ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ, 50 ਸਾਲਾਂ ਦਾ ਦੂਜਾ ਸਭ ਤੋਂ ਵੱਧ ਤਾਪਮਨ ਕੀਤਾ ਗਿਆ ਰਿਕਾਰਡ 

ਮੀਂਹ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਘਟੀ , ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ, ਮੌਸਮ ਵਿਗਿਆਨੀ ਨੇ ਕੀਤੀ ਭਵਿੱਖਬਾਣੀ।  ਪਰ ਅੱਜ ਦਾ ਘੱਟੋ ਘੱਟ ਤਾਪਮਾਨ 26.9 ਡਿਗਰੀ , ਆਮ ਨਾਲੋਂ 6.9 ਡਿਗਰੀ ਜਿਆਦਾ ਰਿਹਾ। ਆਉਣ ਵਾਲੇ ਦਿਨਾਂ ਵਿੱਚ ਵੀ ਗਰਮੀ ਵਧਣ ਦੀ ਸੰਭਾਵਨਾ।

Courtesy: file photo

Share:

ਪੰਜਾਬ ਭਰ ਵਿੱਚ ਪਿਛਲੇ ਦਿਨਾਂ ਵਿੱਚ ਮੌਸਮ ਵਿੱਚ ਵੱਡੇ ਬਦਲਾਵ ਵੇਖਣ ਨੂੰ ਮਿਲੇ ਹਨ। ਕਈ ਜਗ੍ਹਾ ਹਲਕੀ ਬਰਸਾਤ ਅਤੇ ਕਈ ਜਗ੍ਹਾ ਗੜ੍ਹੇਮਾਰੀ ਵੀ ਹੋਈ ਹੈ ਜਿਸਦੇ ਨਾਲ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ । ਉਥੇ ਹੀ ਮੰਡੀਆਂ ਵਿੱਚ ਬੈਠੇ ਕਿਸਾਨਾਂ ਨੂੰ ਵੀ ਵੱਡੀ ਚਿੰਤਾ ਸਤਾ ਰਹੀ ਸੀ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਬਰਸਾਤ ਹੁੰਦੀ ਹੈ ਤਾਂ ਉਹਨਾਂ ਦੀ ਫਸਲ ਦਾ ਵੱਡਾ ਨੁਕਸਾਨ ਹੋ ਜਾਵੇਗਾ । ਪਰ ਪੀਏਯੂ ਦੀ ਮਾਹਿਰ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ ਰਹਿਣ ਦੀ ਉਮੀਦ ਹੈ । ਦੂਜੇ ਪਾਸੇ ਆਮ ਲੋਕਾਂ ਲਈ ਚਿੰਤਾ ਦੀ ਗੱਲ ਹੈ ਕਿ ਇਸ ਵਾਰ ਗਰਮੀ ਰਿਕਾਰਡ ਤੋੜ ਰਹੀ ਹੈ। 

ਕਿਸਾਨਾਂ ਦੀ ਚਿੰਤਾ ਘਟੀ 

ਜਾਣਕਾਰੀ ਦਿੰਦੇ ਹੋਏ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ , ਉਹਨਾਂ ਨੇ ਕਿਹਾ ਕਿ ਬੇਸ਼ੱਕ ਅੱਜ ਦਾ ਰਿਕਾਰਡ ਕੀਤਾ ਗਿਆ ਤਾਪਮਾਨ 26.9 ਡਿਗਰੀ ਜੋ ਕਿ ਆਮ ਨਾਲੋਂ 6.9 ਡਿਗਰੀ ਜਿਆਦਾ ਹੈ ਅਤੇ ਤਕਰੀਬਨ 50 ਸਾਲਾਂ ਵਿੱਚ ਦੂਜਾ ਸਭ ਤੋਂ ਜਿਆਦਾ ਤਾਪਮਾਨ ਰਿਕਾਰਡ ਕੀਤਾ ਗਿਆ ਹੈ । ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਗਰਮੀ ਵਧਣ ਦੀ ਉਮੀਦ ਹੈ। ਉਹਨਾਂ ਨੇ ਕਿਹਾ ਕਿ ਲੋਕ ਵੀ ਆਪਣਾ ਧਿਆਨ ਰੱਖਣ ਤੇ ਕਿਸਾਨ ਜੋ ਕਿ ਸਿੱਧੀ ਧੁੱਪ ਵਿੱਚ ਕੰਮ ਕਰਦੇ ਹਨ ਉਸਤੋਂ ਬਚਾਵ ਰੱਖਣ ਕਿਉਂਕਿ ਤਾਪਮਾਨ ਲਗਾਤਾਰ ਵਧ ਰਿਹਾ ਹੈ ਤੇ 38 ਡਿਗਰੀ ਤੋਂ ਪਾਰ ਹੋ ਚੁੱਕਾ ਹੈ।

