ਮੁੱਖ ਮੰਤਰੀ ਤੀਰਥ ਯੋਜਨਾ: ਹਾਈ ਕੋਰਟ ਨੇ ਪੁੱਛਿਆ, ਲੋਕਾਂ ਦੇ ਪੈਸਿਆਂ ਦੀ ਕਿਵੇਂ ਕੀਤੀ ਜਾ ਰਹੀ ਬਰਬਾਦੀ 

ਮੁੱਖ ਮੰਤਰੀ ਤੀਰਥ ਯੋਜਨਾ ਨੂੰ ਦਾਖਿਲ ਕੀਤੀ ਗਈ ਪਟੀਸ਼ਨ ਤੇ ਮੰਗਲਵਾਰ ਨੂੰ ਹਾਈ ਕੋਰਟ ਵਿੱਚ ਸੁਣਵਾਈ ਹੋਈ। ਫਿਲਹਾਲ ਮਾਮਲੇ ਦੀ ਸੁਣਵਾਈ 2 ਹਫਤੇ ਲਈ ਮੁਲਤਵੀ ਕਰ ਦਿੱਤੀ ਗਈ ਹੈ।

Share:

ਮੁੱਖ ਮੰਤਰੀ ਤੀਰਥ ਯੋਜਨਾ ਨੂੰ ਦਾਖਿਲ ਕੀਤੀ ਗਈ ਪਟੀਸ਼ਨ ਤੇ ਮੰਗਲਵਾਰ ਨੂੰ ਹਾਈ ਕੋਰਟ ਵਿੱਚ ਸੁਣਵਾਈ ਹੋਈ। ਫਿਲਹਾਲ ਮਾਮਲੇ ਦੀ ਸੁਣਵਾਈ 2 ਹਫਤੇ ਲਈ ਮੁਲਤਵੀ ਕਰ ਦਿੱਤੀ ਗਈ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਲੋਕਾਂ ਦੇ ਪੈਸਿਆਂ ਦੀ ਕਿਵੇਂ ਬਰਬਾਦੀ ਕੀਤੀ ਜਾ ਰਹੀ ਹੈ। ਇਹ ਪੈਸਾ ਕਿਸੀ ਹੋਰ ਸਕੀਮ ਤੇ ਵੀ ਲਗਾਇਆ ਜਾ ਸਕਦਾ ਹੈ। ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਜਾਂ ਜੇਲਾਂ ਦੀ ਹਾਲਤ ਸੁਧਾਰਣ ਲਈ ਵੀ ਕੁਝ ਕਦਮ ਚੁਕਦੇ ਤਾਂ ਚੰਗਾ ਰਹਿੰਦਾ। ਦਸ ਦੇਈਏ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਅਮ੍ਰਿਤਸਰ ਤੋਂ ਹਜ਼ੂਰ ਸਾਹਿਬ ਲਈ ਟ੍ਰੇਨ ਰਵਾਨਾ ਕੀਤੀ ਗਈ ਸੀ। ਜਿਥੇ ਯਾਤਰਿਆਂ ਦਾ ਰਹਿਣਾ, ਖਾਣਾ-ਪੀਣਾ ਵੀ ਫ੍ਰੀ ਹੋਵੇਗਾ। ਸਿਰਫ ਹਜ਼ੂਰ ਸਾਹਿਬ ਹੀ ਨਹੀਂ, ਹੋਰ ਵੀ ਧਾਰਮਿਕ ਸਥਾਨਾਂ ਤੇ ਯਾਤਰਿਆਂ ਨੂੰ ਲੈ ਕੇ ਜਾਇਆ ਜਾਵੇਗਾ। ਇਸਦੇ ਬਦਲੇ ਉਹਨਾਂ ਨੂੰ ਕੋਈ ਵੀ ਰਕਮ ਨਹੀਂ ਦੇਣੀ ਪਵੇਗੀ।

ਪੰਜਾਬ ਸਰਕਾਰ ਵਲੋਂ 40 ਕਰੋੜ ਰੁਪਏ ਦਾ ਰੱਖਿਆ ਬਜਟ

ਪੰਜਾਬ ਸਰਕਾਰ ਵਲੋਂ ਐਡਵੋਕੇਟ ਗੁਰਵਿੰਦਰ ਸਿੰਘ ਪੇਸ਼ ਹੋਏ ਅਤੇ ਉਹਨਾਂ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ 40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਪੰਜਾਬ ਸਰਕਾਰ ਨੇ ਹਵਾਲਾ ਦਿੱਤਾ ਹੈ ਕਿ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਵਿੱਚ ਅਜਿਹੀ ਸਕੀਮ ਚਲਾਈ ਜਾ ਰਹੀ ਹੈ। ਫਿਲਹਾਲ ਹਾਈ ਕੋਰਟ ਵਲੋਂ ਕੋਈ ਦਿਸ਼ਾ-ਨਿਦਰੇਸ਼ ਨਹੀਂ ਜਾਰੀ ਕੀਤੇ ਗਏ ਹਨ। ਮਾਮਲੇ ਦੀ ਸੁਣਵਾਈ 2 ਹਫਤੇ ਲਈ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਦੋ ਹਫਤੇ ਬਾਅਦ ਫਿਰ ਤੋਂ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