ਰੂਹ ਕੰਬਾਊ ਹਾਦਸਾ - ਕਾਰ 'ਚ ਜ਼ਿੰਦਾ ਸੜ ਗਿਆ ਸ਼ਰਾਬ ਕਾਰੋਬਾਰੀ

ਕਾਰ ਬੇਕਾਬੂ ਹੋ ਕੇ ਦਰੱਖਤ 'ਚ ਵੱਜੀ। ਜਿਸਦੇ ਨਾਲ ਅੱਗ ਲੱਗ ਗਈ। ਜਦੋਂ ਤੱਕ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਨੂੰ ਕੰਟਰੋਲ ਕੀਤਾ ਉਦੋਂ ਤੱਕ ਕਾਰ ਸਵਾਰ ਸੜ ਕੇ ਸੁਆਹ ਹੋ ਗਿਆ ਸੀ। 

Share:

ਹਾਈਲਾਈਟਸ

  • ਸ਼ਰਾਬ ਕਾਰੋਬਾਰੀ ਦੀ ਕਾਰ ਨੂੰ ਅੱਗ ਲੱਗਣ ਕਾਰਨ ਉਹ ਜ਼ਿੰਦਾ ਸੜ ਗਿਆ
  • ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਪਹੁੰਚਣ ਵਿੱਚ ਕਰੀਬ 20 ਤੋਂ 25 ਮਿੰਟ ਦਾ ਸਮਾਂ ਲੱਗਾ

ਪੰਜਾਬ ਨਿਊਜ਼। ਲੁਧਿਆਣਾ ਦੇ ਪਾਇਲ ਇਲਾਕੇ 'ਚ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਸ਼ਰਾਬ ਕਾਰੋਬਾਰੀ ਦੀ ਕਾਰ ਨੂੰ ਅੱਗ ਲੱਗਣ ਕਾਰਨ ਉਹ ਜ਼ਿੰਦਾ ਸੜ ਗਿਆ। ਪਹਿਲਾਂ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਜਿਸਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਅੱਧੀ ਰਾਤ ਹੋਣ ਕਰਕੇ ਰਸਤੇ ਵਿੱਚ ਬਹੁਤ ਘੱਟ ਆਵਾਜਾਈ ਸੀ। ਜਦੋਂ ਕਿਸੇ ਰਾਹਗੀਰ ਨੇ ਕਾਰ ਨੂੰ ਅੱਗ ਲੱਗੀ ਦੇਖੀ ਤਾਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਜਦੋਂ ਤੱਕ ਖੰਨਾ ਅਤੇ ਦੋਰਾਹਾ ਤੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਕਾਰ 'ਚ ਲੱਗੀ ਅੱਗ 'ਤੇ ਕਾਬੂ ਪਾਇਆ, ਉਦੋਂ ਤੱਕ ਕਾਰ ਚਲਾ ਰਿਹਾ ਸ਼ਰਾਬ ਕਾਰੋਬਾਰੀ ਜ਼ਿੰਦਾ ਸੜ ਚੁੱਕਾ ਸੀ। ਮ੍ਰਿਤਕ ਦੀ ਪਛਾਣ ਸ਼ੇਰ ਸਿੰਘ (37) ਵਾਸੀ ਊਨਾ ਹਿਮਾਚਲ ਪ੍ਰਦੇਸ਼ ਵਜੋਂ ਹੋਈ। ਇਨ੍ਹੀਂ ਦਿਨੀਂ ਉਸਦਾ ਪੰਜਾਬ ਵਿੱਚ ਵੀ ਸ਼ਰਾਬ ਦਾ ਕਾਰੋਬਾਰ ਸੀ।

