ਪੁਲਿਸ ਮੁਲਾਜ਼ਮ ਦੀ ਘਿਨੌਣੀ ਹਰਕਤ, 3 ਸਾਲ ਕਰਦਾ ਰਿਹਾ ਜ਼ਬਰ ਜਨਾਹ

ਖੁਦ ਨੂੰ ਕੁਆਰਾ ਦੱਸ ਕੇ ਵਿਆਹ ਕਰਾਉਣ ਦਾ ਝਾਂਸਾ ਦਿੱਤਾ। ਸਨੈਪਚੈਟ ਉਪਰ ਦੋਸਤੀ ਕਰਨ ਮਗਰੋ ਲੜਕੀ ਨੂੰ ਸ਼ਰੀਰਕ ਸਬੰਧ ਬਣਾਉਣ ਲਈ ਮਜ਼ਬੂਰ ਕੀਤਾ। 

Share:

ਲੁਧਿਆਣਾ 'ਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਲੜਕੀ ਨਾਲ ਜ਼ਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਮੁਲਾਜ਼ਮ ਨੇ ਸਨੈਪ ਚੈਟ 'ਤੇ ਦੋਸਤੀ ਕੀਤੀ। ਭਰੋਸੇ ਵਿੱਚ ਲੈ ਕੇ  ਤਿੰਨ ਸਾਲ ਤੱਕ ਲਿਵਿੰਗ ਰਿਲੇਸ਼ਨਸ਼ਿਪ ਵਿੱਚ ਰੱਖਿਆ। ਜਦੋਂ ਲੜਕੀ ਨੂੰ ਪਤਾ ਲੱਗਾ ਕਿ ਪੁਲਿਸ ਮੁਲਾਜ਼ਮ ਵਿਆਹਿਆ ਹੋਇਆ ਹੈ ਤਾਂ ਉਸਨੇ ਸ਼ਿਕਾਇਤ ਕੀਤੀ। ਪੀੜਤ ਲੜਕੀ ਨੇ ਦੱਸਿਆ ਕਿ ਉਹ ਪਹਿਲੀ ਵਾਰ ਸਨੈਪਚੈਟ 'ਤੇ ਮੁਲਜ਼ਮ ਕਾਂਸਟੇਬਲ ਜਸਪ੍ਰੀਤ ਸਿੰਘ ਵਾਸੀ ਕਪਿਲਾ ਕਾਲੋਨੀ ਚੰਡੀਗੜ੍ਹ ਰੋਡ ਸਮਰਾਲਾ ਨੂੰ ਮਿਲੀ ਸੀ। ਉਥੇ ਉਸ ਨੇ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਫੋਨ ਨੰਬਰਾਂ ਦੀ ਅਦਲਾ-ਬਦਲੀ ਹੋਣ ਤੋਂ ਬਾਅਦ ਉਹ ਉਸਨੂੰ ਮਿਲਣ ਲਈ ਦਬਾਅ ਪਾਉਂਦਾ ਰਿਹਾ। ਪੀੜਤਾ ਮੁਤਾਬਕ ਪੁਲਿਸ ਮੁਲਾਜ਼ਮ ਨੇ ਉਸਨੂੰ ਭਰੋਸੇ 'ਚ ਲੈ ਕੇ 3 ਸਾਲ ਤੱਕ ਜ਼ਬਰ ਜਨਾਹ ਕੀਤਾ। ਮੁਲਜ਼ਮ ਨੇ ਉਸਨੂੰ ਲਿਵਿੰਗ ਰਿਲੇਸ਼ਨਸ਼ਿਪ ਵਿੱਚ ਰੱਖਿਆ। ਪੀੜਤ ਔਰਤ ਅਨੁਸਾਰ ਜਦੋਂ ਉਸਨੂੰ ਪਤਾ ਲੱਗਾ ਕਿ ਜਸਪ੍ਰੀਤ ਵਿਆਹਿਆ ਹੋਇਆ ਹੈ ਤਾਂ ਉਸਨੇ ਵਿਰੋਧ ਕੀਤਾ। ਮੁਲਜ਼ਮ ਜਸਪ੍ਰੀਤ ਅਤੇ ਉਸਦੀ ਮਾਂ ਨੇ ਉਸਦੀ ਕੁੱਟਮਾਰ ਕੀਤੀ। ਪੀੜਤਾ ਅਨੁਸਾਰ ਮੁਲਜ਼ਮ ਨੇ ਕਟਾਣੀ ਪੁਲ ’ਤੇ ਉਸ ਦੀ ਕੁੱਟਮਾਰ ਵੀ ਕੀਤੀ।
 

ਚੰਡੀਗੜ੍ਹ ਹੋਟਲ 'ਚ ਮਨਾਉਂਦਾ ਰਿਹਾ ਰੰਗਰਲੀਆਂ

ਪੀੜਤ ਲੜਕੀ ਨੇ ਦੱਸਿਆ ਕਿ ਮੁਲਜ਼ਮ ਜਸਪ੍ਰੀਤ  ਚੰਡੀਗੜ੍ਹ ਦੇ ਹੋਟਲਾਂ ਵਿੱਚ ਕੁੜੀਆਂ ਨਾਲ ਰੰਗਰਲੀਆਂ ਮਨਾਉਂਦਾ ਰਿਹਾ। ਉਸਨੂੰ ਕਈ ਵਾਰ ਫੜਿਆ ਗਿਆ।  ਪੀੜਤਾ ਨੇ ਦੱਸਿਆ ਕਿ ਦੋਸ਼ੀ ਨੇ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਸਨੇ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਸਨੂੰ ਪਤਾ ਲੱਗਾ ਕਿ ਜਸਪ੍ਰੀਤ ਪਹਿਲਾ ਹੀ ਵਿਆਹਿਆ ਹੋਇਆ ਹੈ। 

ਮੁਲਜ਼ਮ ਖਿਲਾਫ ਕੇਸ ਦਰਜ

ਪੀੜਤਾ ਨੇ ਕਿਹਾ ਕਿ ਜਸਪ੍ਰੀਤ ਦੀ ਡਿਊਟੀ ਜਲੰਧਰ ਵਿਖੇ ਏਆਰਪੀ ਟੀਮ 'ਚ ਹੈ। ਉਸਦੀ ਮਾਂ ਫੋਨ ਕਰਕੇ ਧਮਕੀਆਂ ਦੇ ਰਹੀ ਹੈ। ਦੂਜੇ ਪਾਸੇ ਲੁਧਿਆਣਾ ਦੇ ਦਰੇਸੀ ਥਾਣਾ ਵਿਖੇ ਮੁਲਜ਼ਮ ਖਿਲਾਫ ਜ਼ਬਰ ਜਨਾਹ ਦਾ ਕੇਸ ਦਰਜ ਕਰ ਲਿਆ ਗਿਆ। 

ਇਹ ਵੀ ਪੜ੍ਹੋ