ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਰਕਾਰੀ ਹਸਪਤਾਲ 'ਚ ਮਾਰਿਆ ਛਾਪਾ

ਲੋਕਾਂ ਨੂੰ ਖੁਦ ਕਿਹਾ ਕਿ ਸਾਰੀਆਂ ਦਵਾਈਆਂ ਸਰਕਾਰੀ ਹਸਪਤਾਲ ਵਿੱਚੋਂ ਮਿਲਣਗੀਆਂ। ਜੇਕਰ ਕੋਈ ਦਵਾਈ ਨਹੀਂ ਹੈ ਤਾਂ ਐਸਐਮਓ ਖਰੀਦ ਕੇ ਮਰੀਜ਼ਾਂ ਨੂੰ ਦੇਣਗੇ। 

Courtesy: file photo

Share:

ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵੱਲੋਂ ਨਾਭਾ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ ਜਿਸ ਦੌਰਾਨ ਉਨਾਂ ਐਮਰਜੈਂਸੀ ਲੈਬੋਟਰੀ, ਡਾਕਟਰਾਂ ਦੀ ਓਪੀਡੀ, ਬਲੱਡ ਬੈਂਕ, ਜਨਾਨਾ ਵਾਰਡ ਤੋ ਇਲਾਵਾ ਉਸ ਜਗਾ ਤੇ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਜਿੱਥੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਚੋਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਉਹਨਾਂ ਦਵਾਈਆਂ  ਲੈਣ ਲਈ ਲਾਈਨਾਂ ਵਿੱਚ ਲੱਗੇ ਮਰੀਜ਼ਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਅਤੇ  ਮਰੀਜ਼ਾਂ ਨੂੰ ਸਿੱਧੇ ਤੌਰ ਤੇ ਕਿਹਾ ਕਿ ਕੋਈ ਵੀ ਦਵਾਈ ਜੇਕਰ ਤੁਹਾਨੂੰ ਇੱਥੋਂ ਮਨਾ ਕੀਤਾ ਜਾਂਦਾ ਹੈ ਤਾਂ ਉਹ ਦਵਾਈ ਸਰਕਾਰੀ ਹਸਪਤਾਲ ਨਾਭਾ ਦੇ ਐਸਐਮਓ ਆਪ ਖਰੀਦ ਕੇ ਦੇਣਗੇ ਕੋਈ ਵੀ ਮਰੀਜ਼ ਬਿਨਾਂ ਦਵਾਈ ਤੋਂ ਨਾਭਾ ਦੇ ਸਰਕਾਰੀ ਹਸਪਤਾਲ ਵਿੱਚੋਂ ਨਹੀਂ ਜਾਵੇਗਾ। 

ਡਾਕਟਰ ਖਰੀਦ ਕੇ ਦੇਣਗੇ ਦਵਾਈ 

ਸਿਹਤ ਮੰਤਰੀ ਨੇ ਲੋਕਾਂ ਨੂੰ ਦੱਸਿਆ ਕਿ ਜੇਕਰ ਕੋਈ ਦਵਾਈ ਸਟੋਰ ਵਿੱਚ ਨਹੀਂ ਹੈ ਤਾਂ ਡਾਕਟਰ ਦੀ ਜਿੰਮੇਵਾਰੀ ਹੈ ਕਿ ਉਹ ਬਾਹਰੋਂ ਖਰੀਦ ਕੇ ਦੇਵੇਗਾ। ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਪਿਛਲੇ ਲੰਮੇ ਸਮੇਂ ਤੋਂ ਤਿਆਰ ਜੱਚਾ ਬੱਚਾ ਇਮਾਰਤ  ਵਿੱਚ ਵੀ ਉਹਨਾਂ ਵੱਲੋਂ ਦੌਰਾ ਕੀਤਾ ਗਿਆ ਅਤੇ ਜਲਦ ਉਸ ਨੂੰ ਚਾਲੂ ਕਰਨ ਦੇ ਹੁਕਮ ਦਿੱਤੇ ਐਸਐਮਓ ਨਾਭਾ ਡਾਕਟਰ ਵੀਨੂ ਗੋਇਲ ਵੱਲੋਂ ਉਸ ਇਮਾਰਤ ਵਿੱਚ ਕੁਝ ਘਾਟਾਂ ਦੀ ਗੱਲ ਕਹੀ। ਖਾਸ ਕਰਕੇ ਬਿਜਲੀ ਦੀ ਉਸ ਨੂੰ ਜਲਦ ਪੂਰੇ ਕੀਤੇ ਜਾਣ ਦੀ ਗੱਲ ਡਾਕਟਰ ਬਲਵੀਰ ਸਿੰਘ ਵੱਲੋਂ ਕਹੀ ਗਈ ਅਤੇ ਜੋ ਇਮਾਰਤਾਂ ਢੈ ਢੇਰੀ ਹੋਈਆਂ ਪਈਆਂ ਹਨ ਜਾਂ ਹੋਰ ਕੋਈ ਵੀ ਮੁਸ਼ਕਿਲ ਕਿਸੇ ਵੀ ਤਰ੍ਹਾਂ ਦੀ ਨਾਭਾ ਤੇ ਸਰਕਾਰੀ ਹਸਪਤਾਲ ਵਿੱਚ ਆ ਰਹੀ ਹੈ ਉਸ ਸਬੰਧੀ ਲਿਖਤੀ ਰੂਪ ਵਿੱਚ ਦੇਣ ਲਈ ਕਿਹਾ। 

ਜਲਦ ਚਾਲੂ ਹੋਵੇਗੀ ਨਵੀਂ ਬਿਲਡਿੰਗ 

ਸਟਾਫ ਦੀ ਘਾਟ ਸਬੰਧੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਬੀਤੇ ਦਿਨੀ ਕੈਬਨਿਟ ਵਿੱਚ ਨਵੀਂ ਭਰਤੀ ਦੀ ਸਬੰਧੀ ਮਤਾ ਪਾਸ ਹੋ ਗਿਆ ਡਾਕਟਰਾਂ ਦੀ ਭਰਤੀ ਪਹਿਲਾਂ ਹੀ ਕੀਤੀ ਜਾ ਰਹੀ ਹੈ ਅਤੇ ਹੋਰ ਸਟਾਫ ਵੀ ਜਲਦੀ ਦੋ ਮਹੀਨੇ ਵਿੱਚ ਪੂਰਾ ਕਰ ਦਿੱਤਾ ਜਾਵੇਗਾ। ਨਾਭਾ ਦੇ ਜੱਚਾ ਬੱਚਾ ਦੀ ਇਮਾਰਤ ਨੂੰ ਜਲਦ ਚਾਲੂ ਕੀਤਾ ਜਾਵੇਗਾ ਜੋ ਸਮਾਨ ਬੈਡ ਅਤੇ ਥੇਟਰ ਦੀ ਘਾਟ ਹੈ ਉਹ ਜਲਦ ਭੇਜ ਕੇ ਇਸ ਨੂੰ ਚਾਲੂ ਕੀਤਾ ਜਾਵੇਗਾ। 

ਇਹ ਵੀ ਪੜ੍ਹੋ