ਹੈਰੋਇਨ ਤਸਕਰੀ ਨੂੰ ਬਣਾਇਆ ਪਿਤਾ ਪੁਰਖੀ ਧੰਦਾ, ਸਾਰਾ ਟੱਬਰ ਜੇਲ੍ਹ 'ਚ 

10 ਕਰੋੜ ਰੁਪਏ ਦੀ ਹੈਰੋਇਨ ਸਪਲਾਈ ਕਰਨ ਜਾ ਰਿਹਾ ਸੀ ਮੁਲਜ਼ਮ। ਜਲੰਧਰ ਪੁਲਿਸ ਨੇ ਕੀਤਾ ਗ੍ਰਿਫਤਾਰ। ਬੀਏ ਦਾ ਵਿਦਿਆਰਥੀ ਹੈ ਸਪਲਾਇਰ। 

Share:

ਹਾਈਲਾਈਟਸ

  • ਪਿਤਾ ਪੁਰਖੀ ਧੰਦਾ
  • ਜਲੰਧਰ ਪੁਲਿਸ

ਜਲੰਧਰ ਪੁਲਿਸ ਨੇ ਇੱਕ ਅਜਿਹੇ ਪਰਿਵਾਰ ਦਾ ਪਰਦਾਫਾਸ਼ ਕੀਤਾ, ਜਿਸਦੇ ਸਾਰੇ ਹੀ ਮੈਂਬਰ ਹੈਰੋਇਨ ਵੇਚਣ ਵਾਲੇ ਨਿਕਲੇ। ਪਹਿਲਾਂ ਇਸ ਪਰਿਵਾਰ ਦਾ ਮੁਖੀ ਇਹ ਧੰਦਾ ਕਰਦਾ ਸੀ। ਉਸਦੀ ਮੌਤ ਮਗਰੋਂ ਸਾਰੇ ਨਸ਼ਾ ਵੇਚਣ ਲੱਗ ਪਏ। ਸੀਆਈਏ ਸਟਾਫ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਐਕਸਯੂਵੀ ਗੱਡੀ ਵਿੱਚ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਤਾਂ ਇਹ ਖੁਲਾਸੇ ਹੋਏ। ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਲੁਹਾਰ ਨੰਗਲ ਫੋਲੜੀਵਾਲ ਚੌਂਕ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਐਕਸਯੂਵੀ ਗੱਡੀ  ਨੂੰ ਨਾਕੇ ਤੋਂ ਲੰਘਦੇ ਹੋਏ ਸ਼ੱਕ ਦੇ ਆਧਾਰ ਤੇ ਜਾਂਚ ਲਈ ਰੋਕਿਆ ਗਿਆ।  ਗੱਡੀ ਵਿੱਚ ਸਵਾਰ ਨੌਜਵਾਨ ਦੀ ਪਛਾਣ ਪੰਕਜ ਵਾਸੀ ਟਾਵਰ ਇਨਕਲੇਵ ਫੇਸ 1 ਵਡਾਲਾ ਚੌਂਕ ਹਾਲ ਵਾਸੀ ਆਰੀਅਨ ਨਗਰ ਸੁਭਾਨਾ ਰੋਡ ਜਲੰਧਰ ਵਜੋਂ ਹੋਈ।  ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਇੱਕ ਬੈਗ ਬਰਾਮਦ ਹੋਇਆ। ਜਿਸ ਵਿੱਚੋਂ ਪੁਲਿਸ ਨੂੰ ਇੱਕ ਕਾਲੇ ਲਿਫਾਫੇ ਵਿੱਚੋਂ ਦੋ ਕਿਲੋ ਹੈਰੋਇਨ ਮਿਲੀ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 10 ਕਰੋੜ ਰੁਪਏ ਦੱਸੀ ਜਾ ਰਹੀ ਹੈ। 

ਮਾਂ-ਭਰਾ ਪਹਿਲਾਂ ਹੀ ਜੇਲ੍ਹ 'ਚ

ਮੁੱਢਲੀ ਪੁੱਛਗਿਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਪੰਕਜ ਦਾ ਪਿਤਾ ਦੀਪਕ ਅਤੇ ਮਾਤਾ ਜਸਵਿੰਦਰ ਕੌਰ ਹੈਰੋਇਨ ਵੇਚਣ ਦਾ ਧੰਦਾ ਕਰਦੇ ਸਨ। ਉਸਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਉਸਦੀ ਮਾਤਾ ਜਸਵਿੰਦਰ ਕੌਰ ਅਤੇ ਭਰਾ ਸਾਹਿਲ ਨਸ਼ਾ ਤਸਕਰੀ ਦਾ ਧੰਦਾ ਕਰਨ ਲੱਗ ਪਏ । ਉਸਦੀ ਮਾਤਾ ਅਤੇ ਭਰਾ ਇਸ ਵੇਲੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੇਲ ਵਿੱਚ ਬੰਦ ਹਨ। ਹੁਣ ਪੰਕਜ ਆਪ ਇਹ ਧੰਦਾ ਕਰ ਰਿਹਾ ਸੀ। ਉਹ ਬਾਰਡਰ ਇਲਾਕੇ ਵਿੱਚੋਂ ਆਪਣੇ ਜਾਣਕਾਰ ਪਾਸੋਂ ਹੈਰੋਇਨ ਲਿਆ ਕੇ ਜਲੰਧਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕਰਦਾ ਸੀ। 

ਇਹ ਵੀ ਪੜ੍ਹੋ