ਕਾਰੋਬਾਰ ਦੇ ਸਿਲਸਿਲੇ 'ਚ ਪਾਇਲ ਰਹਿੰਦਾ ਸੀ 

ਸ਼ੇਰ ਸਿੰਘ ਦਾ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਸ਼ਰਾਬ ਦਾ ਕਾਰੋਬਾਰ ਸੀ। ਇਸ ਸਮੇਂ ਉਹ ਪੰਜਾਬ ਵਿੱਚ ਵੀ ਕਾਰੋਬਾਰ ਚਲਾਉਂਦਾ ਸੀ। ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਉਹ ਪਾਇਲ ਵਿੱਚ ਹੀ ਰਹਿੰਦਾ ਸੀ। ਉਹ ਬੁੱਧਵਾਰ ਦੇਰ ਰਾਤ ਕਰੀਬ 11 ਵਜੇ ਦੋਰਾਹਾ ਤੋਂ ਪਾਇਲ ਜਾ ਰਿਹਾ ਸੀ। ਸ਼ੇਰ ਸਿੰਘ ਕੱਦੋਂ ਰੋਡ ਤੋਂ ਕਾਰ ਰਾਹੀਂ  ਕਾਰੋਬਾਰ ਨਾਲ ਸਬੰਧਤ ਦਫ਼ਤਰ ਜਾ ਰਿਹਾ ਸੀ। ਇਸ ਦੌਰਾਨ ਸਵਿਫਟ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਿਉਂਕਿ ਦੇਰ ਰਾਤ ਹੋ ਚੁੱਕੀ ਸੀ। ਰਾਤ ਨੂੰ ਇਸ ਮਾਰਗ 'ਤੇ ਘੱਟ ਆਵਾਜਾਈ ਹੁੰਦੀ ਹੈ। ਜਦੋਂ ਇੱਕ ਰਾਹਗੀਰ ਉੱਥੋਂ ਲੰਘ ਰਿਹਾ ਸੀ ਤਾਂ ਉਸਨੇ ਕਾਰ ਨੂੰ ਲੱਗੀ ਭਿਆਨਕ ਅੱਗ ਦੇਖ ਕੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਜਿਸ ਤੋਂ ਬਾਅਦ ਖੰਨਾ ਅਤੇ ਦੋਰਾਹਾ ਤੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਪਹੁੰਚਣ ਵਿੱਚ ਕਰੀਬ 20 ਤੋਂ 25 ਮਿੰਟ ਦਾ ਸਮਾਂ ਲੱਗਾ। ਉਦੋਂ ਤੱਕ ਸ਼ੇਰ ਸਿੰਘ ਜ਼ਿੰਦਾ ਸੜ ਚੁੱਕਾ ਸੀ।
ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪੀ 
ਪਾਇਲ ਦੇ ਡੀਐਸਪੀ ਨਿਖਿਲ ਗਰਗ ਨੇ ਦੱਸਿਆ ਕਿ ਦੇਰ ਰਾਤ ਪੁਲਿਸ ਨੂੰ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪੁੱਜੇ। ਪਰ ਕਾਰ 'ਚ ਭਿਆਨਕ ਅੱਗ ਲੱਗੀ ਹੋਈ ਸੀ। ਫਾਇਰ ਬ੍ਰਿਗੇਡ ਦੀ ਉਡੀਕ ਕੀਤੀ ਗਈ। ਜਦੋਂ ਤੱਕ ਫਾਇਰ ਬ੍ਰਿਗੇਡ ਨੇ ਆ ਕੇ ਅੱਗ 'ਤੇ ਕਾਬੂ ਪਾਇਆ, ਉਦੋਂ ਤੱਕ ਸ਼ੇਰ ਸਿੰਘ ਕਾਰ ਸਮੇਤ ਜ਼ਿੰਦਾ ਸੜ ਚੁੱਕਾ ਸੀ। ਪੁਲਿਸ ਵੱਲੋਂ ਪੋਸਟਮਾਰਟਮ ਕਰਵਾਇਆ ਗਿਆ।

ਇਹ ਵੀ ਪੜ੍ਹੋ