ ਰੱਖਣਗੇ। 

 

ਸ਼੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ 

ਸ਼੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ। 13 ਜਨਵਰੀ ਨੂੰ ਦੀਵਾਨ ਸਜਾਏ ਜਾਣਗੇ, ਜਦਕਿ ਮਾਘੀ ਵਾਲੇ ਦਿਨ 14 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਅਗਲੇ ਦਿਨ 15 ਜਨਵਰੀ ਨੂੰ ਇਹ ਮੇਲਾ ਰਵਾਇਤੀ ਢੰਗ ਨਾਲ ਨਗਰ ਕੀਰਤਨ ਨਾਲ ਸਮਾਪਤ ਹੋਏਗਾ। ਦੂਰੋਂ-ਦੂਰੋਂ ਲੱਖਾਂ ਲੋਕ ਇੱਥੇ ਪੂਰੀ ਸ਼ਰਧਾ ਭਾਵਨਾ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚ ਰਹੇ ਹਨ। 

ਇਹ ਵੀ ਪੜ੍ਹੋ