ਭਾਰਤ ਵਿੱਚ ਗਰਮੀ ਕਿਉਂ ਵੱਧ ਰਹੀ ਹੈ?

ਭਾਰਤ ਵਿੱਚ ਗਰਮੀ ਅਕਸਰ ਮਈ ਵਿੱਚ ਸਿਖ਼ਰ 'ਤੇ ਰਹਿੰਦੀ ਹੈ। ਪ੍ਰੰਤੂ ਇਸ ਵਾਰ ਇਹ ਅਪ੍ਰੈਲ ਵਿੱਚ ਹੀ ਆਪਣਾ ਰੰਗ ਦਿਖਾ ਰਹੀ ਹੈ।  ਅਜਿਹਾ ਇਸ ਲਈ ਹੋਇਆ ਕਿਉਂਕਿ ਮੁੱਖ ਤੌਰ 'ਤੇ ਮੌਨਸੂਨ ਕਮਜ਼ੋਰ ਹੋ ਰਿਹਾ ਹੈ ਅਤੇ ਇਸ ਕਾਰਨ ਐਲ ਨੀਨੋ ਵੀ ਕਮਜ਼ੋਰ ਹੋ ਰਿਹਾ ਹੈ। ਜਿਸ ਕਾਰਨ ਏਸ਼ੀਆ ਵਿੱਚ ਗਰਮ, ਖੁਸ਼ਕ ਮੌਸਮ ਹੈ ਅਤੇ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ।  ਪਾਕਿਸਤਾਨ 'ਚ ਪਈ ਤੇਜ਼ ਗਰਮੀ ਦਾ ਅਸਰ ਭਾਰਤ 'ਤੇ ਵੀ ਪੈ ਰਿਹਾ ਹੈ। ਭਾਰਤ ਦੇ ਹੋਰ ਹਿੱਸਿਆਂ ਵਿੱਚ ਗਰਮੀਆਂ ਦਾ ਤਾਪਮਾਨ ਪਹਿਲਾਂ ਹੀ ਰਿਕਾਰਡ ਉੱਚਾਈ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਪਿਛਲੇ ਮਹੀਨੇ ਦੱਖਣ-ਪੱਛਮੀ ਤੱਟਵਰਤੀ ਰਾਜ ਕੇਰਲਾ ਲਈ ਵੀ ਗਰਮੀ ਦਾ ਐਲਾਨ ਕੀਤਾ ਸੀ। ਹੀਟਵੇਵ ਲਈ ਆਈਐੱਮਡੀ ਰਿਕਾਰਡ ਉਦੋਂ ਵਾਪਰਦਾ ਹੈ ਜਦੋਂ ਮੈਦਾਨੀ ਖੇਤਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ, ਪਹਾੜੀ ਖੇਤਰਾਂ ਵਿੱਚ 30 ਡਿਗਰੀ ਸੈਲਸੀਅਸ, ਤੱਟਵਰਤੀ ਖੇਤਰਾਂ ਵਿੱਚ 37 ਡਿਗਰੀ ਸੈਲਸੀਅਸ ਅਤੇ ਜਦੋਂ ਆਮ ਵੱਧ ਤੋਂ ਵੱਧ ਤਾਪਮਾਨ ਤੋਂ ਭਟਕਣਾ ਘੱਟ ਤੋਂ ਘੱਟ 4.5 ਡਿਗਰੀ ਹੁੰਦਾ ਹੈ।

ਇਹ ਵੀ ਪੜ੍ਹੋ