ਐਕਟਿਵਾ 'ਤੇ ਲਈ ਫਿਰਦਾ ਸੀ 3 ਕਰੋੜ ਦੀ ਹੈਰੋਇਨ, STF ਨੇ ਫੜਿਆ

ਨਸ਼ੇ ਦੀ ਖੇਪ ਸਪਲਾਈ ਕਰਨ ਲਈ ਜਾ ਰਿਹਾ ਸੀ। ਪੁਲਿਸ ਨੇ ਟ੍ਰੈਪ ਲਗਾ ਕੇ ਕਾਬੂ ਕੀਤਾ। ਪਹਿਲਾਂ ਵੀ ਮੁਲਜ਼ਮ ਖਿਲਾਫ ਕੇਸ ਦਰਜ ਹੈ।

Share:

ਲੁਧਿਆਣਾ ਐਸਟੀਐਫ ਰੇਂਜ ਪੁਲਿਸ ਨੇ ਸੂਚਨਾ ਦੇ ਆਧਾਰ ਤੇ ਸਰਦਾਰ ਨਗਰ ਇਲਾਕੇ 'ਚ ਇੱਕ ਐਕਟਿਵਾ ਸਵਾਰ ਨੌਜਵਾਨ ਨੂੰ 510 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ। ਮੁਲਜ਼ਮ ਕਰੀਬ 3 ਕਰੋੜ ਰੁਪਏ ਕੀਮਤ ਦੀ ਹੈਰੋਇਨ ਦੋਪਹੀਆ ਵਾਹਨ 'ਤੇ ਸਪਲਾਈ ਕਰਨ ਜਾ ਰਿਹਾ ਸੀ। ਜਿਸਨੂੰ ਟ੍ਰੈਪ ਲਗਾ ਕੇ ਫੜਿਆ ਗਿਆ। ਉਸਦੇ ਇੱਕ ਹੋਰ ਸਾਥੀ ਦਾ ਨਾਂਅ ਸਾਮਣੇ ਆਇਆ। 

ਕਿਵੇਂ ਕਾਬੂ ਆਇਆ ਤਸਕਰ 

ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ  ਸਰਦਾਰ ਨਗਰ ਇਲਾਕੇ 'ਚ ਉਹਨਾਂ ਦੀ ਟੀਮ ਨੇ ਸਕੂਟਰੀ ਸਵਾਰ ਨੌਜਵਾਨ ਅਭਿਸ਼ੇਕ ਉਰਫ ਅਭੀ ਵਾਸੀ ਬਾਲਮੀਕ ਮੁਹੱਲਾ ਲੁਧਿਆਣਾ ਨੂੰ ਰੋਕਿਆ।  ਤਲਾਸ਼ੀ ਦੌਰਾਨ ਐਕਟਿਵਾ ਦੀ ਡਿੱਗੀ ਵਿੱਚੋਂ 510 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਮਾਮਲੇ ਵਿੱਚ ਜਾਂਚ ਦੌਰਾਨ ਸਾਮਣੇ ਆਇਆ ਕਿ ਉਹ ਰਿਸ਼ੀ ਘਈ ਨਾਮਕ ਤਸਕਰ ਕੋਲੋਂ ਹੈਰੋਇਨ ਲੈ ਕੇ ਅੱਗੇ ਸਪਲਾਈ ਕਰਦਾ ਸੀ। 

ਕੁੱਤੇ ਪਾਲਣ ਦਾ ਧੰਦਾ ਕਰਦਾ ਸੀ ਮੁਲਜ਼ਮ 

ਮੁਲਜ਼ਮ ਅਭਿਸ਼ੇਕ ਕੁੱਤੇ ਪਾਲਣ ਦਾ ਕੰਮ ਕਰਦਾ ਸੀ। ਇਸਦੇ ਦੌਰਾਨ ਉਹ ਹੈਰੋਇਨ ਦੀ ਸਪਲਾਈ ਕਰਨ ਲੱਗਾ। ਉਸਦੇ ਖਿਲਾਫ ਡਵੀਜਨ ਨੰਬਰ 4 'ਚ ਪਹਿਲਾਂ ਵੀ ਇੱਕ ਕੇਸ ਦਰਜ ਹੈ। ਇਸ ਕੇਸ 'ਚ ਜੇਲ੍ਹ ਜਾਣ ਮਗਰੋਂ ਕੁੱਝ ਮਹੀਨੇ ਪਹਿਲਾਂ ਅਭਿਸ਼ੇਕ ਬਾਹਰ ਆਇਆ ਸੀ। ਮੁੜ ਹੈਰੋਇਨ ਦੀ ਸਪਲਾਈ ਕਰਨ ਲੱਗਾ ਸੀ। 

ਇਹ ਵੀ ਪੜ੍ਹੋ