ਅੰਮ੍ਰਿਤਸਰ 'ਚ ਪਿਅੱਕੜਾਂ ਦਾ ਹਾਈਵੋਲਟੇਜ਼ ਡਰਾਮਾ, ਪਰਿਵਾਰ ਤੇ ਕੀਤਾ ਹਮਲਾ,ਕਾਰ ਦੀ ਕੀਤੀ ਭੰਨ-ਤੋੜ

ਦੋਵੇਂ ਨੌਜਵਾਨ ਕਾਰ ਦੀਆਂ ਚਾਬੀਆਂ ਆਪਣੇ ਨਾਲ ਲੈ ਗਏ, ਜਦਕਿ ਆਪਣਾ ਸਪਲੈਂਡਰ ਮੋਟਰਸਾਈਕਲ ਉਥੇ ਹੀ ਛੱਡ ਗਏ। ਫਿਲਹਾਲ ਪੁਲਿਸ ਨੇ ਮੋਟਰਸਾਈਕਲ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਦਾ ਦੋਸ਼ ਹੈ ਕਿ ਉਹ ਲੁੱਟ-ਖੋਹ ਦੇ ਮਕਸਦ ਨਾਲ ਆਏ ਸਨ।

Share:

ਅੰਮ੍ਰਿਤਸਰ 'ਚ ਨਸ਼ੇ ਵਿੱਚ ਧੁੱਤ ਨੌਜਵਾਨਾਂ ਤੇ ਇੱਕ ਪਰਿਵਾਰ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਹਮਲਾਵਰ ਆਪਣਾ ਮੋਟਰਸਾਈਕਲ ਘਟਨਾ ਵਾਲੀ ਜਗ੍ਹਾ ਤੇ ਛੱਡ ਕੇ ਕਾਰ ਪੀੜਤਾਂ ਦੀ ਕਾਰ ਲੈ ਕੇ ਫਰਾਰ ਹੋ ਗਏ। ਇਹ ਘਟਨਾ ਸ਼ਨੀਵਾਰ ਰਾਤ ਅੰਮ੍ਰਿਤਸਰ ਲਾਹੌਰੀ ਗੇਟ ਦੇ ਬਾਹਰ ਵਾਪਰੀ। ਗੱਜਣ ਸਿੰਘ ਵਾਸੀ ਖਾਈ ਮੁਹੱਲਾ ਨੇ ਦੱਸਿਆ ਕਿ ਰਾਤ ਸਮੇਂ ਭੀੜ ਨੂੰ ਦੇਖ ਕੇ ਉਹ ਵੀ ਮੌਕੇ ਤੇ ਪਹੁੰਚ ਗਿਆ। ਜਦੋਂ ਦੇਖਿਆ ਤਾਂ ਦੋ ਮੋਟਰਸਾਈਕਲ ਸਵਾਰ ਕਾਰ ਦੇ ਸ਼ੀਸ਼ੇ ਤੋੜ ਰਹੇ ਸਨ। ਅੰਦਰ ਔਰਤਾਂ ਅਤੇ ਬੱਚਿਆਂ ਸਮੇਤ ਪਰਿਵਾਰ ਬੈਠਾ ਸੀ। ਉਹ ਆਪਣਾ ਬਚਾਅ ਕਰਨ ਲਈ ਅੱਗੇ ਆਇਆ ਅਤੇ ਮੁਲਜ਼ਮਾਂ ਨੂੰ ਹੱਥ ਜੋੜ ਕੇ ਪਿੱਛੇ ਹਟਣ ਲਈ ਕਿਹਾ ਪਰ ਮੁਲਜ਼ਮਾਂ ਨੇ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਕੱਢ ਲਏ। ਮੁਲਜ਼ਮਾਂ ਵਿੱਚੋਂ ਇੱਕ ਨੇ ਪਿਸਤੌਲ ਨਾਲ ਉਸ ਦੇ ਸਿਰ ਵਿੱਚ ਵਾਰ ਕੀਤਾ। ਜਿਸ ਤੋਂ ਬਾਅਦ ਉਸ ਦੇ ਸਿਰ 'ਚੋਂ ਖੂਨ ਵਹਿਣ ਲੱਗਾ।

 

ਗਲਤਫਹਿਮੀ ਕਾਰਨ ਹੋਇਆ ਝਗੜਾ

ਰਾਕੇਸ਼ ਅਰੋੜਾ ਨੇ ਦੱਸਿਆ ਕਿ ਉਹ ਰਾਤ ਨੂੰ ਬਿਆਸ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ। ਦੋਵਾਂ ਨੇ ਲਾਹੌਰੀ ਗੇਟ ਦੇ ਬਾਹਰ ਉਸ ਦੀ ਕਾਰ ਅੱਗੇ ਰੁਕ ਕੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਦਾ ਦੋਸ਼ ਲਾਇਆ। ਉਸ ਨੇ ਹੱਥ ਜੋੜ ਕੇ ਕਿਹਾ ਕਿ ਪਰਿਵਾਰ ਇਕੱਠੇ ਸੀ ਅਤੇ ਮੋਟਰਸਾਈਕਲ ਨਾਲ ਕੋਈ ਟੱਕਰ ਨਹੀਂ ਹੋਈ, ਇਹ ਸਿਰਫ ਗਲਤਫਹਿਮੀ ਸੀ। ਪਰ ਮੁਲਜ਼ਮ ਸ਼ਰਾਬੀ ਸਨ ਅਤੇ ਕਾਰ ਦੇ ਸ਼ੀਸ਼ੇ ਤੋੜਨ ਲੱਗੇ।

 

ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਪੁਲਿਸ ਨੇ ਦੱਸਿਆ ਕਿ ਮੋਟਰਸਾਈਕਲ ਜ਼ਬਤ ਕਰ ਲਿਆ ਗਿਆ ਹੈ। ਮੋਟਰਸਾਈਕਲ ਦੇ ਨੰਬਰ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਜ਼ਖਮੀ ਨੂੰ ਮੈਡੀਕਲ-ਲੀਗਲ ਜਾਂਚ ਲਈ ਭੇਜਿਆ ਗਿਆ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ ਪਿਸਤੌਲ ਅਤੇ ਹਥਿਆਰਾਂ ਦੀ ਵੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ

Tags :