ਜਲੰਧਰ 'ਚ ਹਿਮਾਚਲ ਪੁਲਿਸ ਨੇ ਕੀਤੀ ਛਾਪੇਮਾਰੀ, ਮਾਤਾ ਚਿੰਤਪੁਰਨੀ ਮੰਦਿਰ ਨੇੜੇ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਗ੍ਰਿਫਤਾਰ

ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਫੂਲ ਚੰਦ (26) ਅਤੇ ਅਰਜਿੰਦਰ ਸਿੰਘ (28) ਵਾਸੀ ਪਿੰਡ ਢੇਸੀਆਂ ਕਾਸਤਾ ਫਿਲੌਰ ਜਲੰਧਰ ਅਤੇ ਹੈਰੀ ਵਾਸੀ ਪਿੰਡ ਸੁਰਜਾ ਵਜੋਂ ਹੋਈ ਹੈ।

Share:

ਹਿਮਾਚਲ ਪੁਲਿਸ ਨੇ ਜਲੰਧਰ 'ਚ ਕਾਰਵਾਈ ਕਰਦੇ ਹੋਏ ਦੇਵ ਭੂਮੀ ਹਿਮਾਚਲ ਪ੍ਰਦੇਸ਼ 'ਚ ਊਨਾ ਦੇ ਸ਼੍ਰੀ ਮਾਂ ਚਿੰਤਪੁਰਨੀ-ਤਲਵਾੜਾ ਬਾਈਪਾਸ 'ਤੇ ਦੋ ਦੁਕਾਨਾਂ ਦੇ ਸ਼ਟਰਾਂ ਅਤੇ ਕੰਧਾਂ 'ਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਜਲੰਧਰ ਤੋਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਹਿਮਾਚਲ ਪੁਲਿਸ ਨੇ ਜਲੰਧਰ ਪੁਲਿਸ ਤੋਂ ਤਿੰਨੋਂ ਦੋਸ਼ੀਆਂ ਦਾ ਅਪਰਾਧਿਕ ਰਿਕਾਰਡ ਮੰਗਿਆ ਹੈ। ਹਿਮਾਚਲ ਪੁਲਿਸ ਜਲਦ ਹੀ ਤਿੰਨਾਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ ਕਿ ਉਕਤ ਕੰਮ ਲਈ ਉਨ੍ਹਾਂ ਨੇ ਕਿੰਨੇ ਪੈਸੇ ਲਏ ਸਨ।

 

ਪਹਿਲਾਂ ਵੀ ਪੰਜਾਬ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਆਂ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਪੰਜਾਬ 'ਚ ਵੀ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਚੁੱਕੇ ਹਨ। ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ। ਜਿਨ੍ਹਾਂ ਨੂੰ ਪੈਸੇ ਦਾ ਲਾਲਚ ਦੇ ਕੇ ਫਸਾਇਆ ਗਿਆ।

 

ਹਿਮਾਚਲ ਖਾਲਿਸਤਾਨ ਦਾ ਹਿੱਸਾ ਹੈ ਵਰਗੇ ਲਿਖੇ ਸੀ ਨਾਅਰੇ

ਚਿੰਤਪੁਰਨੀ ਥਾਣੇ ਦੀ ਐਸਐਚਓ ਰੋਹਿਣੀ ਠਾਕੁਰ ਨੇ ਦੱਸਿਆ ਕਿ ਪੁਲਿਸ ਨੇ ਹਾਈਵੇਅ ਤੇ ਆਸਪਾਸ ਲੱਗੇ ਦਰਜਨਾਂ ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ। ਹਰ ਕੜੀ ਨੂੰ ਜੋੜਦੇ ਹੋਏ ਜਾਂਚ ਪੰਜਾਬ ਦੇ ਹੁਸ਼ਿਆਰਪੁਰ ਤੋਂ ਹੁੰਦੀ ਹੋਈ ਜਲੰਧਰ ਪਹੁੰਚੀ। ਪੁਲਿਸ ਨੇ ਮਾਮਲੇ 'ਚ ਹਿਮਾਚਲ ਦੀ ਦੇਹਰਾ ਪੁਲਿਸ ਨੂੰ ਵੀ ਸ਼ਾਮਲ ਕੀਤਾ ਹੈ। ਐਸਐਚਓ ਠਾਕੁਰ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਇੱਕ ਹੋਟਲ ਵਿੱਚ ਠਹਿਰੇ ਸਨ। ਜਿਸ ਨਾਲ ਮੁੱਖ ਤੌਰ 'ਤੇ ਦੋਸ਼ੀਆਂ ਦੀ ਪਛਾਣ ਕਰਨ 'ਚ ਮਦਦ ਮਿਲੀ। ਦੱਸ ਦੇਈਏ ਕਿ ਊਨਾ ਦੀ ਚਿੰਤਪੁਰਨੀ ਵਿੱਚ ਖਾਲਿਸਤਾਨ ਜ਼ਿੰਦਾਬਾਦ, ਸ਼ਹੀਦ ਭਿੰਡਰਾਂਵਾਲੇ ਜ਼ਿੰਦਾਬਾਦ ਅਤੇ ਹਿਮਾਚਲ ਖਾਲਿਸਤਾਨ ਦਾ ਹਿੱਸਾ ਹੈ ਵਰਗੇ ਨਾਅਰੇ ਲਿਖੇ ਗਏ ਸਨ। ਇਸ ਘਟਨਾ ਤੋਂ ਬਾਅਦ ਹਿਮਾਚਲ ਦੇ ਲੋਕਾਂ 'ਚ ਇਸ ਨੂੰ ਲੈ ਕੇ ਕਾਫੀ ਗੁੱਸਾ ਹੈ।

 

ਇਹ ਵੀ ਪੜ੍ਹੋ